ਮੁੰਬਈ-'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਕਸ਼ਰਾ ਯਾਨੀ ਹਿਨਾ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਹੈ। ਅਦਾਕਾਰਾ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ ਵਿੱਚੋਂ ਲੰਘ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇਹ ਦੁਖਦ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਹਿਨਾ ਦਾ ਇਲਾਜ ਚੱਲ ਰਿਹਾ ਹੈ ਪਰ ਉਹ ਕੈਂਸਰ ਦੇ ਇਲਾਜ ਦੌਰਾਨ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਤੋਂ ਪੀੜਤ ਹੈ। ਉਹ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਨਾਲ ਲੜਨ ਲਈ ਆਪਣੀ ਮਾਨਸਿਕ ਸਿਹਤ ਨਾਲ ਮਜ਼ਬੂਤ ਰਹਿਣਾ ਚਾਹੁੰਦੀ ਹੈ। ਇਸ ਲਈ ਭਾਰੀ ਮਨ ਨਾਲ ਉਸ ਨੇ ਆਪ ਹੀ ਆਪਣਾ ਸਿਰ ਮੁਨਵਾਇਆ ਹੈ।

ਜਦੋਂ ਤੋਂ ਹਿਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਪ੍ਰਸ਼ੰਸਕ ਉਸ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਹਿਨਾ ਨੂੰ ਭਗਵਾਨ ਦੇ ਨਾਲ-ਨਾਲ ਖੁਦ 'ਤੇ ਭਰੋਸਾ ਹੈ ਕਿ ਉਹ ਇਸ ਲੜਾਈ ਨੂੰ ਜਿੱਤੇਗੀ। ਹਿਨਾ ਖ਼ਾਨ ਨੇ ਆਪਣੇ ਪਹਿਲੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਆਪਣੇ ਵਾਲ ਕਟਵਾ ਲਏ ਸਨ। ਹੁਣ ਜਿਵੇਂ-ਜਿਵੇਂ ਇਲਾਜ ਦੀ ਪ੍ਰਕਿਰਿਆ ਵਧ ਰਹੀ ਹੈ, ਹਿਨਾ ਨੂੰ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ।

ਉਹ ਲਗਾਤਾਰ ਵਾਲਾਂ ਦੇ ਝੜਨ ਨਾਲ ਖੁਦ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਇਸ ਲਈ ਉਸ ਨੇ ਆਪਣਾ ਸਿਰ ਮੁਨਾਉਣ ਦਾ ਫੈਸਲਾ ਕੀਤਾ।ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸ ਨੇ ਦੱਸਿਆ ਕਿ ਉਸ ਨੇ ਇਹ ਵੱਡਾ ਕਦਮ ਕਿਉਂ ਚੁੱਕਿਆ। ਇਸ ਵੀਡੀਓ 'ਚ ਹਿਨਾ ਦਾ ਦਰਦ ਬਿਆਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਹ ਮਾਨਸਿਕ ਸਿਹਤ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਅਦਾਕਾਰਾ ਟ੍ਰਿਮਰ ਨਾਲ ਆਪਣਾ ਸਿਰ ਮੁਨਵਾਉਂਦੀ ਨਜ਼ਰ ਆ ਰਹੀ ਹੈ।

ਵੀਡੀਓ 'ਚ ਹਿਨਾ ਨੇ ਦਿੱਤਾ ਖਾਸ ਸੰਦੇਸ਼
ਵੀਡੀਓ ਦੇ ਅੰਤ 'ਚ ਹਿਨਾ ਨੇ ਉਨ੍ਹਾਂ ਲੋਕਾਂ ਖਾਸਕਰ ਔਰਤਾਂ ਨੂੰ ਇਕ ਸੰਦੇਸ਼ ਵੀ ਦਿੱਤਾ ਹੈ, ਜੋ ਇਸ ਦਰਦ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਪ ਨੂੰ ਸਵੀਕਾਰ ਕਰ ਲਈਏ ਤਾਂ ਜੰਗ ਵਿੱਚ ਜਿੱਤ ਸਾਡੀ ਹੀ ਹੋਵੇਗੀ।

ਸੁਨੰਦਾ ਸ਼ਰਮਾ ਨੇ ਨਸੀਬੋ ਲਾਲ ਨੂੰ ਸੁਣਾਇਆ ਗੀਤ, ਫੈਨਜ਼ ਹੋਏ ਗਾਇਕਾ ਦੇ ਮੁਰੀਦ
NEXT STORY