ਐਂਟਰਟੇਨਮੈਂਟ ਡੈਸਕ : ਸ਼ਨੀਵਾਰ ਰਾਤ ਸਲਮਾਨ ਖ਼ਾਨ ਨੂੰ ਆਪਣੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਨੂੰ ਹੋਸਟ ਕਰਦੇ ਦੇਖਿਆ ਗਿਆ। ਇਸ ਦੌਰਾਨ ਉਸ ਨੇ 'ਬਿੱਗ ਬੌਸ 18' ਦੇ ਮੁਕਾਬਲੇਬਾਜ਼ਾਂ ਦੀ ਹਮੇਸ਼ਾਂ ਵਾਂਗ ਕਲਾਸ ਵੀ ਲਾਈ ਅਤੇ ਕਈ ਅਹਿਮ ਪਹਿਲੂਆਂ 'ਤੇ ਸਲਾਹ ਵੀ ਦਿੱਤੀ। ਇਸ 'ਚ ਸਲਮਾਨ ਨੇ 'ਬਿੱਗ ਬੌਸ' ਦੇ ਮੈਂਬਰ ਰਜਤ ਦਲਾਲ ਨੂੰ ਟਾਰਗੇਟ ਕੀਤਾ ਤੇ ਆਪਣੀ ਬਾਡੀ ਲੈਂਗੂਏਜ਼ ਨੂੰ ਲੈ ਕੇ ਆਪਣਾ ਪੁਰਾਣਾ ਕਿੱਸਾ ਸ਼ੇਅਰ ਕੀਤਾ, ਜਿਸ 'ਚ ਸਲਮਾਨ ਨੇ ਆਪਣੀ 26 ਸਾਲ ਪੁਰਾਣੀ ਇੱਕ ਵਾਇਰਲ ਵੀਡੀਓ ਕਲਿਪ ਦੀ ਚਰਚਾ ਕੀਤੀ। ਇਸ ਵੀਡੀਓ 'ਚ ਉਹ ਥਾਣੇ 'ਚ ਲੱਤਾਂ ਬੰਨ੍ਹ ਕੇ ਬੈਠੇ ਨਜ਼ਰ ਆ ਰਹੇ ਹਨ। ਭਾਈਜਾਨ ਦੀ ਇਹ ਵੀਡੀਓ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਦੀ ਗ੍ਰਿਫ਼ਤਾਰੀ ਨਾਲ ਜੁੜਿਆ ਸੀ।
ਵਾਇਰਲ ਵੀਡੀਓ 'ਤੇ ਬੋਲੇ ਸਲਮਾਨ
'ਵੀਕੈਂਡ ਕਾ ਵਾਰ' 'ਚ ਸਲਮਾਨ ਨੇ 'ਬਿੱਗ ਬੌਸ 18' ਦੇ ਮੈਂਬਰ ਰਜਤ ਦਲਾਲ (Rajat Dalal) ਦੇ ਸਾਰੇ ਹੰਕਾਰ ਦਾ ਪਰਦਾਫਾਸ਼ ਕੀਤਾ। ਕੁਝ ਦਿਨ ਪਹਿਲਾਂ ਰਜਤ ਨੇ ਕਰਨਵੀਰ ਮਹਿਰਾ ਨੂੰ ਧਮਕੀ ਦਿੱਤੀ ਸੀ, ਜਿਸ ਕਾਰਨ ਸਲਮਾਨ ਨਾਰਾਜ਼ ਨਜ਼ਰ ਆਇਆ। ਉਸ ਨੇ ਰਜਤ ਦੇ ਬੈਠਣ ਵਾਲੇ ਅੰਦਾਜ਼ ਵੱਲ ਵੀ ਇਸ਼ਾਰਾ ਕੀਤਾ ਤੇ ਕਿਹਾ- ''ਤੁਸੀਂ ਮੇਰੀ ਇੱਕ ਪੁਰਾਣੀ ਕਲਿੱਪ ਜ਼ਰੂਰ ਦੇਖੀ ਹੋਵੇਗੀ, ਜਿਸ 'ਚ ਮੈਂ ਵੀ ਥਾਣੇ 'ਚ ਲੱਤਾਂ ਬੰਨ੍ਹ ਕੇ ਬੈਠਾ ਹਾਂ। ਸਾਰਿਆਂ ਨੇ ਕਿਹਾ ਕਿ ਉਸ 'ਚ ਬਹੁਤ ਹੰਕਾਰ ਹੈ, ਦੇਖੋ ਉੱਥੇ ਜਾ ਕੇ ਕਿੰਨੀ ਬਤਮੀਜੀ ਨਾਲ ਬੈਠਾ ਹੈ ਪਰ ਉਸ ਮਾਮਲੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ, ਇਸ ਲਈ ਮੈਂ ਕਿਉਂ ਡਰਾਂ ਪਰ ਜਦੋਂ ਕੋਈ ਪੁਲਸ ਅਫ਼ਸਰ ਜਾਂ ਸੀਨੀਅਰ ਆਉਂਦਾ ਹੈ ਤਾਂ ਮੈਨੂੰ ਉਸ ਦੀ ਵਰਦੀ ਤੇ ਬੈਚ ਦਾ ਸਤਿਕਾਰ ਕਰਨਾ ਚਾਹੀਦਾ ਸੀ, ਜੋ ਮੈਂ ਉਸ ਸਮੇਂ ਨਹੀਂ ਕਰ ਸਕਿਆ। ਇਸ ਲਈ ਮੈਂ ਸ਼ਰਮਿੰਦਾ ਹਾਂ ਤੇ ਜਦੋਂ ਮੈਂ ਉਸ ਵੀਡੀਓ ਨੂੰ ਦੇਖਦਾ ਹਾਂ ਤਾਂ ਮੈਨੂੰ ਇਹ ਖ਼ੁਦ ਚੰਗਾ ਨਹੀਂ ਲੱਗਦਾ ਤੇ ਮੈਂ ਸੋਚਦਾ ਹਾਂ ਕਿ ਬਚਪਨ 'ਚ ਇਹ ਕੀ ਹਰਕਤ ਕਰ ਗਿਆ।''
ਦੱਸਣਯੋਗ ਹੈ ਕਿ ਜਦੋਂ ਰਾਜਸਥਾਨ ਦੇ ਜੋਧਪੁਰ 'ਚ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਉਹ ਇਸ ਤਰ੍ਹਾਂ ਥਾਣੇ 'ਚ ਬੈਠਾ ਨਜ਼ਰ ਆਇਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੰਨ੍ਹੇਵਾਹ ਵਾਇਰਲ ਹੁੰਦੀ ਹੈ।
ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼
'ਬਿੱਗ ਬੌਸ' ਦੇ ਸੈੱਟ 'ਤੇ ਪਹੁੰਚੀ ਹਿਨਾ ਖ਼ਾਨ
ਸਲਮਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਦਾ ਇਹ ਵਾਲਾ 'ਵੀਕੈਂਡ ਕਾ ਵਾਰ' ਬਹੁਤ ਖਾਸ ਰਿਹਾ। ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਟੀਵੀ ਅਦਾਕਾਰਾ ਹਿਨਾ ਸ਼ੋਅ ਦੇ ਸਟੇਜ 'ਤੇ ਪਹੁੰਚੀ। ਸਲਮਾਨ ਨਾਲ ਹਿਨਾ ਨੇ ਕਾਫ਼ੀ ਮਸਤੀ ਕੀਤੀ ਤੇ ਭਾਈਜਾਨ ਨੇ ਉਨ੍ਹਾਂ ਨੂੰ ਫਾਈਟਰ ਕਹਿ ਕੇ ਬੁਲਾਇਆ। ਜ਼ਿਕਰਯੋਗ ਹੈ ਕਿ ਹਿਨਾ ਸੀਜ਼ਨ 11 'ਚ 'ਬਿੱਗ ਬੌਸ' ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਸੀ, ਜਿਸ 'ਚ ਉਹ ਰਨਰ ਅੱਪ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਕੰਤਾਰਾ ਚੈਪਟਰ 1’ ਦੇ ਮੇਕਰਸ ਨੂੰ ਵੱਡਾ ਸੈੱਟ ਬਣਾਉਣ ਲਈ ਜਗ੍ਹਾ ਲੱਭਣ ’ਚ ਆਈ ਸੀ ਮੁਸ਼ਕਿਲ
NEXT STORY