ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 40 ਸਾਲ ਦੇ ਸਨ। ਸਿਧਾਰਥ ਦੇ ਦਿਹਾਂਤ ’ਤੇ ਹਰ ਕੋਈ ਉਸ ਨੂੰ ਨਮ ਅੱਖਾਂ ਨਾਲ ਵਿਦਾਈ ਦੇ ਰਿਹਾ ਹੈ। ਸਿਧਾਰਥ ਦੀ ਗਰਲਫਰੈਂਡ ਸ਼ਹਿਨਾਜ਼ ਗਿੱਲ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ। ਇਸੇ ਵਿਚਾਲੇ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਸਿਧਾਰਥ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਤੋਂ ਵੱਧ ਸਦਮੇ 'ਚ ਇਹ ਕੁੜੀ, ਪਹੁੰਚੀ ਕੋਮਾ 'ਚ
ਸਿਧਾਰਥ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼ਹਿਬਾਜ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖੀ। ਉਸ ਨੇ ਕਿਹਾ, ‘ਮੇਰਾ ਸ਼ੇਰ, ਤੁਸੀਂ ਹਮੇਸ਼ਾ ਮੇਰੇ ਨਾਲ ਹੋ ਤੇ ਹਮੇਸ਼ਾ ਰਹੋਗੇ। ਤੁਹਾਡੇ ਵਾਂਗ ਬਣਨ ਦੀ ਕੋਸ਼ਿਸ਼ ਕਰਾਂਗਾ। ਇਹ ਹੁਣ ਮੇਰਾ ਸੁਪਨਾ ਹੈ ਤੇ ਇਹ ਸੁਪਨਾ ਜਲਦ ਪੂਰਾ ਹੋਵੇਗਾ। ਮੈਂ ਰੈਸਟ ਇਨ ਪੀਸ (RIP) ਨਹੀਂ ਕਹਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇਥੇ ਹੋ। ਲਵ ਯੂ ਸਿਧਾਰਥ ਸ਼ੁਕਲਾ।’
ਸ਼ਹਿਬਾਜ਼ ਨੇ ਇੰਸਟਾਗ੍ਰਾਮ ਸਟੋਰੀ ’ਤੇ ਵੀ ਸਿਧਾਰਥ ਸ਼ੁਕਲਾ ਦੀ ਤਸਵੀਰ ਲਗਾਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਇੰਸਟਾਗ੍ਰਾਮ ਡੀ. ਪੀ. ’ਚ ਵੀ ਸਿਧਾਰਥ ਦੀ ਹੀ ਤਸਵੀਰ ਲਗਾਈ ਹੈ।
ਦੱਸ ਦੇਈਏ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਹੀ ਸ਼ਹਿਬਾਜ਼ ਭੈਣ ਸ਼ਹਿਨਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਉਹ ਬੇਹੱਦ ਦੁਖੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਸ ਦੀ ਫੋਨ ’ਤੇ ਅਦਾਕਾਰਾ ਨਾਲ ਗੱਲਬਾਤ ਹੋਈ ਸੀ ਤੇ ਉਸ ਦੀ ਸਥਿਤੀ ਬਿਲਕੁਲ ਠੀਕ ਨਹੀਂ ਸੀ, ਜਿਸ ਕਾਰਨ ਸ਼ਹਿਬਾਜ਼ ਮੁੰਬਈ ਲਈ ਰਵਾਨਾ ਹੋ ਗਏ ਸਨ ਤਾਂ ਕਿ ਉਹ ਆਪਣੀ ਭੈਣ ਦਾ ਖਿਆਲ ਰੱਖ ਸਕਣ। ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ ਨੂੰ ਕੂਪਰ ਹਸਪਤਾਲ ਤੋਂ ਓਸ਼ੀਵਾਰਾ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿਥੇ ਉੁਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਤਿਊਸ਼ਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਸਹਾਰਾ ਬਣੇ ਸਨ ਸਿਧਾਰਥ ਸ਼ੁਕਲਾ, ਅਦਾਕਾਰਾ ਦੇ ਪਿਤਾ ਨੇ ਆਖੀ ਇਹ ਗੱਲ
NEXT STORY