ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ 27 ਦਸੰਬਰ ਨੂੰ 59 ਸਾਲ ਦੇ ਹੋ ਗਏ ਹਨ। ਹਰ ਸਾਲ ਅਦਾਕਾਰ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫੇ ਦਿੰਦੇ ਹਨ। ਇਸ ਸਾਲ ਤੋਹਫੇ ਵਜੋਂ ਅਦਾਕਾਰ ਦੀ ਆਉਣ ਵਾਲੀ ਫ਼ਿਲਮ 'ਸਿਕੰਦਰ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਨੇ ਵੀ ਸਲਮਾਨ ਨੂੰ ਜਨਮਦਿਨ ਦਾ ਤੋਹਫਾ ਦਿੱਤਾ ਅਤੇ ਜਾਮਨਗਰ 'ਚ ਇੱਕ ਸ਼ਾਨਦਾਰ ਪਾਰਟੀ ਕੀਤੀ। ਸਲਮਾਨ ਨੇ ਪਹਿਲਾਂ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਇਆ ਅਤੇ ਫਿਰ ਪੂਰੇ ਪਰਿਵਾਰ ਨਾਲ ਅੰਬਾਨੀ ਪਰਿਵਾਰ ਦੇ ਹੋਮਟਾਊਨ ਜਾਮਨਗਰ ਲਈ ਰਵਾਨਾ ਹੋਏ। 28 ਦਸੰਬਰ ਨੂੰ ਉੱਥੇ ਇੱਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਤ ਹਿਨਾ ਖ਼ਾਨ ਨੇ ਦਿਲ ਦਹਿਲਾਉਣ ਵਾਲਾ ਦਿੱਤਾ ਬਿਆਨ, ਰੋਂਦੇ ਹੋਏ ਕਿਹਾ....
ਜਾਮਨਗਰ 'ਚ ਸਲਮਾਨ ਦੇ ਬਰਥਡੇ 'ਤੇ ਕੀਤੀ ਆਤਿਸ਼ਬਾਜ਼ੀ
ਸਲਮਾਨ ਦੇ ਜੀਜਾ ਅਤੁਲ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਮਨਗਰ ਤੋਂ ਭਾਈਜਾਨ ਦੇ ਜਨਮਦਿਨ ਦੇ ਜਸ਼ਨ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਸਲਮਾਨ ਆਪਣੀ ਭਤੀਜੀ ਆਇਤ ਨਾਲ ਚਾਰ-ਟਾਇਅਰ ਸਫੇਦ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਪਹਿਲਾਂ ਉਨ੍ਹਾਂ ਦੇ ਦਿਨ 'ਤੇ ਜਨਮਦਿਨ ਦਾ ਗੀਤ ਚਲਾਇਆ ਗਿਆ ਅਤੇ ਫਿਰ ਉਨ੍ਹਾਂ ਦੀ ਫ਼ਿਲਮ ਦਾ ਗੀਤ ਚਲਾਇਆ ਗਿਆ। ਇਸ ਤੋਂ ਬਾਅਦ ਜਸ਼ਨ ਦੌਰਾਨ ਆਤਿਸ਼ਬਾਜ਼ੀ ਕੀਤੀ ਗਈ। ਸੈਲੀਬ੍ਰੇਸ਼ਨ 'ਚ ਨੀਤਾ ਅੰਬਾਨੀ ਆਪਣੇ ਪਤੀ ਮੁਕੇਸ਼ ਅੰਬਾਨੀ ਨਾਲ ਜਨਮਦਿਨ ਦਾ ਗੀਤ ਗਾਉਂਦੀ ਨਜ਼ਰ ਆਈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨਾਲ AP ਢਿੱਲੋਂ ਨੂੰ 'ਪੰਗਾ' ਲੈਣਾ ਪੈ ਗਿਆ ਮਹਿੰਗਾ
ਇਸ ਤੋਂ ਇਲਾਵਾ ਵੀਡੀਓ 'ਚ ਸੋਹੇਲ ਖ਼ਾਨ, ਉਨ੍ਹਾਂ ਦੇ ਬੱਚੇ, ਅਰਬਾਜ਼ ਖ਼ਾਨ ਦੇ ਬੇਟੇ ਆਯੂਸ਼ ਸ਼ਰਮਾ, ਅਰਪਿਤਾ ਖ਼ਾਨ ਅਤੇ ਅੰਬਾਨੀ ਪਰਿਵਾਰ ਸਮੇਤ ਅਦਾਕਾਰ ਦਾ ਪੂਰਾ ਪਰਿਵਾਰ ਸੈਲੀਬ੍ਰੇਸ਼ਨ ਦਾ ਆਨੰਦ ਲੈਂਦੇ ਨਜ਼ਰ ਆਏ। ਇਸ ਦੌਰਾਨ ਭਾਈਜਾਨ ਨੇ ਬਲੈਕ ਕਲਰ ਦੀ ਟੀ-ਸ਼ਰਟ ਦੇ ਨਾਲ ਡੈਨਿਮ ਜੀਨਸ ਪਹਿਨੀ ਸੀ। ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - 65 ਟੀਕਿਆਂ ਦਾ ਦਰਦ ਝੱਲ ਮਸ਼ਹੂਰ ਅਦਾਕਾਰਾ ਨੇ ਬਣਨਾ ਸੀ ਮਾਂ, ਪਰ ਇਕ ਝਟਕੇ 'ਚ ਸਭ ਹੋ ਗਿਆ ਖ਼ਤਮ
ਫ਼ਿਲਮ 'ਸਿਕੰਦਰ' ਦਾ ਟੀਜ਼ਰ ਕੀਤਾ ਰਿਲੀਜ਼
ਸਲਮਾਨ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ 'ਸਿਕੰਦਰ' ਦਾ ਟੀਜ਼ਰ ਬੀਤੇ ਦਿਨ ਰਿਲੀਜ਼ ਹੋਇਆ ਸੀ। ਇਕ ਵਾਰ ਫਿਰ ਤੋਂ ਸੱਲੂ ਮੀਆਂ ਨੂੰ ਐਕਸ਼ਨ ਅੰਦਾਜ਼ 'ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਦੀਵਾਨਾ ਹੋ ਗਏ ਹਨ। ਇਸ ਟੀਜ਼ਰ ਨੂੰ ਕੁਝ ਹੀ ਘੰਟਿਆਂ 'ਚ ਕਰੋੜਾਂ ਲੋਕਾਂ ਨੇ ਦੇਖਿਆ। ਇਹ ਫ਼ਿਲਮ 2025 ਦੀ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
...ਤਾਂ ਇਸੇ ਕਰਕੇ ਹਨੀ ਸਿੰਘ ਭਾਰਤੀ ਔਰਤਾਂ ਨੂੰ ਡੇਟ ਕਰਨ ਤੋਂ ਕਰਦੇ ਨੇ ਤੌਬਾ
NEXT STORY