ਮੁੰਬਈ (ਬਿਊਰੋ)– ਸ਼ਤਰੁਘਨ ਸਿਨ੍ਹਾ ਅੱਜ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ’ਚ ਸ਼ਤਰੁਘਨ ਸਿਨ੍ਹਾ ਆਪਣੀ ਦਮਦਾਰ ਆਵਾਜ਼ ’ਚ ਡਾਇਲਾਗਸ ਬੋਲਣ ਨੂੰ ਲੈ ਕੇ ਜਾਣੇ ਜਾਂਦੇ ਹਨ। ਸ਼ਤਰੁਘਨ ਸਿਨ੍ਹਾ ਹੁਣ ਤੱਕ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫ਼ਰ ਕਰ ਚੁੱਕੇ ਹਨ। ਸ਼ਤਰੁਘਨ ਸਿਨ੍ਹਾ ਦਾ ਜਨਮ 9 ਦਸੰਬਰ, 1945 ’ਚ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਹੋਇਆ। ਸ਼ਤਰੁਘਨ ਸਿਨ੍ਹਾ ਕੁਲ ਚਾਰ ਭਰਾ ਸਨ। ਸ਼ਤਰੁਘਨ ਦੇ ਪਿਤਾ ਪੇਸ਼ੇ ਤੋਂ ਇਕ ਡਾਕਟਰ ਸਨ ਤੇ ਉਹ ਸ਼ਤਰੁਘਨ ਨੂੰ ਵੀ ਇਕ ਸਫ਼ਲ ਡਾਕਟਰ ਬਣਾਉਣਾ ਚਾਹੁੰਦੇ ਸਨ।
ਸ਼ਤਰੁਘਨ ਇਕ ਅਜਿਹੇ ਪਰਿਵਾਰ ਤੇ ਪਿਛੋਕੜ ਨਾਲ ਸਬੰਧ ਰੱਖਦੇ ਹਨ, ਜਿਥੇ ਅਦਾਕਾਰੀ ਜਾਂ ਫ਼ਿਲਮ ਜਗਤ ਨਾਲ ਕੋਈ ਵੀ ਨਹੀਂ ਜੁੜਿਆ ਸੀ। ਇਸ ਦੇ ਬਾਵਜੂਦ ਸ਼ਤਰੁਘਨ ਨੇ ਬਾਲੀਵੁੱਡ ਦੇ ਨਾਲ-ਨਾਲ ਰਾਜਨੀਤੀ ’ਚ ਵੀ ਉੱਚਾ ਮੁਕਾਮ ਹਾਸਲ ਕੀਤਾ।
ਦੱਸਣਯੋਗ ਹੈ ਕਿ ਜ਼ਿਆਦਾਤਰ ਫ਼ਿਲਮਾਂ ’ਚ ਇਕ ਵਿਲਨ ਦਾ ਕਿਰਦਾਰ ਨਿਭਾਉਣ ਦੇ ਬਾਵਜੂਦ ਸ਼ਤਰੁਘਨ ਬੇਹੱਦ ਹਿੱਟ ਰਹੇ। ਉਨ੍ਹਾਂ ਦੀ ਕਿਸੇ ਵੀ ਫ਼ਿਲਮ ਦਾ ਪੋਸਟਰ ਉਨ੍ਹਾਂ ਦੀ ਤਸਵੀਰ ਤੋਂ ਬਿਨਾਂ ਨਹੀਂ ਤਿਆਰ ਹੁੰਦਾ ਸੀ। ਉਨ੍ਹਾਂ ਦੀ ਦਮਦਾਰ ਆਵਾਜ਼ ’ਚ ਡਾਇਲਾਗਸ ਬੋਲਣ ਦੇ ਅੰਦਾਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
ਅਮਿਤਾਭ ਬੱਚਨ ਤੇ ਸ਼ਸ਼ੀ ਕਪੂਰ ਸ਼ਤਰੁਘਨ ਦੇ ਖ਼ਾਸ ਦੋਸਤ ਰਹੇ ਹਨ। ਤਿੰਨਾਂ ਨੇ ਇੱਕਠਿਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਹਾਲ ਹੀ ’ਚ ਸ਼ਤਰੁਘਨ ਦੇ ਜੀਵਨ ’ਤੇ ਆਧਾਰਿਤ ਇਕ ਕਿਤਾਬ ‘ਖਾਮੋਸ਼’ ਰਿਲੀਜ਼ ਹੋਈ ਹੈ। ਸ਼ਤਰੁਘਨ ਆਪਣੇ ਇਕ ਡਾਇਲਾਗ ਖਾਮੋਸ਼ ਬੋਲਣ ਨੂੰ ਲੈ ਕੇ ਵੀ ਮਸ਼ਹੂਰ ਹੋਏ ਤੇ ਅੱਜ ਵੀ ਕਈ ਮਿਮਿਕਰੀ ਆਰਟਿਸਟ ਉਨ੍ਹਾਂ ਦਾ ਇਹ ਡਾਇਲਾਗ ਕਾਪੀ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੁਣ ਗਾਇਕਾ ਕੌਰ ਬੀ ਦਾ ਇਸ ਵੈਲੀ ਗੱਭਰੂ 'ਤੇ ਆਇਆ ਦਿਲ (ਵੀਡੀਓ)
NEXT STORY