ਮੁੰਬਈ- ਫ਼ਿਲਮ ‘ਡਿਪਲੋਮੈਟ’ 14 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਜੌਨ ਅਬ੍ਰਾਹਮ ਅਤੇ ਸਾਦੀਆ ਖਤੀਬ ਲੀਡ ਰੋਲ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ‘ਡਿਪਲੋਮੈਟ’ ਨੂੰ ਸ਼ਿਵਮ ਨਾਇਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਟੀ-ਸੀਰੀਜ਼ ਅਤੇ ਜੌਨ ਅਬ੍ਰਾਹਮ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਸਾਦੀਆ ਖਾਤੀਬ ਉਸ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਜੇ. ਪੀ. ਸਿੰਘ (ਜੌਨ ਅਬ੍ਰਾਹਮ) ਬਚਾਉਂਦੇ ਹਨ। ਫ਼ਿਲਮ ਬਾਰੇ ਅਦਾਕਾਰਾ ਸਾਦੀਆ ਖਾਤੀਬ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤੀ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ ਅਤੇ ਕਿਸ ਤਰ੍ਹਾਂ ਤੁਹਾਨੂੰ ਇਹ ਫ਼ਿਲਮ ਆਫਰ ਹੋਈ।
ਮੈਂ ਇਕ ਐਕਟਰ ਹਾਂ ਤਾਂ ਲਗਾਤਾਰ ਵੱਖ-ਵੱਖ ਆਡੀਸ਼ਨ ਦਿੰਦੀ ਰਹਿੰਦੀ ਹਾਂ। ਇਸ ਦੇ ਲਈ ਵੀ ਮੈਂ ਆਡੀਸ਼ਨ ਦਿੱਤਾ ਸੀ। ਜਦੋਂ ਇਹ ਸਕ੍ਰਿਪਟ ਮੇਰੇ ਕੋਲ ਆਈ ਤਾਂ ਮੈਂ ਬਹੁਤ ਉਤਸਕ ਹੋ ਗਈ ਕਿਉਂਕਿ ਇਸ ’ਚ ਬਹੁਤ ਕੋਰ ਅਤੇ ਇੰਟੈਂਸ ਸੀਨ ਸਨ। ਇਹ ਫ਼ਿਲਮ ਦੀ ਸਭ ਤੋਂ ਮੁਸ਼ਕਿਲ ਪਰ ਸਭ ਤੋਂ ਪ੍ਰਭਾਵਸ਼ਾਲੀ ਸਕ੍ਰਿਪਟ ਸੀ। ਜਦੋਂ ਮੈਂ ਆਡੀਸ਼ਨ ਦਿੱਤਾ ਤਾਂ ਸਾਡੇ ਕਾਸਟਿੰਗ ਡਾਇਰੈਕਟਰ ਜੋਗੀ ਸਰ ਨੇ ਤੁਰੰਤ ਕਿਹਾ ਕਿ ਮੈਂ ਤੁਹਾਨੂੰ ਸਿੱਧੇ ਸੈੱਟ ’ਤੇ ਦੇਖਾਂਗਾ। ਉਸ ਸਮੇਂ ਮੈਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਬਾਅਦ ’ਚ ਪਤਾ ਲੱਗਿਆ ਕਿ ਸ਼ਿਵਮ ਨਾਇਰ ਸਰ ਇਸ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਜੌਨ ਅਬ੍ਰਾਹਮ ਸਰ ਇਸ ਵਿਚ ਲੀਡ ਕਰ ਰਹੇ ਹਨ ਤਾਂ ਲੱਗਿਆ ਕਿ ਇਹ ਤਾਂ ਸੁਪਨੇ ਵਰਗਾ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਸਕ੍ਰਿਪਟ ਬਹੁਤ ਹੀ ਹਾਰਡ-ਹੀਟਿੰਗ ਅਤੇ ਥ੍ਰੀਲਿੰਗ ਸੀ। ਜਦੋਂ ਇਹ ਰੋਲ ਮਿਲਿਆ ਤਾਂ ਮੈਨੂੰ ਲੱਗਿਆ ਕਿ ਇਹ ਮੇਰੀ ਮਿਹਨਤ ਨਹੀਂ ਇਹ ਪੂਰੀ ਤਰ੍ਹਾਂ ਨਾਲ ਮੇਰੀ ਕਿਸਮਤ ਅਤੇ ਭਗਵਾਨ ਦੀ ਦੇਣ ਹੈ। ਇਸ ਵਿਚ ਮੇਰਾ ਕਿਰਦਾਰ ਇਕ ਹਿੰਮਤੀ ਲੜਕੀ ਦਾ ਹੈ, ਜੋ ਕਾਫੀ ਸੈਂਸੇਟਿਵ ਵੀ ਹੈ। ਇਹ ਅਸਲ ਜ਼ਿੰਦਗੀ ਦੀ ਕਹਾਣੀ ਹੈ, ਜਿਸ ਵਿਚ ਮੇਰਾ ਨਾਮ ਉਜਮਾ ਅਹਿਮਦ ਹੈ।
ਪ੍ਰ. ਤੁਸੀਂ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ।
ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਇਹ ਪੂਰੀ ਤਰ੍ਹਾਂ ਨਾਲ ਬੇਸਿਕ ਹਿਊਮਨ ਇਮੋਸ਼ਨ ’ਤੇ ਆਧਾਰਿਤ ਸੀ। ਇਸ ਲਈ ਮੈਂ ਸਭ ਤੋਂ ਪਹਿਲਾਂ ਆਪਣੇ ਡਾਇਰੈਕਟਰ ਨਾਲ ਬੈਠ ਕੇ ਉਨ੍ਹਾਂ ਦੇ ਵਿਜ਼ਨ ਨੂੰ ਸਮਝਿਆ। ਉਨ੍ਹਾਂ ਨੇ ਮੈਨੂੰ ਸਾਫ਼ ਕਿਹਾ ਕਿ ਤੁਸੀਂ ਉਜਮਾ ਨਾਲ ਨਹੀਂ ਮਿਲੋਗੇ, ਉਨ੍ਹਾਂ ਦੀ ਕੋਈ ਵੀਡੀਓ ਜਾਂ ਆਨਲਾਈਨ ਕੰਟੈਂਟ ਵੀ ਨਹੀਂ ਦੇਖੋਗੇ। ਉਹ ਚਾਹੁੰਦੇ ਸੀ ਕਿ ਮੈਂ ਇਸ ਕਿਰਦਾਰ ਨੂੰ ਆਪਣੇ ਤਰੀਕੇ ਨਾਲ ਸਮਝਾਂ ਅਤੇ ਉਸ ਨੂੰ ਨਿਭਾਵਾਂ। ਫਿਰ ਕਿਰਦਾਰ ਨੂੰ ਮੈਂ ਆਪਣੀ ਸਮਝ ਨਾਲ ਅਪਣਾਇਆ।
ਪ੍ਰ. ਆਪਣੇ ਕ੍ਰਸ਼ (ਜੌਨ ਅਬ੍ਰਾਹਮ) ਨਾਲ ਕੰਮ ਕਰ ਕੇ ਕਿਵੇਂ ਲੱਗਿਆ।
ਮੇਰਾ ਕ੍ਰਸ਼ ‘ਧੂਮ’ ਦੇ ਕਬੀਰ ’ਤੇ ਸੀ, ਉਦੋਂ ਮੈਂ ਚੌਥੀ ਕਲਾਸ ’ਚ ਸੀ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਹਾਂ। ਜਦੋਂ ਮੈਂ ਸੈੱਟ ’ਤੇ ਗਈ ਤਾਂ ਉਥੇ ਜੌਨ ਸਰ ਨਹੀਂ ਸਗੋਂ ਜੇ. ਪੀ. ਸਿੰਘ ਸਨ। ਉਨ੍ਹਾਂ ਨੇ ਸੈੱਟ ’ਤੇ ਕੋਟ-ਪੈਂਟ ਪਾਇਆ ਅਤੇ ਮੁੱਛਾਂ ਲਗਾਈਆਂ ਹੋਈਆਂ ਸਨ। ਉਹ ਆਪਣੇ ਕਿਰਦਾਰ ਨੂੰ ਲੈ ਕੇ ਇੰਨੇ ਸੀਰੀਅਸ ਸਨ ਕਿ ਮੈਨੂੰ ਕਿਤੇ ਤੋਂ ਵੀ ਉਹ ਉਹ ਲੰਬੇ-ਚੌੜੇ ਬਾਈਕ ਵਾਲੇ ਜੌਨ ਅਬ੍ਰਾਹਮ ਨਹੀਂ ਲੱਗ ਰਹੇ ਸਨ। ਉਹ ਬਾਈਕ ’ਤੇ ਨਹੀਂ ਆਉਂਦੇ ਸਨ ਸਗੋਂ ਕਾਰ ’ਚ ਆ ਕੇ ਮੈਨੂੰ ਬਚਾਉਂਦੇ ਸਨ।
ਪ੍ਰ. ਟੀ-ਸਰੀਜ਼ ਨਾਲ ਤਜਰਬਾ ਕਿਵੇਂ ਰਿਹਾ?
