ਮੁੰਬਈ (ਬਿਊਰੋ)– ਮਰਹੂਮ ਰਾਜੇਸ਼ ਖੰਨਾ, ਸ਼ਰਮੀਲਾ ਟੈਗੋਰ ਤੇ ਰਾਖੀ ਸਟਾਰਰ ਯਸ਼ ਚੋਪੜਾ ਦੀ ‘ਦਾਗ’ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਇਤਿਹਾਸਕ ਰੋਮਾਂਟਿਕ ਫ਼ਿਲਮਾਂ ’ਚੋਂ ਇਕ ਮੰਨਿਆ ਜਾਂਦਾ ਹੈ। ਜਿਵੇਂ ਹੀ ਫ਼ਿਲਮ ਨੇ ਆਪਣੀ ਰਿਲੀਜ਼ ਦੇ 50 ਸਾਲ ਪੂਰੇ ਕੀਤੇ, ਸ਼ਰਮੀਲਾ ਟੈਗੋਰ ਨੇ ਯਸ਼ ਚੋਪੜਾ ਨਾਲ ਆਪਣੇ ਸਹਿਯੋਗ ਬਾਰੇ ਗੱਲ ਕੀਤੀ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਰਾਜੇਸ਼ ਖੰਨਾ ਨਾਲ ਉਨ੍ਹਾਂ ਦੀ ਜੋੜੀ ਇੰਨੀ ਮਸ਼ਹੂਰ ਹੋ ਗਈ। ਇਸ ਫ਼ਿਲਮ ਨੇ ਭਾਰਤ ਦੇ ਸਭ ਤੋਂ ਵੱਡੇ ਤੇ ਇਕੋ ਇਕ ਸਟੂਡੀਓ ਯਸ਼ਰਾਜ ਫ਼ਿਲਮਜ਼ ਦੀ ਸ਼ੁਰੂਆਤ ਨੂੰ ਵੀ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਹੈਰਾਨੀਜਨਕ ਹੈ ਕਿ ‘ਦਾਗ’ ਨੇ 50 ਸਾਲ ਪੂਰੇ ਕਰ ਲਏ ਹਨ, ਫਿਰ ਵੀ ਫ਼ਿਲਮ ਤੇ ਇਸ ਦੇ ਗਾਣੇ ਇੰਨੇ ਮਸ਼ਹੂਰ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ
ਅਸਲ ’ਚ ਹਾਲ ਹੀ ’ਚ ਮਨੋਜ ਬਾਜਪਾਈ (ਮੈਂ ਉਸ ਨਾਲ ‘ਗੁਲਮੋਹਰ’ ਬਣਾਈ ਸੀ) ਲਗਾਤਾਰ ‘ਏਕ ਚਿਹਰੇ ਪੇ ਕਈ ਚਿਹਰੇ ਲਗਾ ਲੇਤੇ ਹੈਂ ਲੋਗ’ ਗਾ ਰਿਹਾ ਸੀ। ਮੈਨੂੰ ਉਸ ਨੂੰ ਕਹਿਣਾ ਪਿਆ ਕਿ ਕਿਰਪਾ ਕਰਕੇ ਇਸ ਨੂੰ ਨਾ ਗਾਓ। ਜਦੋਂ ਮੈਨੂੰ ‘ਦਾਗ’ ਦੀ ਪੇਸ਼ਕਸ਼ ਕੀਤੀ ਗਈ, ਇਹ ਮੇਰੇ ਲਈ ਸੱਚਮੁੱਚ ਇਕ ਵਿਲੱਖਣ ਖੁਸ਼ੀ ਸੀ। ਮੈਂ ਯਸ਼ ਦੇ ਪਹਿਲੇ ਵੈਂਚਰ, ਨਿਰਮਾਤਾ ਦੇ ਤੌਰ ’ਤੇ ਉਸ ਦੀ ਪਹਿਲੀ ਫ਼ਿਲਮ ਦਾ ਹਿੱਸਾ ਬਣਨਾ ਇਕ ਵੱਡੀ ਪ੍ਰਸ਼ੰਸਾ ਤੇ ਸਨਮਾਨ ਵਜੋਂ ਦੇਖਿਆ।
ਮੈਂ ਬਹੁਤ ਉਤਸ਼ਾਹਿਤ ਸੀ। ‘ਦਾਗ’ ’ਚ ਕੰਮ ਕਰਨਾ ਮੇਰੇ ਲਈ ਸ਼ਾਨਦਾਰ ਤਜਰਬਾ ਸੀ। ਇਥੋਂ ਤੱਕ ਕਿ ਮੈਂ ਉਨ੍ਹਾਂ ਨਾਲ ਫ਼ਿਲਮ ‘ਵਕਤ’ ’ਚ ਵੀ ਕੰਮ ਕੀਤਾ ਸੀ, ਉਦੋਂ ਵੀ ਮੇਰੇ ਲਈ ਇਹ ਇਕ ਸ਼ਾਨਦਾਰ ਤਜਰਬਾ ਸੀ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਦਹਾੜ’ ਦੇ ਟੀਜ਼ਰ ’ਚ ਦਿਸੀ ਦਿਲ ਦਹਿਲਾ ਦੇਣ ਵਾਲੇ ਜ਼ੁਰਮ ਦੀ ਝਲਕ
NEXT STORY