ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਆਪਣੇ ਬਾਡੀਗਾਰਡ ਸ਼ੇਰਾ ਨੂੰ ਆਪਣੇ ਭਰਾ ਦੀ ਤਰ੍ਹਾਂ ਮੰਨਦੇ ਹਨ। ਸ਼ੇਰਾ ਨੂੰ ਸਲਮਾਨ ਦੇ ਨਾਲ ਕੰਮ ਕਰਦੇ 26 ਸਾਲ ਹੋ ਗਏ ਹਨ। ਦੋਵਾਂ ਦਾ ਇਕ-ਦੂਜੇ ਦੇ ਨਾਲ ਗਹਿਰਾ ਰਿਸ਼ਤਾ ਹੈ। ਸ਼ੇਰਾ ਹਮੇਸ਼ਾ ਸਲਮਾਨ ਦੇ ਨਾਲ ਨਜ਼ਰ ਆਉਂਦੇ ਹਨ। ਹਾਲ ਹੀ ’ਚ ਸ਼ੇਰਾ ਨੇ ਸਲਮਾਨ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ ’ਚ ਗੱਲ ਕੀਤੀ ਹੈ।

ਸ਼ੇਰਾ ਨੇ ਕਿਹਾ ਕਿ-‘ਅਸੀਂ ਪਹਿਲੀ ਵਾਰ ਉਦੋਂ ਮਿਲੇ ਜਦੋਂ ਮੈਂ ਹਾਲੀਵੁੱਡ ਸਿੰਗਰ Keanu Reeves ਦੇ ਸ਼ੋਅ ਦੀ ਸਕਿਓਰਿਟੀ ਸੰਭਾਲ ਰਿਹਾ ਸੀ ਅਤੇ ਮੈਟ੍ਰਿਕਸ ਰਿਲੀਜ਼ ਹੋਣੀ ਸੀ। ਸਲਮਾਨ ਦੇ ਨਾਲ ਮੈਂ ਆਪਣਾ ਪਹਿਲਾਂ ਸ਼ੋਅ ਚੰਡੀਗੜ੍ਹ ’ਚ ਕੀਤਾ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਅਸੀਂ ਇਕੱਠੇ ਰਹਿ ਰਹੇ ਹਾਂ।

Keanu Reeves ਸਾਲ 1999 ’ਚ ਭਾਰਤ ਆਏ ਸਨ। ਉੱਧਰ ਜੀ ਸਿਨੇ ਐਵਾਰਡ ’ਚ ਸ਼ਾਮਲ ਹੋਏ ਸਨ, ਜਿਥੇ ਉਨ੍ਹਾਂ ਨੇ ਫ਼ਿਲਮ ‘ਸੋਲਜਰ’ ਲਈ ਪ੍ਰਤੀ ਜਿੰਟਾ ਨੂੰ ਬੈਸਟ ਡੈਬਿਊ ਐਵਾਰਡ ਦਿੱਤਾ ਸੀ। ਐਵਾਰਡ ਫੰਕਸ਼ਨ ਦੌਰਾਨ ਹਾਲੀਵੁੱਡ ਅਦਾਕਾਰ ਨੇ ਕੁੜਤਾ ਪਜਾਮਾ ਪਹਿਣਿਆ ਸੀ।

ਸ਼ੇਰਾ ਨੇ ਅੱਗੇ ਕਿਹਾ ਕਿ-‘ਸਲਮਾਨ ਉਨ੍ਹਾਂ ਦੇ ਪੁੱਤਰ ਟਾਈਗਰ ਨੂੰ ਲਾਂਚ ਕਰਨ ਦੀ ਤਿਆਰੀ ’ਚ ਹਨ। ਲਾਗ ਖਤਮ ਹੋਣ ’ਤੇ ਇਸ ਬਾਰੇ ’ਚ ਘੋਸ਼ਣਾ ਕੀਤੀ ਜਾਵੇਗੀ। ਦੱਸ ਦੇਈਏ ਕਿ ਸਲਮਾਨ ਨੇ ਫ਼ਿਲਮ ‘ਬਾਡੀਗਾਰਡ’ ਸ਼ੇਰਾ ਨੂੰ ਡੈਡੀਕੇਟ ਕੀਤੀ ਸੀ।
ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਮਨਜਿੰਦਰ ਸਿਰਸਾ ਨੇ ਟਵੀਟ ਕਰ ਦਿੱਤੀ ਜਾਣਕਾਰੀ
NEXT STORY