ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਨੂੰ ਖ਼ਤਮ ਹੋਏ ਇਕ ਸਾਲ ਹੋ ਚੁੱਕਾ ਹੈ, 'ਬਿੱਗ ਬੌਸ 14' ਸ਼ੁਰੂ ਵੀ ਹੋ ਚੁੱਕਿਆ ਹੈ ਪਰ ਇਸ ਸਾਲ ਬਾਅਦ ਵੀ ਪੰਜਾਬੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਉਨ੍ਹੀਂ ਹੀ ਚਰਚਾ 'ਚ ਹੈ, ਜਿਨ੍ਹੀਂ ਉਸ ਸਮੇਂ ਸੀ। ਪ੍ਰਸ਼ੰਸਕਾਂ ਦੇ ਦਿਲ 'ਚ ਸ਼ਹਿਨਾਜ਼ ਲਈ ਪਿਆਰ ਅਜੇ ਵੀ ਉਨ੍ਹਾਂ ਹੀ ਹੈ।

ਕੁਝ ਦਿਨ ਬਾਅਦ ਸ਼ਹਿਨਾਜ਼ ਦਾ ਨਾਮ ਕਿਸੇ ਨਾ ਕਿਸੇ ਵਜ੍ਹਾ ਨਾਲ ਟ੍ਰੈਂਡ ਵੀ ਕਰਨ ਲੱਗਾ ਹੈ, ਜਿਵੇਂ ਅਜੇ ਵੀ ਉਨ੍ਹਾਂ ਦੀ ਚਰਚਾ ਹੋ ਚੁੱਕੀ ਹੈ ਪਰ ਇਸ ਸਮੇਂ ਸ਼ਹਿਨਾਜ਼ ਦੀ ਚਰਚਾ ਉਨ੍ਹਾਂ ਦੇ ਕਿਸੇ ਗੀਤ ਜਾਂ 'ਬਿੱਗ ਬੌਸ' ਕਾਰਨ ਨਹੀਂ ਸਗੋਂ ਉਨ੍ਹਾਂ ਦੀ ਨਵੀਂ ਲੁੱਕ ਲਈ ਹੋ ਰਹੀ ਹੈ।

ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਸ਼ਹਿਨਾਜ਼ ਕੌਰ ਗਿੱਲ ਤਾਲਾਬੰਦੀ ਦੌਰਾਨ ਬੀਤੇ ਕੁਝ ਮਹੀਨਿਆਂ 'ਚ ਆਪਣਾ ਭਾਰ ਕਾਫ਼ੀ ਘਟਾ ਚੁੱਕੀ ਹੈ। ਭਾਰ ਘੱਟ ਕਰਕੇ ਸ਼ਹਿਨਾਜ਼ ਪਹਿਲਾਂ ਨਾਲੋਂ ਜ਼ਿਆਦਾ ਸੋਹਣੀ ਲੱਗ ਰਹੀ ਹੈ। ਸ਼ਹਿਨਾਜ਼ ਨੇ ਆਪਣਾ ਹੇਅਰਸਟਾਈਲ ਚੇਂਜ ਕਰ ਲਿਆ ਹੈ ਅਤੇ ਨਾਲ ਹੀ ਆਪਣੇ ਵਾਲ਼ਾਂ ਨੂੰ ਕਲਰ ਵੀ ਕਰਵਾ ਲਿਆ ਹੈ।

ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਵਾਲਾਂ ਦਾ ਕਲਰ ਕੁਝ ਓਰੇਂਜ ਲੱਗ ਰਿਹਾ ਹੈ। ਵਾਲਾਂ ਦੀ ਲੰਬਾਈ ਵੀ ਛੋਟੀ ਕਰਵਾ ਲਈ ਹੈ। ਸ਼ਹਿਨਾਜ਼ ਦੀਆਂ ਨਵੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਸ਼ਹਿਨਾਜ਼ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਨੇ ਕਿਸ ਤਰ੍ਹਾਂ ਘੱਟ ਕੀਤਾ ਭਾਰ
ਕੁਝ ਦਿਨ ਪਹਿਲਾਂ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ 'ਚ ਸ਼ਹਿਨਾਜ਼ ਨੇ ਕਿਹਾ ਸੀ, ਦੇਖੋ ਤਾਲਾਬੰਦੀ ਚੱਲ ਰਹੀ ਹੈ ਅਤੇ ਵੱਡੀ ਮਾਤਰਾ 'ਚ ਕੰਮ ਬੰਦ ਹੋ ਗਿਆ ਸੀ। ਮੈਂ ਸੋਚਿਆ ਕਿਉਂ ਨਾ ਭਾਰ ਘੱਟ ਕੀਤਾ ਜਾਵੇ। ਕੁਝ ਲੋਕਾਂ ਨੇ ਮੇਰੇ ਭਾਰ ਦਾ ਮਜ਼ਾਕ ਉਡਾਇਆ ਸੀ 'ਬਿੱਗ ਬੌਸ 13' 'ਚ। ਮੈਂ ਮਾਰਚ 'ਚ 65 ਕਿਲੋ ਦੀ ਸੀ ਹੁਣ ਮੈਂ 55 ਕਿਲੋ ਦੀ ਹਾਂ।

ਮੈਂ 6 ਮਹੀਨਿਆਂ 'ਚ 12 ਕਿਲੋ ਭਾਰ ਘੱਟ ਕੀਤਾ ਹੈ। ਬਸ ਖਾਣ 'ਤੇ ਕੰਟਰੋਲ ਕਰਨਾ ਪੈਂਦਾ ਹੈ। ਮੈਂ ਚੌਕਲੇਟ, ਨਾਨਵੈੱਜ ਤੇ ਆਈਸਕ੍ਰੀਮ ਖਾਣੀ ਬਿਲਕੁਲ ਬੰਦ ਕਰ ਦਿੱਤੀ ਹੈ। ਖਾਣਾ ਵੀ ਘੱਟ ਹੀ ਖਾਂਦੀ ਹੈ।


ਅਰਜੁਨ ਬਿਜਲਾਨੀ ਦੇ ਘਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਪੋਸਟ ਰਾਹੀਂ ਸਾਂਝਾ ਕੀਤਾ ਦੁੱਖ
NEXT STORY