ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਸ਼ੀਜ਼ਾਨ ਖ਼ਾਨ ਇਸ ਸਮੇਂ ਰੋਹਿਤ ਸ਼ੈੱਟੀ ਦੇ ਸਟੰਟ ਆਧਾਰਿਤ ਸ਼ੋਅ ‘ਖਤਰੋਂ ਕੇ ਖਿਲਾੜੀ 13’ ਦੀ ਸ਼ੂਟਿੰਗ ਕਰ ਰਿਹਾ ਹੈ। ਉਹ ਇਸ ਸਮੇਂ ਦੱਖਣੀ ਅਫਰੀਕਾ ’ਚ ਹੈ। ਉਹ ਆਪਣੇ ਸਹਿ-ਪ੍ਰਤੀਯੋਗੀਆਂ ਨਾਲ BTS ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਹੁਣ ਉਸ ਨੇ ‘ਅਲੀਬਾਬਾ’ ਦੀ ਪੋਸ਼ਾਕ ’ਚ ਆਪਣੀ ਫੋਟੋ ਸ਼ੇਅਰ ਕਰਕੇ ਇਹ ਸੰਦੇਸ਼ ਦਿੱਤਾ ਹੈ, ‘‘ਮੈਂ ਕਦੇ ਅਲੀ ਦਾ ਕਿਰਦਾਰ ਨਹੀਂ ਨਿਭਾਇਆ। ਮੈਂ ਅਲੀ ਸੀ ਤੇ ਮੈਂ ਹੀ ਅਲੀ ਹਾਂ।’’
ਸਾਰੀਆਂ ਕਾਨੂੰਨੀ ਮੁਸ਼ਕਿਲਾਂ ਤੇ ਵਿਵਾਦਾਂ ਵਿਚਕਾਰ ਸ਼ੀਜ਼ਾਨ ਖ਼ਾਨ ਆਖਰਕਾਰ ‘ਖਤਰੋਂ ਕੇ ਖਿਲਾੜੀ 13’ ’ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਪਹੁੰਚ ਗਏ। ਉਹ ਹਰ ਰੋਜ਼ ਸ਼ੋਅ ਦੇ ਸੀਜ਼ਨ 13 ਤੋਂ ਆਪਣੇ ਸਹਿ-ਪ੍ਰਤੀਯੋਗੀਆਂ ਨਾਲ ਮਜ਼ਾਕੀਆ BTS ਤਸਵੀਰਾਂ ਪੋਸਟ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਕਤਲਕਾਂਡ ’ਚ ਲਾਰੈਂਸ ਦਾ ਵੱਡਾ ਕਬੂਲਨਾਮਾ, ਯੂ. ਪੀ. ’ਚੋਂ ਖ਼ਰੀਦੇ ਸਨ 2 ਕਰੋੜ ਦੇ ਹਥਿਆਰ!
‘ਅਲੀਬਾਬਾ’ ਦੀ ਆਊਟਫਿਟ ’ਚ ਕੀਤੀ ਫੋਟੋ ਸ਼ੇਅਰ
ਸ਼ੀਜ਼ਾਨ ਨੇ ‘ਅਲੀਬਾਬਾ’ ਦੇ ਪਹਿਰਾਵੇ ’ਚ ਦੱਖਣੀ ਅਫਰੀਕਾ ’ਚ ਇਕ ਫੋਟੋ ਪੋਸਟ ਕੀਤੀ। ਫਿਰ ਆਪਣੀ ਕਹਾਣੀ ’ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਸ਼ੋਅ ਤੇ ਇਸ ਦੇ ਕਿਰਦਾਰ ‘ਅਲੀਬਾਬਾ’ ਨਾਲ ਹੋਏ ਵਿਵਾਦ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਕਿਵੇਂ ਇਹ ਕਿਰਦਾਰ ਉਸ ਦੇ ਦਿਲ ਦੇ ਬਹੁਤ ਕਰੀਬ ਹੈ ਤੇ ਕਿਵੇਂ ਉਸ ਨੇ ‘ਖਤਰੋਂ ਕੇ ਖਿਲਾੜੀ 13’ ਦੀ ਸ਼ੁਰੂਆਤ ਕੀਤੀ।
ਅੱਗੇ ਵਧ ਚੁੱਕਾ ਹੈ ਸ਼ੀਜ਼ਾਨ ਖ਼ਾਨ
28 ਸਾਲਾ ਸ਼ੀਜ਼ਾਨ ਨੇ ਕਿਹਾ, ‘‘ਲੋਕ ਅਜੇ ਵੀ ਪੁੱਛਦੇ ਰਹਿੰਦੇ ਹਨ ਕਿ ‘ਅਲੀਬਾਬਾ’ ਕਿਉਂ ਛੱਡਿਆ, ਕਿਥੇ ਛੱਡਿਆ। ਮੈਂ ਕਦੇ ਅਲੀ ਨਹੀਂ ਖੇਡਿਆ, ਮੈਂ ਅਲੀ ਸੀ ਤੇ ਮੈਂ ਅਲੀ ਹਾਂ। ਮੈਂ ਛੱਡਿਆ ਨਹੀਂ, ਬੱਸ ਇਕ ਬੰਧਨ ਤੋੜ ਕੇ ਦੂਜੇ ’ਚ ਆਇਆ, ਹੋਰ ਕੀ। ਮੈਨੂੰ ਲੱਗਦਾ ਹੈ ਕਿ ਇਹ ਉਸ ਕਲਾਕਾਰ ਦਾ ਗੁਣ ਹੈ, ਜੋ ਆਪਣੇ ਆਪ ਨੂੰ ਇਕ ਥਾਂ ਤਕ ਸੀਮਤ ਨਹੀਂ ਰੱਖਦਾ। ਅੱਗੇ ਵਧਦਾ ਰਹਿੰਦਾ ਹੈ ਤੇ ਅੱਗੇ ਵਧਣਾ ਚਾਹੀਦਾ ਹੈ, ਇਸੇ ਨੂੰ ਕਲਾ ਕਹਿੰਦੇ ਹਨ। ਮੈਂ ਬਹੁਤ ਖ਼ੁਸ਼ ਹਾਂ, ਇਸ ਲਈ ਮੈਂ ਸੋਚਦਾ ਹਾਂ ਕਿ ਇਹ ਮਾਇਨੇ ਰੱਖਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਜਾਨ੍ਹਵੀ ਕਪੂਰ ਨੇ ਮਨਾਇਆ ‘ਦਿ ਲਿਟਲ ਮਰਮੇਡ’
NEXT STORY