ਮੁੰਬਈ- ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਬਾਲੀਵੁੱਡ ਦੇ 'ਸਿੰਘਮ' ਅਤੇ ਅਜੇ ਦੇਵਗਨ ਸਟਾਰਰ ਫਿਲਮ 'ਸਿੰਘਮ ਅਗੇਨ' 'ਚ ਸਲਮਾਨ ਖਾਨ ਦੇ ਕੈਮਿਓ ਦੀ ਪੁਸ਼ਟੀ ਹੋ ਗਈ ਹੈ। ਸਿੰਘਮ ਅਗੇਨ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। 'ਸਿੰਘਮ ਅਗੇਨ' 'ਚ ਸਲਮਾਨ ਖਾਨ ਆਪਣੇ ਚੁਲਬੁਲ ਪਾਂਡੇ ਅਵਤਾਰ 'ਚ ਨਜ਼ਰ ਆਉਣਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਧਮਕੀ ਕਾਰਨ ਫਿਲਮ 'ਸਿੰਘਮ ਅਗੇਨ' 'ਚ ਸਲਮਾਨ ਖਾਨ ਦਾ ਕੋਈ ਕੈਮਿਓ ਨਹੀਂ ਹੋਵੇਗਾ। ਇਹ ਫੈਸਲਾ ਸਲਮਾਨ ਖਾਨ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ ਪਰ ਭਾਈਜਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ :ਕੌਣ ਹੈ ਨਿਮਰਤ ਕੌਰ, ਜਿਸ ਦੀਆਂ ਅਭਿਸ਼ੇਕ ਬੱਚਨ ਨਾਲ ਡੇਟਿੰਗ ਦੀਆਂ ਉੱਡ ਰਹੀਆਂ ਹਨ ਅਫਵਾਹਾਂ ?
ਸਲਮਾਨ ਖਾਨ ਨੇ ਇਹ ਵੱਡਾ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਘਰ 'ਤੇ ਹਮਲਾ ਵੀ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਸਿੰਘਮ ਅਗੇਨ 'ਚ ਸਲਮਾਨ ਖਾਨ ਦੇ ਕੈਮਿਓ ਦੀ ਖਬਰ ਸੁਣ ਕੇ ਭਾਈਜਾਨ ਦੇ ਪ੍ਰਸ਼ੰਸਕਾਂ 'ਚ ਕਾਫੀ ਰੌਲਾ ਪੈ ਗਿਆ ਹੈ। 'ਸਿੰਘਮ ਅਗੇਨ' 'ਚ ਸਲਮਾਨ ਖਾਨ ਦੇ ਕੈਮਿਓ ਦੀ ਖਬਰ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ।
ਸਲਮਾਨ ਖਾਨ ਵਾਅਦੇ ਨੂੰ ਕਰਨਗੇ ਪੂਰਾ
ਅਜੇ ਦੇਵਗਨ, ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਜੈਕੀ ਸ਼ਰਾਫ, ਟਾਈਗਰ ਸ਼ਰਾਫ ਅਤੇ ਅਰਜੁਨ ਕਪੂਰ ਦੀ ਮਲਟੀਸਟਾਰਰ ਫਿਲਮ ਸਿੰਘਮ ਅਗੇਨ ਐਕਸ਼ਨ ਫਿਲਮ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਕਾਪ ਬ੍ਰਹਿਮੰਡ ਦੀ ਤੀਜੀ ਫਿਲਮ ਹੈ। ਫਿਲਮ 'ਚ ਐਕਸ਼ਨ ਦੇਖਣ ਨੂੰ ਮਿਲੇਗਾ। ਫਿਲਮ ਦੇ ਨਿਰਮਾਤਾ ਰੋਹਿਤ ਸ਼ੈਟੀ ਅਤੇ ਸਲਮਾਨ ਖਾਨ ਵਿਚਾਲੇ ਭਾਈਜਾਨ ਦੇ ਕੈਮਿਓ ਨੂੰ ਲੈ ਕੇ ਪਹਿਲਾਂ ਹੀ ਵਚਨਬੱਧਤਾ ਹੋ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾਕਸ਼ੀ-ਜ਼ਹੀਰ ਦੀ ਵਿਆਹੁਤਾ ਜ਼ਿੰਦਗੀ ਨੂੰ ਲੱਗਣ ਵਾਲਾ ਗ੍ਰਹਿਣ
NEXT STORY