ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਇਕੱਲੇਪਣ ਤੋਂ ਡਰ ਲੱਗਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਡਰ ਦਾ ਉਹ ਮਜ਼ਾ ਵੀ ਮਾਣਦੇ ਹਨ। ਫਿਲਮ 'ਬਜਰੰਗੀ ਭਾਈਜਾਨ' ਦੇ 50 ਸਾਲਾ ਅਦਾਕਾਰ ਸਲਮਾਨ ਖਾਨ ਇਕ ਵੀਡੀਓ 'ਫੀਅਰ ਵਰਸੇਸ ਨੀਰਜਾ' 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਸੋਨਮ ਕਪੂਰ ਦੀ ਫਿਲਮ 'ਨੀਰਜਾ' ਦੇ ਆਨਲਾਈਨ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ 'ਚ ਸਲਮਾਨ ਨੇ ਕਿਹਾ, ''ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਮੈਂ ਹੁਣ ਤੱਕ ਕੁਆਰਾ ਹਾਂ ਪਰ ਇਸ ਡਰ ਦਾ ਮੈਂ ਮਜ਼ਾ ਵੀ ਉਠਾਉਂਦਾ ਹਾਂ। ਮੈਂ ਕੁਝ ਹੋਰ ਸਮੇਂ ਲਈ ਇਸ ਡਰ ਨੂੰ ਬਣਾਈ ਰੱਖਣਾ ਚਾਹੁੰਦਾ ਹਾਂ।''
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਸੁਲਤਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਸਲਮਾਨ ਖਾਨ ਨੇ ਹਰਿਆਣਵੀ ਪਹਿਲਵਾਨ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਯਸ਼ ਰਾਜ ਦੇ ਬੈਨਰ ਦੀ ਫਿਲਮ ਹੈ ਅਤੇ ਇਸ ਫਿਲਮ 'ਚ ਅਨੁਸ਼ਕਾ ਸ਼ਰਮਾ ਸਲਮਾਨ ਦੇ ਉਲਟ ਨਜ਼ਰ ਆਵੇਗੀ।
ਸੂਰਤ ਸ਼ਹਿਰ ਨੂੰ ਰਿਟਰਨ ਗਿਫਟ ਦੇਣਗੇ ਸਲਮਾਨ ਖਾਨ
NEXT STORY