ਮੁੰਬਈ (ਬਿਊਰੋ)– ਮਾਈਥੋਲਾਜੀ ਦੇ ਪ੍ਰਤੀ ਆਪਣੇ ਲਗਾਅ ਬਾਰੇ ਦੱਸਦਿਆਂ ਸ਼ਰਵਰੀ ਕਹਿੰਦੀ ਹੈ, ‘‘ਮੈਂ ਭਾਰਤੀ ਪ੍ਰਾਚੀਨ ਕਥਾਵਾਂ ਨਾਲ ਜੁਡ਼ੀਆਂ ਕਹਾਣੀਆਂ ਸੁਣਦੀ ਤੇ ਪੜ੍ਹਦੀ ਵੱਡੀ ਹੋਈ ਹਾਂ। ਹਰ ਸਾਲ ਭਰਾ ਦੇ ਨਾਲ ਰਾਮ ਲੀਲਾ ਦੇਖਣ ਜਾਂਦੀ ਸੀ। ਪਿਤਾ ਰੋਜ਼ ਰਾਤ ਮਹਾਭਾਰਤ ਦਾ ਪ੍ਰਸੰਗ ਸੁਣਾਉਂਦੇ ਸਨ। ਇਹ ਸਿਲਸਿਲਾ ਸਾਲਾਂ ਤੱਕ ਚਲਦਾ ਰਿਹਾ।’’
ਉਹ ਅੱਗੇ ਕਹਿੰਦੀ ਹੈ, ‘‘ਇਸ ਤਰ੍ਹਾਂ ਜਦੋਂ ਆਖ਼ਿਰਕਾਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਪਹਿਲੀ ਕਿਤਾਬ ਇਕ ਮਾਈਥੋਲਾਜੀ ਸੀ। ਯਕੀਨੀ ਰੂਪ ਨਾਲ ਹੁਣ ਮੈਂ ਰਾਮਾਇਣ ਤੇ ਮਹਾਭਾਰਤ ਦੀ ਹਰ ਵਿਆਖਿਆ ਨੂੰ ਪੜ੍ਹ ਲਿਆ ਹੈ। ਇਸ ਦੇ ਨਾਲ ਹੀ ਹੋਰ ਪ੍ਰਾਚੀਨ ਕਥਾਵਾਂ ’ਤੇ ਕਈ ਕਿਤਾਬਾਂ ਪੜ੍ਹੀਆਂ ਹਨ।’’
ਇਹ ਖ਼ਬਰ ਵੀ ਪੜ੍ਹੋ : ‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ ਕਰੋੜ
ਸ਼ਰਵਰੀ ਕਹਿੰਦੀ ਹੈ, ‘‘ਜੇਕਰ ਮੈਨੂੰ ਕਦੇ ਕਿਸੇ ਮਾਈਥੋਲਾਜੀ ਫ਼ਿਲਮ ’ਚ ਕਾਸਟ ਕੀਤਾ ਜਾਂਦਾ ਹੈ ਤਾਂ ਇਹ ਮੇਰੇ ਲਈ ਕਿਸੇ ਸੁਫ਼ਨੇ ਵਰਗਾ ਹੋਵੇਗਾ ਕਿਉਂਕਿ ਜਦੋਂ ਉਸ ਟਾਪਿਕ ਦੀ ਗੱਲ ਆਉਂਦੀ ਹੈ ਤਾਂ ਮੈਂ ਕੰਪਲੀਟ ਗੀਕ ਹਾਂ।’’
ਅਖੀਰ ’ਚ ਉਹ ਕਹਿੰਦੀ ਹੈ, ‘‘ਮੈਂ ਇਕ ਅਜਿਹਾ ਹੀ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ, ਜਿਸ ’ਚ ਇਸ ਤਰ੍ਹਾਂ ਦਾ ਮਤਭੇਦ ਹੋਵੇ ਪਰ ਪਾਵਰਫੁਲ ਸ਼ੇਡਸ ਮੌਜੂਦ ਹੋਣ। ਭਵਿੱਖ ’ਚ ਮੈਂ ਯਕੀਨੀ ਰੂਪ ਨਾਲ ਇਕ ਵੱਡੇ ਪੱਧਰ ਦੀ ਮਾਈਥੋਲਾਜੀਕਲ ਫ਼ਿਲਮ ਕਰਨ ਜਾ ਰਹੀ ਹਾਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
CANNES 2022 ਤੋਂ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਵਾਇਰਲ, ਸ਼ਾਰਟ ਡਰੈੱਸ 'ਚ ਲੁੱਟੀ ਮਹਿਫਿਲ
NEXT STORY