ਜਲੰਧਰ (ਰਮਨਦੀਪ ਸਿੰਘ ਸੋਢੀ)- ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮਰਹੂਮ ਉਸਤਾਦ ਪੂਰਨ ਸ਼ਾਹ ਕੋਟੀ ਦੇ ਅੰਤਿਮ ਸਮੇਂ ਨਾਲ ਜੁੜੀਆਂ ਕੁਝ ਬਹੁਤ ਹੀ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ ਹਨ। ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਹੰਸ ਰਾਜ ਹੰਸ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮੁਰਸ਼ਦ ਨੇ ਆਪਣੇ ਜਾਣ ਦਾ ਸੰਕੇਤ ਪਹਿਲਾਂ ਹੀ ਦੇ ਦਿੱਤਾ ਸੀ।
ਇਹ ਵੀ ਪੜ੍ਹੋ: 'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ
ਕੈਨੇਡਾ ਤੋਂ ਤੁਰੰਤ ਵਾਪਸੀ
ਹੰਸ ਰਾਜ ਹੰਸ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਵਿੱਚ ਸਨ, ਤਾਂ ਉਸਤਾਦ ਜੀ ਨੇ ਉਨ੍ਹਾਂ ਨੂੰ ਫੋਨ ਕਰਕੇ ਪੁੱਛਿਆ ਸੀ ਕਿ "ਹੁਣੇ ਮਿਲਣਾ ਹੈ ਜਾਂ ਫਿਰ ਬਾਅਦ ਵਿੱਚ?"। ਹੰਸ ਰਾਜ ਹੰਸ ਇਸ ਗੱਲ ਦੀ ਗੰਭੀਰਤਾ ਨੂੰ ਤੁਰੰਤ ਸਮਝ ਗਏ ਅਤੇ ਆਪਣਾ ਡੇਢ ਮਹੀਨੇ ਦਾ ਕੈਨੇਡਾ ਦੌਰਾ ਅੱਧ ਵਿਚਾਲੇ ਛੱਡ ਕੇ ਤੁਰੰਤ ਵਾਪਸ ਆ ਗਏ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੀਤਾ ਆਪਣੇ ਪੁੱਤ ਦਾ ਨਾਮਕਰਨ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪਹਿਲੀ ਝਲਕ
ਪਰਿਵਾਰ ਨਾਲ ਆਖਰੀ ਮੁਲਾਕਾਤ
ਵਾਪਸ ਆਉਣ 'ਤੇ ਉਸਤਾਦ ਜੀ ਨੇ ਆਪਣੀ ਪਤਨੀ ਨੂੰ ਕਹਿ ਕੇ ਸਾਰੇ ਬੱਚਿਆਂ, ਦੋਤਿਆਂ ਅਤੇ ਪੋਤਰਿਆਂ ਨੂੰ ਬੁਲਾਇਆ। ਉਨ੍ਹਾਂ ਨੇ ਸਾਰਿਆਂ ਨੂੰ ਬਹੁਤ ਪਿਆਰ ਨਾਲ ਜੱਫੀਆਂ ਪਾਈਆਂ ਅਤੇ ਕਿਹਾ ਕਿ ਇਹ ਸਭ ਤਕਦੀਰਾਂ ਦੇ ਸਿਲਸਿਲੇ ਹਨ ਅਤੇ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹੁਣ "ਸਾਈਂ" (ਪਰਮਾਤਮਾ) ਉਨ੍ਹਾਂ ਨੂੰ ਵਾਪਸ ਬੁਲਾ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮਜ਼ਬੂਤ ਇੱਛਾ ਸ਼ਕਤੀ
