ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਬੰਬੇ ਹਾਈ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਟੀਸ਼ਨ 'ਤੇ ਬੰਬੇ ਹਾਈ ਕੋਰਟ 'ਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਅਦਾਲਤ ਨੇ ਫਿਰ ਵੀ ਫ਼ੈਸਲਾ ਰਾਖਵਾਂ ਰੱਖਿਆ। ਜੱਜ ਨੇ ਪਨਵੇਲ 'ਚ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਰਹਿੰਦੇ ਕੇਤਨ ਕੱਕੜ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ 'ਚ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸਲਮਾਨ ਨੇ ਇਸ ਮਾਮਲੇ 'ਚ ਬੰਬੇ ਸਿਆਲ ਕੋਰਟ ਦੇ ਆਦੇਸ਼ ਦੇ ਖ਼ਿਲਾਫ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਸੀ।
ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ
ਕੀ ਹੈ ਮਾਮਲਾ?
ਦਰਅਸਲ, ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਨੇ ਮੁੰਬਈ ਦੇ ਮਲਾਡ ਦੇ ਰਹਿਣ ਵਾਲੇ ਕੇਤਨ ਕੱਕੜ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਕੇਤਨ ਦੀ ਪਨਵੇਲ 'ਚ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਪਹਾੜੀ ਜ਼ਮੀਨ ਹੈ। ਸਲਮਾਨ ਦਾ ਦੋਸ਼ ਹੈ ਕਿ ਕੇਤਨ ਨੇ ਇਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੇਰੀ ਬਦਨਾਮੀ ਕੀਤੀ ਸੀ ਅਤੇ ਮੇਰੇ ਖ਼ਿਲਾਫ਼ ਕਈ ਅਜਿਹੀਆਂ ਪੋਸਟਾਂ ਪਾਈਆਂ ਸਨ, ਜੋ ਭੜਕਾਊ ਅਤੇ ਅਪਮਾਨਜਨਕ ਸਨ। ਸ਼ੋਅ ਦਾ ਹਿੱਸਾ ਰਹੇ ਦੋ ਹੋਰ ਲੋਕਾਂ ਨੂੰ ਵੀ ਇਸੇ ਮਾਮਲੇ 'ਚ ਧਿਰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਗੂਗਲ, ਯੂਟਿਊਬ, ਟਵਿਟਰ, ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਪਾਰਟੀ ਬਣਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸਤਿੰਦਰ ਸੱਤੀ ਨੇ ਇਸ ਵੀਡੀਓ ਰਾਹੀਂ ਫ਼ੈਨਜ਼ ਨੂੰ ਕੀਤਾ ਪ੍ਰੇਰਿਤ, ਕਿਹਾ- ਵੱਡੇ ਸੁਫ਼ਨੇ ਵੇਖੋ ਤੇ ਜੀਤੋੜ ਕਰੋ ਮਿਹਨਤ
ਫ਼ੈਸਲਾ ਰੱਖਿਆ ਗਿਆ ਰਾਖਵਾਂ
ਦੱਸ ਦੇਈਏ ਕਿ ਕੇਤਨ ਨੇ ਸਲਮਾਨ 'ਤੇ ਉਨ੍ਹਾਂ ਦੇ ਫਾਰਮ ਹਾਊਸ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਝੂਠੇ ਦੋਸ਼ ਲਗਾਏ ਸਨ। ਇਸ ਸਬੰਧੀ ਕੇਸ ਚੱਲ ਰਿਹਾ ਹੈ। ਸੈਸ਼ਨ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਸਲਮਾਨ ਨੂੰ ਬੰਬੇ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਫਿਲਹਾਲ ਫ਼ੈਸਲਾ ਰਾਖਵਾਂ ਰੱਖਿਆ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਹਿਮਾਚਲ ਦੇ CM ਨੇ ਕੰਗਨਾ ਰਣੌਤ ਦੇ ਘਰ ਕੀਤੀ ਸ਼ਿਰਕਤ, ਹੁਣ ਸਿਆਸੀ ਚਰਚਾ ਜ਼ੋਰਾਂ 'ਤੇ
NEXT STORY