ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ ਦਿਹਾਂਤ ਇਸੇ ਸਾਲ ਹੀ ਹੋਇਆ। ਉਨ੍ਹਾਂ ਦੇ ਦਿਹਾਂਤ ਤੋਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਹਾਲ ਹੀ 'ਚ ਸਰਦੂਲ ਸਿਕੰਦਰ ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਵਲੋਂ ਸਾਂਝੀ ਕੀਤੀ ਗਈ ਹੈ। ਦਰਅਸਲ ਦੇਬੀ ਮਖਸੂਸਪੁਰੀ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਪਹਿਲਾ ਉਨ੍ਹਾਂ ਵਲੋਂ ਕਿਸਾਨੀ ਅੰਦੋਲਨ ਦੇ ਸਮਰਥਨ 'ਚ ਇੱਕ ਗੀਤ ਰਿਕਾਰਡ ਕੀਤਾ ਗਿਆ ਸੀ, ਜੋ ਕਿ ਹੁਣ ਰਿਲੀਜ਼ ਹੋਇਆ ਹੈ।
ਦੱਸਣਯੋਗ ਹੈ ਕਿ ਕਿਸਾਨੀ ਅੰਦੋਲਨ ਦਾ ਸਮਰਥਨ ਸਰਦੂਲ ਸਿਕੰਦਰ ਵਲੋਂ ਲਗਾਤਾਰ ਕੀਤਾ ਜਾਂਦਾ ਸੀ। ਉਹ ਧਰਨੇ 'ਤੇ ਜਾ ਕੇ ਕਿਸਾਨਾਂ ਦਾ ਹੋਂਸਲਾ ਅਫਜਾਈ ਵੀ ਕਰ ਚੁੱਕੇ ਸਨ। ਉਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਵੀ ਕਿਸਾਨਾਂ ਦਾ ਕਾਫ਼ੀ ਸਮਰਥਨ ਕੀਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਸੀ ਕਿ ਕਿਸਾਨੀ ਅੰਦੋਲਨ ਨੂੰ ਅੱਗੇ ਨਾ ਵਧਾਉਣ ਲਈ ਮਜਬੂਰ ਨਾ ਕੀਤਾ ਜਾਵੇ। ਜਿੰਨੀ ਜਲਦੀ ਹੋ ਸਕੇ ਕਿਸਾਨਾਂ ਦੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।
ਦੱਸ ਦੇਈਏ ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਕਹਿਲਾਉਂਦੇ ਸਨ ਅਤੇ ਅੱਜ ਵੀ ਉਨ੍ਹਾਂ ਦੇ ਗੀਤ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਹ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ ਅਤੇ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਪੰਜਾਬੀ ਸੰਗੀਤ ਨੂੰ ਦੇਣ ਬਹੁਤ ਵੱਡੀ ਹੈ, ਜੋ ਸਦਾ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ।
ਨੋਟ - ਸਰਦੂਲ ਸਿਕੰਦਰ ਦੀ ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਦਿਓ।
ਸੋਨੀਆ ਮਾਨ ਦਾ ਐਲਾਨ, ਹੁਣ ਮੋਹਾਲੀ 'ਚ 19 ਸਤੰਬਰ ਨੂੰ ਹੋਵੇਗੀ ਕਿਸਾਨ ਮਹਾਪੰਚਾਇਤ
NEXT STORY