ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਮਰੀਜ਼ਾਂ ਨੂੰ ਹਿਮਾਚਲ ਪ੍ਰਦੇਸ਼ ਦੇ ਕਸਬਾ ਬਿਲਾਸਪੁਰ ਸਥਿਤ ਏਮਜ਼ ਹਸਪਤਾਲ ਵਿਖੇ ਲਿਜਾਉਣ ਅਤੇ ਵਾਪਸ ਲਿਆਉਣ ਸ੍ਰੀ ਗੁਰੂ ਰਾਮ ਦਾਸ ਸਮਾਜ ਸੇਵਾ, ਸਪੋਰਟਸ, ਕਲਚਰਲ ਅਤੇ ਵੈੱਲਫ਼ੇਅਰ ਸੁਸਾਇਟੀ ਨੂਰਪੁਰਬੇਦੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਿਸ਼ਕਾਮ ਕਾਰਜ ਦੇ ਤਹਿਤ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ। ਮਗਰ ਸਰਦੀਆਂ ਦਾ ਮੌਸਮ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਘਟਣ ਦੇ ਚੱਲਦਿਆਂ ਸੁਸਾਇਟੀ ਵੱਲੋਂ ਫਿਲਹਾਲ ਉਕਤ ਮੁਫ਼ਤ ਬੱਸ ਸੇਵਾ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਲੜਾਈ ਕਹਿਰ ਨਾਲ ਨਹੀਂ ਸਗੋਂ ਲਹਿਰ ਨਾਲ ਜਿੱਤਾਂਗੇ : ਭਗਵੰਤ ਮਾਨ
ਜ਼ਿਕਰਯੋਗ ਹੈ ਕਿ ਸੁਸਾਇਟੀ ਨੇ ਹਰ ਸੋਮਵਾਰ ਅਤੇ ਸ਼ੁਕਰਵਾਰ ਨੂੰ ਨੂਰਪੁਰਬੇਦੀ ਤੋਂ ਏਮਜ਼ ਹਸਪਤਾਲ ਬਿਲਾਸਪੁਰ ਲਈ ਉਕਤ ਮੁਫ਼ਤ ਬੱਸ ਸੇਵਾ ਜਾਰੀ ਰੱਖੀ ਹੋਈ ਹੈ। ਅੱਜ ਸੁਸਾਇਟੀ ਦੀ ਆਯੋਜਿਤ ਹੋਈ ਬੈਠਕ ਦੌਰਾਨ ਚਰਚਾ ਕਰਦਿਆਂ ਸੰਸਥਾ ਦੇ ਮੈਂਬਰਾਂ ਨੇ ਆਖਿਆ ਕਿ ਸਰਦੀਆਂ ਦੇ ਮੌਸਮ ਦੌਰਾਨ ਮਰੀਜ਼ਾਂ ਦੀ ਆਮਦ ਘੱਟ ਹੋਣ ਕਾਰਨ ਉਕਤ ਬੱਸ ਸੇਵਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜਿਸ ਕਾਰਨ 9 ਜਨਵਰੀ ਦਿਨ ਸ਼ੁੱਕਰਵਾਰ ਤੋਂ ਉਕਤ ਬੱਸ ਸੇਵਾ ਦੇ ਮੁਲਤਵੀ ਹੋਣ ਕਾਰਨ 8 ਜਨਵਰੀ ਨੂੰ ਕਿਸੇ ਵੀ ਪ੍ਰਕਾਰ ਦੀ ਮਰੀਜ਼ਾਂ ਦੀ ਬੁਕਿੰਗ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਚਰਚ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪੁੱਤ, ਦੋ ਦਿਨਾਂ ਬਾਅਦ ਖੇਤਾਂ 'ਚ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੁਸਾਇਟੀ ਵੱਲੋਂ ਏਮਜ਼ ਹਸਪਤਾਲ ਬਿਲਾਸਪੁਰ ਤੋਂ ਇਲਾਵਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਵੀ ਮਰੀਜ਼ਾਂ ਨੂੰ ਲਿਜਾਉਣ ਅਤੇ ਵਾਪਸ ਲਿਆਉਣ ਲਈ ਸੰਗਤਾਂ ਦੇ ਸਹਿਯੋਗ ਨਾਲ 2 ਮੁਫ਼ਤ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਅਤੇ ਹੋਰਨਾਂ ਮੈਂਬਰਾਂ ਨੇ ਆਖਿਆ ਕਿ ਉਕਤ ਬੱਸ ਸੇਵਾਵਾਂ ਨਿਰਵਿਘਨ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਮਰੀਜ਼ਾਂ ਦੀ ਆਮਦ ਵਧਣ ਨਾਲ ਉਕਤ ਬੱਸ ਸੇਵਾ ਨੂੰ ਮੁੜ ਬਹਾਲ ਕਰਨ ਸਬੰਧੀ ਮਰੀਜ਼ਾਂ ਅਤੇ ਸੰਗਤਾਂ ਨੂੰ ਅਗਾਊਂ ਸੂਚਨਾ ਦੇ ਦਿੱਤੀ ਜਾਵੇਗੀ। ਇਸ ਬੈਠਕ ’ਚ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ, ਮਾ. ਕੇਸਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਧਰਮ ਸਿੰਘ, ਹਰਦੇਵ ਸਿੰਘ ਮਾਂਗਟ, ਇੰਸਪੈਕਟਰ ਗੁਰਮੇਲ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਬੈਂਸ ਆਦਿ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਵਾਪਰੇ ਭਿਆਨਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਪਿਆ ਪੰਗਾ! 10 ਦਿਨਾਂ ਤੋਂ ਆਨਲਾਈਨ ਅਪਲਾਈ ਦੀ...
NEXT STORY