ਮੁੰਬਈ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਪਣੇ ਪੁੱਤਰ ਆਰੀਅਨ ਖ਼ਾਨ ਅਤੇ ਅਬਰਾਮ ਖ਼ਾਨ ਨਾਲ ਆਉਣ ਵਾਲੀ ਥ੍ਰਿਲਰ ਫ਼ਿਲਮ ‘ਮੁਫਾਸਾ: ਦਿ ਲਾਇਨ ਕਿੰਗ’ ਦੇ ਹਿੰਦੀ ਸੰਸਕਰਣ ਲਈ ਅਪਣੀ ਆਵਾਜ਼ ਦੇਣਗੇ। ਖ਼ਾਨ (58) ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਇਹ ਐਲਾਨ ਕੀਤਾ। ਇਕ ਵੀਡੀਓ 'ਚ ਆਉਣ ਵਾਲੀ ਐਨੀਮੇਟਿਡ ਫ਼ਿਲਮ ਦੀ ਝਲਕ ਹੈ ਅਤੇ ਕੈਪਸ਼ਨ ’ਚ ਲਿਖਿਆ ਹੈ, 'ਮੁਫਾਸਾ' ਦੇ ਰੂਪ 'ਚ ਕਿੰਗ ਖ਼ਾਨ ਦੀ ਵਾਪਸੀ। ਨਾਲ ਹਨ ਆਰੀਅਨ ਖ਼ਾਨ ਅਤੇ ਅਬਰਾਮ ਖ਼ਾਨ ਇਕੱਠੇ ਹਨ।'
ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ
ਸ਼ਾਹਰੁਖ ਨੇ ਕਿਹਾ ਕਿ ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਵੇਗੀ। ਅਬਰਾਮ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਦਕਿ ਆਰੀਅਨ ਇਸ ਤੋਂ ਪਹਿਲਾਂ ਸ਼ਾਹਰੁਖ ਨਾਲ 2019 ਦੀ 'ਦਿ ਲਾਇਨ ਕਿੰਗ' 'ਚ ਕੰਮ ਕਰ ਚੁਕੇ ਹਨ, ਜਿੱਥੇ ਉਨ੍ਹਾਂ ਨੇ ਫਿਲਮ ਦੇ ਹਿੰਦੀ ਸੰਸਕਰਣ ’ਚ ਸਿੰਬਾ ਨੂੰ ਆਵਾਜ਼ ਦਿਤੀ ਸੀ ਅਤੇ ਸ਼ਾਹਰੁਖ ਨੇ ਮੁਫਾਸਾ ਨੂੰ ਅਪਣੀ ਆਵਾਜ਼ ਦਿਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਦੀ ਪਹਿਲੀ ਝਕਲ ਆਈ ਸਾਹਮਣੇ, ਸ਼ਾਨਦਾਰ ਲੁੱਕ 'ਚ ਬੱਬੂ ਮਾਨ ਆਏ ਨਜ਼ਰ
NEXT STORY