ਬਾਲੀਵੁੱਡ ਡੈਸਕ- ਅਕਸ਼ੈ ਕੁਮਾਰ ਦੀ ਫ਼ਿਲਮੀ ‘ਕਠਪੁਤਲੀ’ ਓ.ਟੀ.ਟੀ ਪਸੇਟਫ਼ਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਦੀ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਅਕਸ਼ੈ ਕੁਮਾਰ ਨਾਲ ਇਸ ਫ਼ਿਲਮ ’ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਮੁੱਖ ਭੂਮਿਕਾ ’ਚ ਨਜ਼ਰ ਆਈ। ਇਸ ਦੇ ਨਾਲ ਇਹ ਫ਼ਿਲਮ ਪੰਜਾਬੀਆਂ ਲਈ ਵੀ ਖ਼ਾਸ ਬਣ ਗਈ ਹੈ।
ਇਹ ਵੀ ਪੜ੍ਹੋ : 200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਨੋਰਾ ਫ਼ਤੇਹੀ ਤੋਂ 7 ਘੰਟੇ ਪੁੱਛਗਿੱਛ, ਠੱਗ ਸੁਕੇਸ਼ ਤੋਂ ਤੋਹਫ਼ੇ ਵਜੋਂ ਲਈ ਮਹਿੰਗੀ ਕਾਰ
ਅਦਾਕਾਰਾ ਸਰਗੁਣ ਮਹਿਤਾ ਨੇ ਇਸ ਫ਼ਿਲਮ ’ਚ ਸ਼ਾਨਦਾਰ ਅਦਾਕਾਰੀ ਕੀਤੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨੇ ਐੱਸ.ਐੱਚ.ਓ ਗੁਡੀਆ ਪਰਮਾਰ ਦੀ ਭੂਮਿਕਾ ਨਿਭਾਈ ਹੈ। ਖ਼ਾਸ ਗੱਲ ਇਹ ਹੈ ਕਿ ਫ਼ਿਲਮੀ ‘ਕਠਪੁਤਲੀ’ ’ਚ ਸਰਗੁਣ ਦੇ ਨਾਲ ਹੋਰ ਵੀ ਕਈ ਪੰਜਾਬੀ ਕਲਾਕਾਰ ਨਜ਼ਰ ਆਏ। ਗੁਰਪ੍ਰੀਤ ਘੁੱਗੀ ਨੇ ਵੀ ਇਸ ਫ਼ਿਲਮ `ਚ ਕਾਂਸਟੇਬਲ ਦੀ ਭੂਮਿਕਾ ਨਿਭਾਈ ਹੈ। ਹਾਲਾਂਕਿ ਇਸ ’ਚ ਗੁਰਪ੍ਰੀਤ ਘੁੱਗੀ ਦੇ ਜ਼ਿਆਦਾ ਡਾਇਲਾਗ ਨਹੀਂ ਹਨ।
ਇਹ ਵੀ ਪੜ੍ਹੋ : ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਿਨੇਮਾ ਹਾਲ 'ਚ ਸਿਰਫ਼ 75 ਰੁ.’ਚ ਵੇਖੋ ਕੋਈ ਵੀ ਫ਼ਿਲਮ, ਜਾਣੋ ਕਦੋਂ
ਸਰਗੁਣ ਦੇ ਕਿਰਦਾਰ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਪ੍ਰਸ਼ੰਸਕ ਅਦਾਕਾਰਾ ਦੀ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕਰ ਰਹੇ ਹਨ। ਇਸ ਦੇ ਨਾਲ ਹੀ ਸਰਗੁਣ ਨੇ ਵੀ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੇ ਸਕ੍ਰੀਨ ਸ਼ਾਰਟ ਸਾਂਝੇ ਕਰ ਰਹੀ ਹੈ।
ਦੱਸ ਦੇਈਏ ਕਿ ‘ਕਠਪੁਤਲੀ’ ਫ਼ਿਲਮ ਇਕ ਕ੍ਰਾਈਮ ਥ੍ਰਿਲਰ ਹੈ। ਜੋ ਕਿ 2 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਕਹਾਣੀ ਹਿਮਾਚਲ ਦੇ ਕਸੌਲੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ’ਚ ਇਕ ਕਾਤਲ ਸਕੂਲ ਦੀਆਂ ਮਾਸੂਮ ਲੜਕੀਆਂ ਨੂੰ ਬੇਰਹਿਮੀ ਨਾਲ ਮਾਰਦਾ ਹੈ ਤੇ ਸਰਗੁਣ ਅਕਸ਼ੇ ਤੇ ਉਨ੍ਹਾਂ ਦੀ ਪੂਰੀ ਪੁਲਸ ਟੀਮ ਇਸ ਕਾਤਲ ਨੂੰ ਫੜਨ ਲਈ ਦਿਨ ਰਾਤ ਇਕ ਕਰ ਦਿੰਦੀ ਹੈ।
200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਨੋਰਾ ਫ਼ਤੇਹੀ ਤੋਂ 7 ਘੰਟੇ ਪੁੱਛਗਿੱਛ, ਠੱਗ ਸੁਕੇਸ਼ ਤੋਂ ਤੋਹਫ਼ੇ ਵਜੋਂ ਲਈ ਮਹਿੰਗੀ ਕਾਰ
NEXT STORY