ਮੁੰਬਈ : ਸੁਪਰ ਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਫੈਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਟ੍ਰੇਲਰ ਲਾਂਚ ਮੌਕੇ ਸ਼ਾਹਰੁਖ ਨੇ ਇਕ ਅਜਿਹੀ ਗੱਲ ਦੱਸੀ ਸੀ ਕਿ ਸੁਣ ਕੇ ਹੈਰਾਨ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਟ੍ਰੇਨ ਤੋਂ ਮੁੰਬਈ ਆ ਰਹੇ ਸਨ ਤਾਂ ਇਕ ਔਰਤ ਨੇ ਉਨ੍ਹਾਂ ਦੇ ਜ਼ੋਰਦਾਰ ਥੱਪੜ ਜੜ੍ਹ ਦਿੱਤਾ ਸੀ। ਸ਼ਾਹਰੁਖ ਨੇ ਅਨੁਭਵ ਸਾਂਝਾ ਕਰਦਿਆਂ ਦੱਸਿਆ, ''ਮੈਂ ਪਹਿਲੀ ਵਾਰ ਟ੍ਰੇਨ ਰਾਹੀਂ ਮੁੰਬਈ ਆਇਆ ਸੀ। ਮੁੰਬਈ ਅੰਦਰ ਵੜਦਿਆਂ ਹੀ ਟ੍ਰੇਨ ਲੋਕਲ ਟ੍ਰੇਨ ਬਣ ਗਈ, ਜਿਸ ਬਾਰੇ ਮੈਨੂੰ ਉਸ ਸਮੇਂ ਤੱਕ ਕੋਈ ਜਾਣਕਾਰੀ ਨਹੀਂ ਸੀ। ਮੈਂ ਆਪਣੀ ਸੀਟ 'ਤੇ ਕਿਸੇ ਨੂੰ ਨਹੀਂ ਬੈਠਣ ਦਿੱਤਾ। ਮੈਂ ਕਿਹਾ ਕਿ ਇਹ ਮੇਰੀ ਸੀਟ ਹੈ, ਮੈਂ ਇਸ ਦੇ ਲਈ ਪੈਸੇ ਦਿੱਤੇ ਹਨ। ਇਸ ਦੌਰਾਨ ਇਕ ਔਰਤ ਆਈ, ਜਿਸ ਨੂੰ ਮੈਂ ਆਪਣੀ ਸੀਟ ਆਫਰ ਕੀਤੀ ਕਿ ਤੁਸੀਂ ਤਾਂ ਇਥੇ ਬੈਠ ਸਕਦੇ ਹੋ ਪਰ ਤੁਹਾਡੇ ਨਾਲ ਵਾਲਾ ਆਦਮੀ ਇਸ ਸੀਟ 'ਤੇ ਨਹੀਂ ਬੈਠ ਸਕਦਾ। ਇੰਨਾ ਸੁਣਦਿਆਂ ਹੀ ਉਸ ਔਰਤ ਨੇ ਇਕ ਜ਼ੋਰਦਾਰ ਥੱਪੜ ਮੇਰੇ ਜੜ੍ਹ ਦਿੱਤਾ ਅਤੇ ਕਿਹਾ 'ਇਹ ਤੁਹਾਡੀ ਨਹੀਂ, ਸਭ ਦੀ ਸੀਟ ਹੈ।''
ਖੈਰ, ਜ਼ਿਕਰਯੋਗ ਹੈ ਕਿ ਫਿਲਮ 'ਫੈਨ' ਵਿਚ ਸ਼ਾਹਰੁਖ ਇਕ ਵਾਰ ਫਿਰ ਡਬਲ ਰੋਲ 'ਚ ਨਜ਼ਰ ਆਉਣਗੇ। ਉਹ ਗੌਰਵ ਨਾਮੀ ਇਕ ਪ੍ਰਸ਼ੰਸਕ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਆਰਿਅਨ ਖੰਨਾ (ਖੁਦ ਸ਼ਾਹਰੁਖ ਖਾਨ) ਦਾ ਵੱਡਾ ਪ੍ਰਸ਼ੰਸਕ ਹੁੰਦਾ ਹੈ।
...ਤਾਂ ਇਹ ਹਨ ਬਾਲੀਵੁੱਡ ਦੀਆ ਇਨ੍ਹਾਂ ਅਭਿਨੇਤਰੀਆਂ ਦੀ ਖੂਬਸੂਰਤੀ ਦੇ ਰਾਜ਼
NEXT STORY