ਮੁੰਬਈ (ਏਜੰਸੀ)- ਅਦਾਕਾਰਾ-ਗਾਇਕਾ ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਵਿੱਚ ਆਏ ਉਛਾਲ ਲਈ ਅਕਸਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਨੂੰ ਸਿਹਰਾ ਦਿੱਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਯਾਤਰਾ, ਸਫਲਤਾ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਬਾਰੇ ਗੱਲ ਕੀਤੀ ਹੈ। ਸ਼ਹਿਨਾਜ਼, ਜਿਸਦੇ ਇੰਸਟਾਗ੍ਰਾਮ 'ਤੇ 19 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਤੋਂ ਪੁੱਛਿਆ ਗਿਆ ਕਿ ਪ੍ਰਸ਼ੰਸਕਾਂ ਵੱਲੋਂ ਮਿਲਦੇ ਪਿਆਰ ਕਾਰਨ ਕੀ ਉਸ 'ਤੇ ਕੋਈ ਪ੍ਰੈਸ਼ਰ ਹੈ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਤੁਹਾਨੂੰ ਪ੍ਰੈਸ਼ਰ ਲੈਣਾ ਚਾਹੀਦਾ ਹੈ। ਕਈ ਵਾਰ ਚੰਗੀਆਂ ਚੀਜ਼ਾਂ ਹੁੰਦੀਆਂ ਹਨ। ਜੇ ਲੋਕਾਂ 'ਤੇ ਪ੍ਰੈਸ਼ਰ ਹੁੰਦਾ ਹੈ, ਤਾਂ ਜ਼ਿੰਦਗੀ ਚੰਗੀ ਚੱਲ ਸਕਦੀ ਹੈ।”
ਬਿੱਗ ਬੌਸ ਨੇ ਬਦਲੀ ਜ਼ਿੰਦਗੀ
ਸ਼ਹਿਨਾਜ਼ ਗਿੱਲ ਨੇ ਸਪੱਸ਼ਟ ਤੌਰ 'ਤੇ ਆਪਣੀ ਸਫਲਤਾ ਦਾ ਸਿਹਰਾ ਰਿਐਲਿਟੀ ਸ਼ੋਅ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਮੈਂ ਕਦੇ ਇਹ ਨਹੀਂ ਕਹਾਂਗੀ ਕਿ ਮੈਂ ਕੁਝ ਹਾਸਲ ਕੀਤਾ ਹੈ। ਪਰ ਮੈਂ ਇਹ ਕਹਿ ਸਕਦੀ ਹਾਂ ਕਿ ਬਿੱਗ ਬੌਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ।" ਉਨ੍ਹਾਂ ਮੁਤਾਬਕ, "ਇਹ ਇੱਕ ਅਜਿਹਾ ਪਲੇਟਫਾਰਮ ਸੀ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ"। ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ ਵਿੱਚ ਸ਼ਹਿਨਾਜ਼ ਦੀ ਹਾਜ਼ਰੀ ਨੇ ਉਨ੍ਹਾਂ ਨੂੰ ਸੁਰਖੀਆਂ ਵਿੱਚ ਲਿਆਂਦਾ, ਜਿਸ ਦੀ ਬਦੌਲਤ ਉਨ੍ਹਾਂ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਫਿਲਮ ਵਿੱਚ ਕੰਮ ਕਰਨ ਦੇ ਨਾਲ-ਨਾਲ ਕਈ ਹੋਰ ਪ੍ਰੋਜੈਕਟ ਹਾਸਲ ਕਰਨ ਵਿੱਚ ਮਦਦ ਮਿਲੀ।
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਪਹਿਲੇ ਪ੍ਰੋਡਕਸ਼ਨ "ਇੱਕ ਕੁੜੀ" ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਸ਼ਹਿਨਾਜ਼ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 2015 ਦੇ ਸੰਗੀਤ ਵੀਡੀਓ ਸ਼ਿਵ ਦੀ ਕਿਤਾਬ ਨਾਲ ਕੀਤੀ ਸੀ। 2017 ਵਿੱਚ, ਉਨ੍ਹਾਂ ਨੇ ਪੰਜਾਬੀ ਫਿਲਮ ਸਤਿ ਸ਼੍ਰੀ ਅਕਾਲ ਇੰਗਲੈਂਡ ਨਾਲ ਐਕਟਿੰਗ ਵਿਚ ਡੈਬਿਊ ਕੀਤਾ। ਸ਼ਹਿਨਾਜ਼ ਦੀਆਂ ਫਿਲਮਾਂ ਵਿੱਚ 'ਕਾਲਾ ਸ਼ਾਹ ਕਾਲਾ', 'ਡਾਕਾ', 'ਹੌਂਸਲਾ ਰੱਖ', 'ਕਿਸੀ ਕਾ ਭਾਈ ਕਿਸ ਕੀ ਜਾਨ', ਅਤੇ 'ਥੈਂਕ ਯੂ ਫਾਰ ਕਮਿੰਗ' ਵਰਗੇ ਨਾਮ ਵੀ ਸ਼ਾਮਲ ਹਨ। ਸ਼ਹਿਨਾਜ਼ ਕਈ ਮਿਊਜ਼ਿਕ ਵੀਡੀਓਜ਼ ਵਿਚ ਵੀ ਨਜ਼ਰ ਆ ਚੁੱਕੀ ਹੈ, ਜਿਨ੍ਹਾਂ ਦੇ ਟਾਈਟਲ ਹਨ- 'ਮਾਰ ਕਰ ਗਈ', 'ਪਿੰਡਾਂ ਦੀਆਂ ਕੁੜੀਆਂ', 'ਜੇ ਹਾਂ ਨੀ ਕਰਨੀ', 'ਪੁੱਤ ਸਰਦਾਰਾਂ ਦੇ', 'ਲੱਖ ਲਾਹਣਤਾ', 'ਵਿਆਹ ਦਾ ਚਾ', 'ਜੱਟ ਜਾਨ ਵਾਰਦਾ', 'ਗੱਸੇ ਹੋ ਕੇ ਨਈਓਂ ਸਰਨਾ', 'ਸਰਦਾਰੀ', 'ਸ਼ੋਨਾ ਸ਼ੋਣਾ' ਅਤੇ 'ਆਦਤ'। ਉਨ੍ਹਾਂ ਦੀ ਪਾਈਪਲਾਈਨ ਵਿੱਚ 'ਸਭ ਫਸਟ ਕਲਾਸ' ਵੀ ਹੈ।
'ਬਿੱਗ ਬੌਸ 19': ਗਾਇਕ ਅਰਮਾਨ ਮਲਿਕ ਨੇ ਆਪਣੇ ਭਰਾ ਅਮਾਲ ਨੂੰ ਤਾਨਿਆ ਮਿੱਤਲ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
NEXT STORY