ਮੁੰਬਈ (ਬਿਊਰੋ) : ਬਾਬਾ ਸਿੱਦੀਕੀ ਦੇ ਕਤਲ ਮਗਰੋਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ। ਹਾਲਾਂਕਿ ਉਹ ਆਪਣੇ ਵਰਕ ਕਮਿਟਮੈਂਟਸ ਨੂੰ ਪੂਰਾ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ 'ਬਿੱਗ ਬੌਸ 18' 'ਚ ਵੀਕੈਂਡ ਕਾ ਵਾਰ ਸ਼ੂਟ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਦੀ ਖ਼ਬਰ ਆਈ। ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਖ਼ਾਨ ਦੁਬਈ ਜਾ ਰਿਹਾ ਹੈ। ਉਥੇ ਉਨ੍ਹਾਂ ਦਾ ਦਬੰਗ ਰੀਲੋਡ ਈਵੈਂਟ ਹੈ।
ਸਖ਼ਤ ਸੁਰੱਖਿਆ ਦੇ ਘੇਰੇ 'ਚ ਸਲਮਾਨ
ਸਲਮਾਨ ਖ਼ਾਨ ਸਖ਼ਤ ਸੁਰੱਖਿਆ ਦੇ ਘੇਰੇ 'ਚ ਹਨ। ਲਾਰੈਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਤੇ ਕਰੀਬੀ ਫ਼ਿਕਰਾਂ 'ਚ ਹਨ। ਖ਼ਬਰਾਂ ਮੁਤਾਬਕ, ਸਲਮਾਨ ਇੰਟਰਨੈਸ਼ਨਲ ਸ਼ੋਅ ਦਬੰਗ ਰੀਲੋਡਿਡ 'ਚ ਹਿੱਸਾ ਲੈਣ ਦੁਬਈ ਜਾ ਰਹੇ ਹਨ। ਇਹ ਈਵੈਂਟ 7 ਦਸੰਬਰ ਨੂੰ ਹੋਵੇਗਾ। ਸਲਮਾਨ ਨਾਲ ਅਦਾਕਾਰਾ ਜੈਕਲੀਨ , ਸੋਨਾਕਸ਼ੀ ਸਿਨ੍ਹਾ, ਮਨੀਸ਼ ਪੋਲ, ਸੁਨੀਲ ਗਰੋਵਰ ਤੇ ਆਸਥਾ ਗਿੱਲ ਵੀ ਨਾਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
'ਸਿਕੰਦਰ' ਦੀ ਸ਼ੂਟਿੰਗ ਕੀਤੀ ਸ਼ੁਰੂ
ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਆਪਣੀ ਸਭ ਤੋਂ ਉਡੀਕੀ ਜਾ ਰਹੀ ਮਾਸ ਐਕਸ਼ਨ ਫ਼ਿਲਮ 'ਸਿਕੰਦਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ 2025 'ਚ ਈਦ ਮੌਕੇ ਰਿਲੀਜ਼ ਹੋਵੇਗੀ। ਧਮਕੀਆਂ ਦੇ ਬਾਵਜੂਦ ਸਲਮਾਨ ਖ਼ਾਨ ਆਪਣਾ ਕੰਮ ਨਹੀਂ ਛੱਡ ਰਹੇ ਹਨ। ਹਾਲ ਹੀ 'ਚ ਸਲਮਾਨ ਨੇ 'ਬਿੱਗ ਬੌਸ 18' ਦੇ ਵੀਕੈਂਡ ਦਾ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ, ਸਲਮਾਨ ਬੀਤੇ ਦਿਨੀਂ ਮੰਗਲਵਾਰ ਨੂੰ 'ਸਿਕੰਦਰ' ਦੇ ਸੈੱਟ 'ਤੇ ਸ਼ੂਟਿੰਗ ਕਰਨ ਪਹੁੰਚੇ ਸਨ।
ਰਿਲੀਜ਼ਿੰਗ ਡੇਟ
ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਆਪਣੇ ਕੰਮ ਪ੍ਰਤੀ ਵਚਨਬੱਧ ਹਨ। ਇੱਕ ਪਾਸੇ ਉਹ ਉੱਚ ਪੱਧਰੀ ਸੁਰੱਖਿਆ ਦੇ ਵਿਚਕਾਰ 'ਬਿੱਗ ਬੌਸ 18' ਦੀ ਸ਼ੂਟਿੰਗ ਕਰ ਰਹੇ ਹਨ ਤਾਂ ਦੂਜੇ ਪਾਸੇ ਉਹ 'ਸਿਕੰਦਰ' ਨੂੰ ਨਿਪਟਾਉਣ 'ਚ ਰੁੱਝੇ ਹੋਏ ਹਨ। ਖ਼ਬਰਾਂ ਦੀ ਮੰਨੀਏ ਤਾਂ 'ਸਿਕੰਦਰ' ਦੇ ਸੈੱਟ 'ਤੇ ਸਲਮਾਨ ਦੀ ਸੁਰੱਖਿਆ ਲਈ ਪੂਰੀ ਫੌਜ ਤਾਇਨਾਤ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਦੀਵਾਲੀ ਤੱਕ 'ਸਿਕੰਦਰ' ਦੀ ਸ਼ੂਟਿੰਗ ਜਾਰੀ ਰੱਖਣਗੇ। ਇਹ ਫ਼ਿਲਮ 30 ਮਾਰਚ 2025 ਨੂੰ ਈਦ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ
ਦੱਸ ਦੇਈਏ ਕਿ 'ਸਿਕੰਦਰ' ਨੂੰ ਦੱਖਣ ਦੇ ਫ਼ਿਲਮ ਨਿਰਦੇਸ਼ਕ ਏ. ਆਰ. ਮੁਰੁਗਦੌਸ ਬਣਾ ਰਹੇ ਹਨ, ਜਿਨ੍ਹਾਂ ਨੇ ਆਮਿਰ ਖ਼ਾਨ ਨਾਲ ਫ਼ਿਲਮ 'ਗਜਨੀ' ਕੀਤੀ ਸੀ। 'ਸਿਕੰਦਰ' ਨੂੰ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਹਾਊਸ 'ਚ ਬਣਾਇਆ ਜਾ ਰਿਹਾ ਹੈ। ਫ਼ਿਲਮ 'ਸਿਕੰਦਰ' 'ਚ ਸਲਮਾਨ ਦੇ ਨਾਲ-ਨਾਲ ਰਸ਼ਮਿਕਾ ਮੰਡਾਨਾ, ਕਾਜਲ ਅਗਰਵਾਲ, ਸੁਨੀਲ ਸ਼ੈੱਟੀ, ਸ਼ਰਮਨ ਜੋਸ਼ੀ, ਅੰਜਨੀ ਧਵਨ, ਪ੍ਰਤੀਕ ਬੱਬਰ ਅਤੇ ਕਟੱਪਾ ਫੇਮ ਸਤਿਆਰਾਜ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ - ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- 'ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ...'
ਸਲਮਾਨ ਨੂੰ ਮਿਲ ਰਹੀਆਂ ਧਮਕੀਆਂ
ਦੱਸ ਦੇਈਏ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਲਾਰੈਂਸ ਬਿਸ਼ਨੋਈ ਗੈਂਗ ਵਾਰ-ਵਾਰ ਸਲਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਾਮਲੇ 'ਚ 14 ਅਪ੍ਰੈਲ ਨੂੰ ਸਲਮਾਨ ਦੇ ਘਰ 'ਤੇ ਇੱਕ ਵਾਰ ਫਾਇਰਿੰਗ ਵੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ
NEXT STORY