ਮੁੰਬਈ (ਬਿਊਰੋ)– ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਮੁੜ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਮਹਾਮਾਰੀ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਣੇ ਸਾਰੇ ਸ਼ਹਿਰਾਂ ’ਚ ਸਖ਼ਤ ਨਿਯਮ ਵੀ ਲਾਗੂ ਕਰ ਦਿੱਤੇ ਹਨ। ਪੂਰੇ ਮਹਾਰਾਸ਼ਟਰ ’ਚ ਅੱਜ ਤੋਂ ਹਰ ਵੀਕੈਂਡ ਤਾਲਾਬੰਦੀ ਲਾਗੂ ਰਹੇਗੀ।
ਕੋਰੋਨਾ ਮਹਾਮਾਰੀ ਦਾ ਅਸਰ ਫ਼ਿਲਮ ਤੇ ਟੀ. ਵੀ. ਸੀਰੀਅਲਜ਼ ਦੀ ਸ਼ੂਟਿੰਗ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਕਦੇ ਸਿਤਾਰਿਆਂ ਦੀ ਵਜ੍ਹਾ ਕਾਰਨ ਤਾਂ ਕਦੇ ਹਾਲਾਤ ਦੀ ਵਜ੍ਹਾ ਕਾਰਨ ਨਿਰਦੇਸ਼ਕਾਂ ਨੂੰ ਆਪਣੀ ਫ਼ਿਲਮ ਤੇ ਟੀ. ਵੀ. ਸੀਰੀਅਲਜ਼ ਦੀ ਸ਼ੂਟਿੰਗ ਰੱਦ ਕਰਨੀ ਪੈ ਰਹੀ ਹੈ। ਹਾਲ ਹੀ ’ਚ ਖ਼ਬਰ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਤੇ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਵੀ ਕੁਝ ਦਿਨਾਂ ਲਈ ਰੋਕ ਿਦੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕੇਂਦਰ ਸਰਕਾਰ ’ਤੇ ਵਿੰਨ੍ਹਿਆ ਉਰਮਿਲਾ ਮਾਤੋਂਡਕਰ ਨੇ ਨਿਸ਼ਾਨਾ, ਕਿਹਾ- ‘ਰਾਜਨੀਤੀ ਛੱਡ ਜਲਦ ਮੁਹੱਈਆ ਕਰਵਾਓ ਵੈਕਸੀਨ’
ਖ਼ਬਰਾਂ ਮੁਤਾਬਕ ਕੋਵਿਡ ਦੇ ਪ੍ਰਕੋਪ ਨੂੰ ਦੇਖਦਿਆਂ ਸੈੱਟ ’ਤੇ ਜ਼ਿਆਦਾ ਲੋਕ ਨਹੀਂ ਰਹਿ ਸਕਦੇ ਤੇ ਇਸ ਵਜ੍ਹਾ ਨਾਲ ਸੈੱਟ ਦਾ ਕੰਸਟ੍ਰਕਸ਼ਨ ਪੂਰੀ ਤਰ੍ਹਾਂ ਨਹੀਂ ਹੋ ਪਾ ਰਿਹਾ, ਜਿਸ ਕਰਕੇ ਰਣਬੀਰ ਤੇ ਸ਼ਾਹਰੁਖ ਦੀ ਫ਼ਿਲਮ ਕੁਝ ਸਮੇਂ ਲਈ ਹੋਲਡ ’ਤੇ ਚਲੀ ਗਈ ਹੈ।
FWICE ਦੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਕਿਹਾ ਕਿ ‘ਤਿੰਨ ਫ਼ਿਲਮਾਂ ਦੇ ਇਸ ਤਰ੍ਹਾਂ ਦੇ ਸੈੱਟਸ ਹਨ, ਜਿਨ੍ਹਾਂ ਦਾ ਅਜੇ ਕੰਸਟ੍ਰਕਸ਼ਨ ਚੱਲ ਰਿਹਾ ਹੈ। ਇਨ੍ਹਾਂ ’ਚ ‘ਪਠਾਨ’ ਤੇ ‘ਬ੍ਰਹਮਾਸਤਰ’ ਵੀ ਸ਼ਾਮਲ ਹਨ। ਸੈੱਟ ਨੂੰ ਬਣਾਉਣ ’ਚ ਹਰ ਦਿਨ ਘੱਟ ਤੋਂ ਘੱਟ 250 ਲੋਕਾਂ ਦੀ ਜ਼ਰੂਰਤ ਪਵੇਗੀ ਤੇ ਇਹ ਕੰਮ ਕਰੀਬ ਇਕ ਮਹੀਨਾ ਚੱਲੇਗਾ ਪਰ ਇਸ ਨਵੇਂ ਲਾਕਡਾਊਨ ਨੂੰ ਦੇਖਦਿਆਂ ਇਸ ਤਰ੍ਹਾਂ ਕਰਨਾ ਮੁਸ਼ਕਿਲ ਹੋਵੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅੱਖਾਂ 'ਚ ਇਹ ਸੁਫ਼ਨੇ ਸਜਾ ਕੇ ਭਾਰਤ ਆਈ ਨੋਰਾ ਫਤੇਹੀ, ਹੁਣ ਜਲਦ ਪੂਰਾ ਹੋਣ ਦੀ ਉਮੀਦ
NEXT STORY