ਅਮਰਾਵਤੀ (ਏਜੰਸੀ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਨੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਸੂਬੇ ਵਿੱਚ ਫ਼ਿਲਮ ਇੰਡਸਟਰੀ ਦੇ ਵਿਕਾਸ ਨੂੰ ਲੈ ਕੇ ਕਾਫੀ ਦੇਰ ਤੱਕ ਅਹਿਮ ਵਿਚਾਰ-ਵਟਾਂਦਰਾ ਹੋਇਆ। ਮੁਲਾਕਾਤ ਦੌਰਾਨ ਸੰਜੇ ਦੱਤ ਨੇ ਆਂਧਰਾ ਪ੍ਰਦੇਸ਼ ਵਿੱਚ ਫ਼ਿਲਮ ਇੰਡਸਟਰੀ ਨਾਲ ਸਬੰਧਤ ਬੁਨਿਆਦੀ ਢਾਂਚਾ (Infrastructure) ਸਥਾਪਤ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਆਂਧਰਾ ਪ੍ਰਦੇਸ਼ ਨੂੰ ਫਿਲਮ ਸ਼ੂਟਿੰਗ ਲਈ ਇੱਕ ਹੱਬ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਉਪਲਬਧ ਮੌਕਿਆਂ 'ਤੇ ਚਰਚਾ ਕੀਤੀ।

'ਧੁਰੰਦਰ: ਦਿ ਰਿਵੈਂਜ' ਦੀ ਸਫਲਤਾ ਦੇ ਚਰਚੇ
ਸੰਜੇ ਦੱਤ ਅੱਜਕੱਲ੍ਹ ਆਪਣੀ ਨਵੀਂ ਫ਼ਿਲਮ 'ਧੁਰੰਧਰ: ਦਿ ਰਿਵੈਂਜ' ਦੀ ਬੰਪਰ ਸਫਲਤਾ ਦਾ ਆਨੰਦ ਮਾਣ ਰਹੇ ਹਨ। 19 ਮਾਰਚ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਦੁਨੀਆ ਭਰ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਸ ਫ਼ਿਲਮ ਵਿੱਚ ਸੰਜੇ ਦੱਤ ਨੇ ਪਾਕਿਸਤਾਨੀ ਪੁਲਸ ਅਧਿਕਾਰੀ ਚੌਧਰੀ ਅਸਲਮ ਦਾ ਦਮਦਾਰ ਕਿਰਦਾਰ ਨਿਭਾਇਆ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਰਣਵੀਰ ਸਿੰਘ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਸਿਤਾਰੇ ਵੀ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਇਹ ਫ਼ਿਲਮ 2025 ਦੀ ਸੁਪਰਹਿੱਟ ਫ਼ਿਲਮ 'ਧੁਰੰਦਰ' ਦਾ ਸੀਕਵਲ ਹੈ।
'ਅਸੀਂ ਸਿੱਖ ਕੌਮ ਦੇ ਨਾਲ ਹਾਂ..!' ਫਿਲਮ 'ਧੁਰੰਦਰ-2' 'ਚ ਸਿਗਰਟ ਪੀਣ ਵਾਲੇ ਸੀਨ 'ਤੇ ਆਰ. ਮਾਧਵਨ ਨੇ ਤੋੜੀ ਚੁੱਪੀ
NEXT STORY