ਮੁੰਬਈ—ਮੁੰਬਈ ਪੁਲਸ ਦੀ ਸੋਸ਼ਲ ਸਰਵਿਸ ਬ੍ਰਾਂਚ ਨੇ ਪਿੰਡ ਗੋਰੇਗਾਵ 'ਚ ਇੱਕ ਹਾਈਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਸ ਨੇ ਇੱਥੇ ਸੋਮਵਾਰ ਦੇਰ ਰਾਤ ਛਾਪਾਮਾਰੀ ਦੌਰਾਨ ਇੱਕ ਮਾਲ ਦੇ ਬਾਹਰ ਦੋ ਟੀ. ਵੀ ਅਦਾਕਾਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ 'ਚ ਸਾਵਧਾਨ ਇੰਡੀਆ ਦੀ ਇੱਕ ਅਦਾਕਾਰਾ ਵੀ ਸ਼ਾਮਲ ਹੈ ਅਤੇ ਕਈ ਟੀ. ਵੀ ਅਦਾਕਾਰ ਆਉਂਦੇ ਜਾਂਦੇ ਰਹਿੰਦੇ ਹਨ। ਇਸ ਸੈਕਸ ਰੈਕੇਟ ਦਾ ਖੁਲਾਸਾ ਕਰਨ ਵਾਲੇ ਅਮਿਤ ਜਲਾਲ ਨੇ ਦੱਸਿਆ ਕਿ ਮਾਡਲ-ਅਦਾਕਾਰਾ ਅਤੇ ਸਪਲਾਇਰ ਦੀ ਗ੍ਰਿਫਤਾਰੀ ਮਾਲ ਦੇ ਬਾਹਰ ਕੀਤੀ ਗਈ।
ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਲੜਕੀਆਂ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਸਪਲਾਇਰ ਬਣ ਕੇ ਜਾਲ ਵਿਛਾਇਆ ਅਤੇ ਸਪਲਾਇਰ ਸਾਇਰਾ ਅਤੇ ਅਮਨ ਤੱਕ ਪਹੁੰਚੇ। ਛਾਪਾ ਮਾਰਨ ਵਾਲੇ ਅਮਿਤ ਨੇ ਦੱਸਿਆ ਕਿ ਅਮਨ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ 'ਚ ਇੱਕ 'ਸਾਵਧਾਨ ਇੰਡੀਆ' 'ਚ ਕੰਮ ਕਰਨ ਵਾਲੀ ਅਦਾਕਾਰਾ, ਇੱਕ ਮਰਾਠੀ ਅਤੇ ਇੱਕ ਰੈਂਪ ਮਾਡਲ ਹੈ।
ਜ਼ਿਕਰਯੋਗ ਹੈ ਕਿ ਪੁਲਸ ਸਟੇਸ਼ਨ 'ਚ ਇਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਸ ਨੇ ਦੱਸਿਆ ਕਿ ਸਪਲਾਇਰ ਸੋਸ਼ਲ ਸਾਈਟ ਦੇ ਰਾਹੀ ਤਸਵੀਰਾਂ ਭੇਜਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸੈਕਸ ਵਰਕਸ ਦੇ ਤੌਰ 'ਤੇ ਕੰਮ ਕਰਨ ਵਾਲੀ ਮਾਡਲ ਅਤੇ ਅਦਾਕਾਰਾ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਲੈਂਦੀ ਸੀ। ਪੁਲਸ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਆਖਰ ਲੜਕੀਆਂ ਕਿੱਥੇ ਭੇਜੀਆਂ ਜਾਂਦੀਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਇਸ ਗੈਂਗ 'ਚ ਹੋਰ ਵੀ ਕਈ ਲੋਕ ਜੁੜੇ ਹਨ।
ਫਿਲਮ 'ਉੜਤਾ ਪੰਜਾਬ' ਨੂੰ ਲੈ ਕੇ ਬੰਬੇ ਹਾਈਕੋਰਟ ਨੇ ਸੁਣਾਇਆ ਫੈਸਲਾ
NEXT STORY