ਹੰਸ ਰਾਜ ਹੰਸ ਅਨੁਸਾਰ ਉਸਤਾਦ ਜੀ ਦੀ ਇੱਛਾ ਸ਼ਕਤੀ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਅੰਤ ਤੱਕ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿੰਨੇ ਬਿਮਾਰ ਹਨ। ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਦੀ ਦਾੜ ਵਿੱਚ ਕੋਈ ਤਕਲੀਫ਼ ਹੈ, ਜਿਸ ਕਾਰਨ ਉਹ ਖਾਣਾ ਨਹੀਂ ਖਾ ਰਹੇ ਸਨ, ਅਤੇ ਅਗਲੇ ਦਿਨ ਉਨ੍ਹਾਂ ਨੂੰ ਡੈਂਟਿਸਟ ਕੋਲ ਲੈ ਜਾਣ ਦੀ ਯੋਜਨਾ ਸੀ। ਹੰਸ ਰਾਜ ਹੰਸ ਦੇ ਆਉਣ 'ਤੇ ਉਨ੍ਹਾਂ ਨੇ ਰੋਟੀ ਖਾਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਅਚਾਨਕ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਸਿਰਫ਼ ਇੱਕ ਘੰਟਾ ਹੀ ਵੈਂਟੀਲੇਟਰ 'ਤੇ ਰਹੇ ਅਤੇ ਫਿਰ ਇਸ ਦੁਨੀਆ ਤੋਂ ਚਲੇ ਗਏ।
ਇਹ ਵੀ ਪੜ੍ਹੋ: 24 ਸਾਲ ਦੀ ਉਮਰ 'ਚ ਬਿਨਾਂ ਵਿਆਹ ਤੋਂ 3 ਬੱਚਿਆਂ ਦੀ ਮਾਂ ਬਣੀ ਇਹ ਮਸ਼ਹੂਰ ਅਦਾਕਾਰਾ; ਕਿਹਾ...
ਮਨਪਸੰਦ ਰਾਗ 'ਜ਼ਿਲ੍ਹਾ'
ਸੰਗੀਤਕ ਸਫ਼ਰ ਨੂੰ ਯਾਦ ਕਰਦਿਆਂ ਹੰਸ ਰਾਜ ਹੰਸ ਨੇ ਦੱਸਿਆ ਕਿ ਉਸਤਾਦ ਜੀ ਨੂੰ 'ਮੱਧਮਾ ਸਾਰੰਗ' ਰਾਗ ਬਹੁਤ ਪਸੰਦ ਸੀ, ਜਿਸ ਨੂੰ ਉਨ੍ਹਾਂ ਦੀ ਬਿਰਾਦਰੀ ਵਿੱਚ 'ਜ਼ਿਲ੍ਹਾ' ਕਿਹਾ ਜਾਂਦਾ ਹੈ। ਉਸਤਾਦ ਜੀ ਅਕਸਰ ਹੰਸ ਰਾਜ ਹੰਸ ਨੂੰ ਬਿਰਾਦਰੀ ਵਿੱਚ ਬਿਠਾ ਕੇ ਇਹ ਰਾਗ ਸੁਣਾਉਣ ਲਈ ਕਹਿੰਦੇ ਸਨ। ਹੰਸ ਰਾਜ ਹੰਸ ਨੇ ਬਹੁਤ ਹੀ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਉਨ੍ਹਾਂ ਵਿੱਚ ਉਸ ਰਾਗ ਨੂੰ ਗਾਉਣ ਦੀ ਹਿੰਮਤ ਨਹੀਂ ਹੈ।
ਇਹ ਵੀ ਪੜ੍ਹੋ: ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਪ੍ਰਭਾਸ ਦੀ 'ਦ ਰਾਜਾ ਸਾਬ' ਨੂੰ ਰਿਲੀਜ਼ ਤੋਂ ਪਹਿਲਾਂ ਮਿਲੀ ਵੱਡੀ ਰਾਹਤ; ਟਿਕਟਾਂ ਦੀਆਂ ਕੀਮਤਾਂ ਨਾਲ ਜੁੜਿਆ ਹੈ ਮਾਮਲਾ
NEXT STORY