ਮੈਂ ਪਹਿਲਾਂ ਵੀ ਟੀ-ਸੀਰੀਜ਼ ਨਾਲ ‘ਰਖਸ਼ਾਬੰਧਨ’ ’ਚ ਕੰਮ ਕਰ ਚੁੱਕੀ ਹਾਂ ਤਾਂ ਉਥੇ ਦਾ ਮਾਹੌਲ ਮੇਰੇ ਲਈ ਨਵਾਂ ਨਹੀਂ ਸੀ ਪਰ ਇਸ ਵਾਰ ਇਹ ਹੋਰ ਵੀ ਵੱਡਾ ਸੀ ਕਿਉਂਕਿ ਜੌਨ ਸਰ ਖ਼ੁਦ ਪ੍ਰੋਡਿਊਸਰ ਵੀ ਸੀ ਪਰ ਮਜ਼ੇ ਦੀ ਗੱਲ ਇਹ ਹੈ ਕਿ ਜੌਨ ਸਰ ਸੈੱਟ ’ਤੇ ਪ੍ਰੋਡਿਊਸਰ ਵਾਂਗ ਨਹੀਂ ਸਿਰਫ਼ ਜੇ. ਪੀ. ਸਿੰਘ ਬਣ ਕੇ ਹੀ ਰਹਿੰਦੇ ਸਨ।
ਪ੍ਰ. ਸੌਰਭ ਸ਼ੁਕਲਾ ਤੇ ਕੋਮਲ ਮਿਸ਼ਰਾ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?
ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਸ਼ਾਰਿਬ ਭਾਈ ਅਤੇ ਕੁਮੁਦ ਸਰ ਨਾਲ ਆਇਆ। ਅਸੀਂ ਪਟਿਆਲਾ ਵਿਚ ਸਵੇਰ ਸੈਰ ’ਤੇ ਜਾਂਦੇ ਸੀ ਅਤੇ ਮੇਰੀ ਛੋਟੀ ਭੈਣ ਵੀ ਨਾਲ ਹੁੰਦੀ ਸੀ। ਅਸੀਂ ਸ਼ੂਟਿੰਗ ਦੌਰਾਨ ਕਸੌਲੀ ਟ੍ਰਿਪ ’ਤੇ ਵੀ ਗਏ ਸੀ ਅਤੇ ਉਥੇ ਬਹੁਤ ਮਸਤੀ ਕੀਤੀ। ਇਕ ਤਾਂ ਉਹ ਇੰਨੇ ਲਾਜਵਾਬ ਐਕਟਰ ਹਨ ਅਤੇ ਕਾਫੀ ਫਨੀ ਵੀ ਹਨ। ਮੈਂ ਹਮੇਸ਼ਾ ਪੁੱਛਦੀ ਸੀ ਕਿ ਸਰ ਕਿਵੇਂ ਕਰਦੇ ਹੋ ਤਾਂ ਉਹ ਹਮੇਸ਼ਾ ਕਹਿੰਦੇ ਸੀ ਕਿ ਰਾਜ਼ ਦੀ ਪੋਟਲੀ ਹੈ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਉਹ ਦੋਵੇਂ ਹੀ ਬਹੁਤ ਹੀ ਚੰਗੇ ਇਨਸਾਨ ਹਨ।
ਪ੍ਰ. ਸੈੱਟ ਦਾ ਕੋਈ ਕਿੱਸਾ ਜੋ ਯਾਦ ਰਹੇਗਾ?
