ਮੁੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਹੁਣੇ ਜਿਹੇ ਆਪਣਾ 50ਵਾਂ ਜਨਮ ਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਜੋ ਕੇਕ ਕੱਟਿਆ, ਉਹ ਸਾਰੇ ਮਹਿਮਾਨਾਂ ਨੂੰ ਕਾਫੀ ਪਸੰਦ ਆਇਆ ਪਰ ਕੀ ਤੁਸੀਂ ਅੰਦਾਜ਼ਾ ਲਗਾ ਹੋ ਕਿ ਇਸ ਕੇਕ ਦੀ ਕੀਮਤ ਕਿੰਨੀ ਹੋਵੇਗੀ।
ਤਿੰਨ ਪਰਤਾਂ ਵਾਲੇ ਇਸ ਕੇਕ ਨੂੰ ਦੇਖ ਕੇ ਸਭ ਖੁਸ਼ ਹੋਏ। ਆਪਣੀ ਬਿਹਤਰੀਨ ਦਿੱਖ ਤੋਂ ਇਲਾਵਾ ਇਸ ਕੇਕ ਦੀ ਕੀਮਤ ਵੀ ਹੈਰਾਨ ਕਰਨ ਲਈ ਕਾਫੀ ਹੈ। ਖ਼ਬਰ ਅਨੁਸਾਰ ਇਹ ਕੇਕ ਸਲਮਾਨ ਦੀ ਭੈਣ ਅਰਪਿਤਾ ਨੇ ਆਰਡਰ 'ਤੇ ਬਣਵਾਇਆ ਸੀ ਅਤੇ ਉਸੇ ਦੇ ਕਹਿਣ 'ਤੇ ਇਸ ਨੂੰ ਸਜਾਇਆ ਗਿਆ ਸੀ। ਜ਼ਾਹਿਰ ਹੈ ਕਿ ਅਰਪਿਤਾ ਨੇ ਭਰਾ ਲਈ ਕੀਮਤ ਨੂੰ ਧਿਆਨ 'ਚ ਨਹੀਂ ਰੱਖਿਆ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੀ 27 ਦਸੰਬਰ ਨੂੰ ਸਲਮਾਨ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਬਹੁਤ ਸਾਰੀਆਂ ਬਾਲੀਵੁੱਡ ਹਸਤੀਆਂ ਪਨਵੇਲ 'ਚ ਉਨ੍ਹਾਂ ਦੇ ਫਾਰਮ ਹਾਊਸ 'ਤੇ ਪਹੁੰਚੀਆਂ ਸਨ। ਇਸ ਤੋਂ ਇਲਾਵਾ ਫਾਰਮਹਾਊਸ ਦੇ ਬਾਹਰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਤਾਂਤਾ ਲੱਗਾ ਰਿਹਾ।
ਬਿਗ ਬੀ ਨੇ ਰਾਜ ਕਪੂਰ ਤੇ ਸ਼ਸ਼ੀ ਕਪੂਰ ਨਾਲ ਆਪਣੀ ਫੋਟੋ ਕੀਤੀ ਸਾਂਝੀ
NEXT STORY