ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ 'ਹਿਟ ਐਂਡ ਰਨ' ਮਾਮਲੇ 'ਚ ਅੱਜ ਫੈਸਲਾ ਆ ਸਕਦਾ ਹੈ। ਇਸ ਨਾਲ ਜੁੜੀ ਇਕ ਖ਼ਬਰ ਸਾਹਮਣੇ ਆਈ ਹੈ ਕਿ ਬਾਂਬੇ ਹਾਈਕੋਰਟ ਨੇ ਸਲਮਾਨ ਖਾਨ ਨੂੰ ਫੈਸਲਾ ਸੁਣਾਏ ਜਾਣ ਵੇਲੇ ਅਦਾਲਤ 'ਚ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ 'ਹਿਟ ਐਂਡ ਰਨ' ਮਾਮਲੇ 'ਚ ਸਲਮਾਨ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ। ਅਦਾਲਤ ਦੇ ਆਦੇਸ਼ 'ਤੇ ਸਲਮਾਨ ਦੇ ਵਕੀਲ ਨੇ ਕਿਹਾ ਕਿ ਸਲਮਾਨ ਨੂੰ ਅਦਾਲਤ ਆਉਣ 'ਚ ਕੋਈ ਪਰੇਸ਼ਾਨੀ ਨਹੀਂ। ਉਨ੍ਹਾਂ ਕਿਹਾ ਕਿ ਸਲਮਾਨ ਨੂੰ ਪੁਲਸ ਸੁਰੱਖਿਆ ਮਿਲੇ ਕਿਉਂਕਿ ਸਲਮਾਨ ਅਦਾਲਤ ਤੋਂ ਦੋ ਘੰਟਿਆਂ ਦੀ ਦੂਰੀ 'ਤੇ ਹਨ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਆਪਣੇ ਸ਼ੂਟਿੰਗ ਸਪਾਟ ਤੋਂ ਬਾਂਬੇ ਹਾਈਕੋਰਟ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਨੂੰ ਨਿਜੀ ਸੁਰੱਖਿਆ ਦਸਤੇ ਨਾਲ ਅਦਾਲਤ ਪਹੁੰਚਣ ਦਾ ਆਦੇਸ਼ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 13 ਸਾਲ ਪੁਰਾਣੇ 'ਹਿਟ ਐਂਡ ਰਨ' ਮਾਮਲੇ 'ਚ ਸਲਮਾਨ ਖਾਨ ਨੂੰ ਕੱਲ ਕੁਝ ਰਾਹਤ ਮਿਲੀ ਸੀ। ਕੱਲ ਬਾਂਬੇ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਜਿਹੇ ਸਬੂਤ ਨਹੀਂ ਮਿਲੇ ਕਿ ਹਾਦਸੇ ਸਮੇਂ ਗੱਡੀ ਸਲਮਾਨ ਹੀ ਚਲਾ ਰਹੇ ਸਨ ਤੇ ਉਹ ਨਸ਼ੇ ਦੀ ਹਾਲਤ 'ਚ ਸਨ। ਅਦਾਲਤ ਦੇ ਇੰਝ ਕਹਿਣ ਨਾਲ ਸਲਮਾਨ ਖਾਨ ਨੂੰ ਵੱਡੀ ਰਾਹਤ ਦੀ ਆਸ ਨਜ਼ਰ ਆ ਰਹੀ ਹੈ।
GOOD NEWS : ਜੇਨੇਲੀਆ ਫਿਰ ਬਣੇਗੀ ਮਾਂ, ਤਸਵੀਰਾਂ 'ਚ ਦੇਖੋ ਵਿਆਹੁਤਾ ਜ਼ਿੰਦਗੀ ਦੇ ਕੁਝ ਖਾਸ ਪਲ
NEXT STORY