ਸਾਨੂੰ ਇਕ ਦਿਨ ਲਈ ਸ਼ੂਟਿੰਗ ਤੋਂ ਛੁੱਟੀ ਮਿਲੀ ਸੀ ਤਾਂ ਅਸੀਂ ਕਸੌਲੀ ਘੁੰਮਣ ਚਲੇ ਗਏ। ਉਥੇ ਇਕ ਜਗ੍ਹਾ ਬਾਂਦਰਾਂ ਦੀ ਪੂਰੀ ਟੋਲੀ ਸੀ ਅਤੇ ਅਸੀਂ ਉਨ੍ਹਾਂ ’ਚ ਡਾਂਸ ਸ਼ੁਰੂ ਕਰ ਦਿੱਤਾ। ਉਹ ਮਜ਼ੇਦਾਰ ਅਤੇ ਅਨੋਖੀ ਯਾਦ ਹੈ।
ਪ੍ਰ. ਕੀ ਕਦੇ ਅਫ਼ਸੋਸ ਹੋਇਆ ਕਿ ‘ਲੈਲਾ ਮਜਨੂ’ ਦਾ ਮੌਕਾ ਗਵਾ ਦਿੱਤਾ।
ਇਹ ਫ਼ਿਲਮ ਮੈਨੂੰ ਆਫਰ ਹੋਈ ਸੀ ਪਰ ਮੈਨੂੰ ਲੱਗਾ ਕਿ ਇਹ ਫੇਕ ਕਾਲ ਹੈ। ਜਦੋਂ ਸੱਚਾਈ ਪਤਾ ਲੱਗੀ ਤਾਂ ਥੋੜਾ ਅਫ਼ਸੋਸ ਜ਼ਰੂਰ ਹੋਇਆ। ਮਾਂ ਨੂੰ ਮੈਂ ਦੱਸਿਆ ਪਰ ਉਨ੍ਹਾਂ ਨੇ ਹੀ ਮੈਨੂੰ ਕਿਹਾ ਕਿ ਹਿਊਮਨ ਟ੍ਰੈਫਕਿੰਗ ਦੇ ਲੋਕ ਹਨ, ਚੁੱਕ ਕੇ ਲੈ ਜਾਣਗੇ ਤਾਂ ਕਿਤੇ ਮੁੰਬਈ ਨਹੀਂ ਜਾਣਾ। ਜਿਸ ਕਾਸਟਿੰਗ ਡਾਇਰੈਕਟਰ ਨੂੰ ਮੈਂ ਬਲਾਕ ਕੀਤਾ, ਉਹ ਅੱਜ ਮੇਰੀ ਚੰਗੀ ਦੋਸਤ ਹੈ। ਉਨ੍ਹਾਂ ਮੈਨੂੰ ਕਿਹਾ ਕਿ ਇਕ ਵਾਰ ਸੁਣ ਤਾਂ ਲੈਂਦੀ। ਮੇਰਾ ਮੰਨਣਾ ਹੈ ਕਿ ਹਰ ਚੀਜ਼ ਆਪਣੇ ਸਮੇਂ ’ਤੇ ਹੁੰਦੀ ਹੈ।
ਪ੍ਰ. ਪਹਿਲੀ ਫ਼ਿਲਮ ‘ਸ਼ਿਕਾਰਾ’ ਕਿਵੇਂ ਮਿਲੀ।
ਜਦੋਂ ਮੈਂ ‘ਲੈਲਾ ਮਜ਼ਨੂ’ ਰੀਜੈਕਟ ਕੀਤੀ ਸੀ ਤਾਂ ਉਨ੍ਹਾਂ ਨੇ ਮੇਰਾ ਡਾਟਾ ਚੁੱਕ ਕੇ ਰੱਖ ਲਿਆ। ਜਦੋਂ ਉਹ ‘ਸ਼ਿਕਾਰਾ’ ਲਈ ਐਕਟ੍ਰੈੱਸ ਲੱਭ ਰਹੇ ਸਨ ਤਾਂ ਫਿਰ ਉਨ੍ਹਾਂ ਨੇ ਮੈਨੂੰ ਕਾਲ ਕੀਤੀ। ਆਸਥਾ ਨੇ ਕਿਹਾ ਕਿ ਮੈਂ ਇਕ ਰੀਅਲ ਪਰਸਨ ਹਾਂ ਤਾਂ ਮੈਂ ਮੁੰਬਈ ’ਚ ਰਹਿ ਰਹੇ ਕਜਨਜ਼ ਤੋਂ ਕਨਫਰਮ ਕਰਵਾਇਆ ਅਤੇ ਫਿਰ ਇਹ ਲੱਗ ਕਿ ਮੇਰੇ ਘਰ ਵਾਲੇ ਨਹੀਂ ਮੰਨਣਗੇ ਪਰ ਉਨ੍ਹਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ। ਉਹ ਕੋ-ਐਕਟਰਜ਼ ਨਾਲ ਜੰਮੂ ਆਈ ਅਤੇ ਮਿਲੀ, ਫਿਰ ਆਡੀਸ਼ਨ ਲਿਆ ਅਤੇ ਵਿਧੂ ਵਿਨੋਦ ਸਰ ਨੂੰ ਦਿਖਾਇਆ। ਫਿਰ ਉਨ੍ਹਾਂ ਨੇ ਮੇਰੇ ਪਾਪਾ ਨੂੰ ਸਮਝਾਇਆ ਅਤੇ ਮੈਂ ਇਸ ਫ਼ਿਲਮ ਲਈ ਤਿਆਰ ਹੋਈ।
"ਚਿਹਰਾ ਵੀ ਨਹੀਂ ਪਛਾਣਿਆ ਜਾਵੇਗਾ..." ਇਸ ਮਸ਼ਹੂਰ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY