ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ‘ਬਿੱਗ ਬਾਸ 13’ ਦਰਮਿਆਨ ਸੁਰਖੀਆਂ 'ਚ ਆਈ ਹੈ। ਸ਼ੋਅ ’ਚ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਸੀ। ਸ਼ਹਿਨਾਜ਼ ਨੇ ਆਪਣੇ ਹੱਸਮੁਖ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਅਦਾਕਾਰ ਸਲਮਾਨ ਖਾਨ ਵੀ ਪੰਜਾਬ ਦੀ ਕੈਟਰੀਨਾ ਕੈਫ਼ ਦੇ ਫ਼ੈਨ ਹੋ ਗਏ ਸਨ। ਹਾਲ ਹੀ ’ਚ ਸ਼ਹਿਨਾਜ਼ ਨੂੰ ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ’ਚ ਦੇਖਿਆ ਗਿਆ ਸੀ। ਇਫ਼ਤਾਰ ਪਾਰਟੀ ’ਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਤੋਂ ਇਲਾਵਾ ਹੋਰ ਵੀ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਸ਼ਹਿਨਾਜ਼ ਦਾ ਨਿੱਜੀ ਤੌਰ ’ਤੇ ਖਿਆਲ ਰੱਖਦੇ ਸਨ। ਹਾਲ ਹੀ ’ਚ ਸ਼ਹਿਨਾਜ਼ ਨੇ ਆਪਣੇ ਅਤੇ ਸਲਮਾਨ ਦੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ।
ਸ਼ਹਿਨਾਜ਼ ਨੇ ਕਿਹਾ ਕਿ ਜਦੋਂ ਕੋਈ ਤੁਹਾਡੀ ਤਾਰੀਫ਼ ਕਰਦਾ ਹੈ ਤਾਂ ਉਹ ਤੁਹਾਡੀ ਪਸੰਦੀਦਾ ਸੂਚੀ ’ਚ ਆ ਜਾਂਦਾ ਹੈ। ਸਲਮਾਨ ਖਾਨ ਜਾਣਦੇ ਹਨ ਕਿ ਕਿਸ ਨਾਲ ਗੱਲ ਕਰਨੀ ਹੈ ਅਤੇ ਕਿਸ ਤਰ੍ਹਾਂ ਗੱਲ ਕਰਨੀ ਹੈ। ਉਹ ਸਥਿਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਹਨ। ਸ਼ਹਿਨਾਜ਼ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਮੈਂ ਨਿੱਜੀ ਤੌਰ ’ਤੇ ਉਨ੍ਹਾਂ ਨਾਲ ਸਮਾਂ ਬਿਤਾਇਆ ਹੋਵੇਗਾ ਪਰ ਮੈਂ ਕਦੀ ਵੀ ਨਿੱਜੀ ਤੌਰ ’ਤੇ ਨਹੀਂ ਮਿਲੀ। ਬਸ ਸ਼ੈਲੇਟ ’ਚ ਮਿਲੀ ਹੋਵਾਂਗੀ ਅਤੇ ਉਹ ਵੀ ਮੈਂ ਉਨ੍ਹਾਂ ਦੇ ਸਾਹਮਣੇ ਸ਼ਰਮਾਅ ਜਾਂਦੀ ਹਾਂ। ਮੇਰੇ ਕੋਲ ਤਾਂ ਉਨ੍ਹਾਂ ਦਾ ਨੰਬਰ ਵੀ ਨਹੀਂ ਹੈ। ਮੇਰੇ ਮੂੰਹੋਂ ਕਦੇ ਵੀ ਸਲਮਾਲ ਖਾਨ ਨਹੀਂ ਨਿਕਲਿਆ ਸਗੋਂ ਹਮੇਸ਼ਾ ਸਰ ਹੀ ਨਿਕਲਦਾ ਹੈ।
ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ’ਚ ਸ਼ਹਿਨਾਜ਼ ਦੀ ਮੁਲਾਕਾਤ ਸ਼ਾਹਰੁਖ ਨਾਲ ਵੀ ਹੋਈ ਸੀ। ਜਦੋਂ ਸ਼ਹਿਨਾਜ਼ ਨੂੰ ਸ਼ਾਹਰੁਖ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ‘ਉਹ ਕਦੇ ਵੀ ਸ਼ਾਹਰੁਖ ਖਾਨ ਨੂੰ ਸਰ ਨਹੀਂ ਬੁਲਾਉਣਾ ਚਾਹੁੰਦੀ। ਉਨ੍ਹਾਂ ਨੇ ਕਿੰਗ ਖਾਨ ਨੂੰ ਹਮੇਸ਼ਾ SRK ਦੀ ਤਰ੍ਹਾਂ ਦੇਖਿਆ ਹੈ। ਪੰਜਾਬ ’ਚ ਮੈਂ ਜਦੋਂ ਰਹਿੰਦੀ ਸੀ ਤਾਂ ਆਪਣੀ ਦੁਨੀਆ ’ਚ ਰਹਿੰਦੀ ਸੀ। ਜਦੋਂ ਮੈਂ ਇਸ ਵੱਡੀ ਦੁਨੀਆ ’ਚ ਆ ਗਈ ਤਾਂ ਮੈਂ ਸੋਚਿਆ ਕਿ ਸ਼ਾਹਰੁਖ ਖਾਨ ਨੂੰ ਸਭ ਲੋਕ ਇੰਨਾ ਪਿਆਰ ਦਿੰਦੇ ਹਨ ਮੈਂ ਕਿਉਂ ਨਹੀਂ ਕਰਦੀ ਪਿਆਰ? ਜਦੋਂ ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਤਾਂ ਮੈਂ ਉਨ੍ਹਾਂ ਦੀ ਫੈਨ ਹੋ ਗਈ।’
'ਮੈਰੀ ਕ੍ਰਿਸਮਿਸ' ਦੇ ਸੈੱਟ ਤੋਂ ਕੈਟਰੀਨਾ ਕੈਫ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY