ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਨੇ ਦਿੱਗਜ ਅਭਿਨੇਤਾ ਧਰਮਿੰਦਰ ਨੂੰ ਆਪਣਾ 'ਫਿਟਨੈੱਸ ਆਈਡਲ' ਦੱਸਿਆ ਹੈ। ਸਲਮਾਨ ਖਾਨ ਅਤੇ ਧਰਮਿੰਦਰ ਵਿਚਕਾਰ ਇੱਕ ਖਾਸ ਬੰਧਨ ਹੈ। ਸਲਮਾਨ ਖਾਨ ਨੇ ਹਾਲ ਹੀ ਵਿੱਚ ਧਰਮਿੰਦਰ ਦੀ ਵਿਗੜੀ ਸਿਹਤ ਬਾਰੇ ਵੀ ਗੱਲ ਕੀਤੀ। ਧਰਮਿੰਦਰ ਦੀ ਤਬੀਅਤ ਵਿਗੜਨ ਤੋਂ ਬਾਅਦ ਉਹ ਕਈ ਦਿਨ ਹਸਪਤਾਲ ਵਿੱਚ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਇਲਾਜ ਘਰ ਵਿੱਚ ਚੱਲ ਰਿਹਾ ਹੈ। ਸਲਮਾਨ ਖਾਨ ਉਨ੍ਹਾਂ ਦੀ ਸਿਹਤ ਵਿਗੜਨ 'ਤੇ ਸਭ ਤੋਂ ਪਹਿਲਾਂ ਹਸਪਤਾਲ ਪਹੁੰਚੇ ਸਨ ਅਤੇ ਉਨ੍ਹਾਂ ਨੇ ਦਿਓਲ ਪਰਿਵਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਸੀ।
ਧਰਮਿੰਦਰ ਨੂੰ ਦੱਸਿਆ ਫਿਟਨੈੱਸ ਆਈਡਲ
ਸਲਮਾਨ ਖਾਨ ਇਨ੍ਹੀਂ ਦਿਨੀਂ 'ਦਬੰਗ' ਟੂਰ ਦੇ ਸਿਲਸਿਲੇ ਵਿੱਚ ਕਤਰ ਗਏ ਹੋਏ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਸਲਮਾਨ ਤੋਂ ਪੁੱਛਿਆ ਗਿਆ ਕਿ ਉਹ ਕਿਸ ਨੂੰ ਆਪਣਾ ਫਿਟਨੈੱਸ ਆਈਡਲ ਮੰਨਦੇ ਹਨ, ਤਾਂ ਉਨ੍ਹਾਂ ਨੇ ਧਰਮਿੰਦਰ ਜੀ ਦਾ ਨਾਂ ਲਿਆ। ਸਲਮਾਨ ਖਾਨ ਨੇ ਕਿਹਾ ਕਿ "ਮੇਰੇ ਆਉਣ ਤੋਂ ਪਹਿਲਾਂ ਇੱਕ ਹੀ ਸ਼ਖ਼ਸ ਸਨ ਅਤੇ ਉਹ ਹਨ ਧਰਮਿੰਦਰ ਜੀ।"
ਸਲਮਾਨ ਖਾਨ ਨੇ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ
ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ, ਉਹ ਮੇਰੇ ਲਈ ਪਿਤਾ ਸਮਾਨ ਹਨ।" ਸਲਮਾਨ ਨੇ ਅੱਗੇ ਉਮੀਦ ਜਤਾਈ, "ਮੈਂ ਉਮੀਦ ਕਰਦਾ ਹਾਂ ਕਿ ਉਹ ਪਹਿਲਾਂ ਦੀ ਤਰ੍ਹਾਂ ਠੀਕ ਹੋ ਜਾਣਗੇ।"
ਸਲਮਾਨ ਦਾ ਕਰੀਅਰ ਫਰੰਟ
ਸਲਮਾਨ ਖਾਨ ਦੇ ਕਰੀਅਰ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਰਿਐਲਿਟੀ ਸ਼ੋਅ 'ਬਿੱਗ ਬੌਸ 19' ਨੂੰ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਫਿਲਮ 'ਬੈਟਲ ਆਫ ਗਲਵਾਨ' ਵੀ ਕਰ ਰਹੇ ਹਨ, ਜਿਸ ਵਿੱਚ ਉਹ ਇੱਕ ਆਰਮੀ ਅਫ਼ਸਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਬਾਲੀਵੁੱਡ ਨੂੰ ਵੱਡਾ ਝਟਕਾ : ਧਰਮਿੰਦਰ ਦੀ ਪਹਿਲੀ ਹੀਰੋਇਨ ਦਾ ਦਿਹਾਂਤ
NEXT STORY