ਚੇਨਈ (ਏਜੰਸੀ) – ਤਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਸਿਲੰਬਰਾਸਨ TR (STR) ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਆਪਣੀ ਕਲਾ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵੈਟਰੀਮਾਰਨ ਦੀ ਅਗਲੀ ਫਿਲਮ ਲਈ ਸਿਲੰਬਰਾਸਨ ਨੇ ਸਿਰਫ 10 ਦਿਨਾਂ ਵਿੱਚ 10 ਕਿਲੋ ਭਾਰ ਘਟਾ ਲਿਆ ਹੈ। ਇਹ ਫਿਲਮ ਪ੍ਰਸ਼ੰਸਕਾਂ ਦੀ ਪਸੰਦੀਦਾ ਫਿਲਮ 'ਵੜਾ ਚੇਨਈ' ਨਾਲ ਮਿਲਦੀ-ਜੁਲਦੀ ਹੈ, ਜਿਸ ਵਿਚ ਧਨੁਸ਼ ਨੇ ਮੁੱਖ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਕੀ ਬੋਲੀ ਸੀ ਮਸ਼ਹੂਰ ਅਦਾਕਾਰਾ, ਆਖਰੀ ਵੌਇਸ ਨੋਟ ਹੋਇਆ ਵਾਇਰਲ

ਦੋ ਵੱਖ-ਵੱਖ ਲੁੱਕ 'ਚ STR
ਸੂਤਰਾਂ ਦੇ ਮੁਤਾਬਕ, STR ਇਸ ਫਿਲਮ ਵਿੱਚ ਦੋ ਵੱਖ-ਵੱਖ ਲੁੱਕ ਵਿਚ ਨਜ਼ਰ ਆਉਣਗੇ। ਪਹਿਲੇ ਲੁੱਕ ਵਿੱਚ ਉਹ ਆਪਣੀ ਮੌਜੂਦਾ ਉਮਰ ਮੁਤਾਬਕ ਨਜ਼ਰ ਆਉਣਗੇ। ਦੂਜੇ ਲੁੱਕ ਵਿੱਚ ਉਹ ਜਵਾਨ ਅਤੇ ਐਨਰਜੈਟਿਕ ਰੂਪ 'ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਚਾਕੂ ਨਾਲ ਵਿੰਨ੍ਹ'ਤੀ ਮਸ਼ਹੂਰ ਅਦਾਕਾਰਾ, ਪਤੀ ਹੀ ਬਣਿਆ ਹੈਵਾਨ

ਟੀਜ਼ਰ ਵੀਡੀਓ ਦੀ ਸ਼ੂਟਿੰਗ ਹੋ ਚੁੱਕੀ
ਫਿਲਮ ਦੀ ਟੀਮ ਦੇ ਕਰੀਬੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਟੀਜ਼ਰ ਦਾ ਵੀਡੀਓ ਪਹਿਲਾਂ ਹੀ ਸ਼ੂਟ ਕੀਤਾ ਜਾ ਚੁੱਕਾ ਹੈ। ਹਾਲਾਂਕਿ ਫਿਲਮ ਦੇ ਟਾਇਟਲ, ਕਾਸਟ ਅਤੇ ਕਹਾਣੀ ਬਾਰੇ ਅਜੇ ਤੱਕ ਸਰਕਾਰੀ ਤੌਰ 'ਤੇ ਕੋਈ ਐਲਾਨ ਨਹੀਂ ਹੋਇਆ, ਪਰ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਕਾਫੀ ਵੱਧ ਚੁੱਕੀ ਹੈ।
ਇਹ ਵੀ ਪੜ੍ਹੋ: 'ਕੈਨੇਡਾ ਕੋਈ ਖੇਡ ਦਾ ਮੈਦਾਨ ਨਹੀਂਂ...', ਕੈਫ਼ੇ 'ਤੇ ਹਮਲੇ ਮਗਰੋਂ ਕਪਿਲ ਸ਼ਰਮਾ ਨੂੰ ਪੰਨੂ ਨੇ ਦਿੱਤੀ ਧਮਕੀ
'ਠੱਗ ਲਾਈਫ' ਤੋਂ ਬਾਅਦ ਵੱਡਾ ਪ੍ਰੋਜੈਕਟ
STR ਹਾਲ ਹੀ ਵਿੱਚ ਮਨੀ ਰਤਨਮ ਦੀ ਫਿਲਮ ‘ਠੱਗ ਲਾਈਫ’ ਵਿੱਚ ਨਜ਼ਰ ਆਏ ਸਨ, ਜਿਸਨੂੰ ਕਾਫੀ ਪਸੰਦ ਕੀਤਾ ਗਿਆ।
ਇਹ ਵੀ ਪੜ੍ਹੋ: 9 ਮਹੀਨਿਆਂ ਤੋਂ ਫਲੈਟ 'ਚ ਪਈ-ਪਈ ਸੜ ਗਈ ਅਦਾਕਾਰਾ ਦੀ ਲਾਸ਼, ਖੁੱਲ੍ਹਾ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਪੁਲਸ ਜਾਂਚ ਦੌਰਾਨ ਮਾਮਲੇ 'ਚ ਆਇਆ ਨਵਾਂ ਮੋੜ
NEXT STORY