ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਬਿਜ਼ਨੈੱਸਮੈਨ ਪਤੀ ਰਾਜ ਕੁੰਦਰਾ ਦੇ ਸਿਤਾਰੇ ਇਨ੍ਹੀਂ ਦਿਨੀਂ ਮਾੜੇ ਚੱਲ ਰਹੇ ਹਨ। ਅਸ਼ਲੀਲ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਕੁਝ ਐਪਸ ’ਤੇ ਅਪਲੋਡ ਕਰਨ ਦੇ ਦੋਸ਼ ’ਚ ਫਸੇ ਰਾਜ ਕੁੰਦਰਾ ਫਿਲਹਾਲ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹਨ।
ਅੱਜ ਰਾਜ ਦੀ ਜ਼ਮਾਨਤ ’ਤੇ ਸੁਣਵਾਈ ਹੋਵੇਗੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਤੇ ਸ਼ਿਲਪਾ ਨੂੰ ਇਕ ਹੋਰ ਝਟਕਾ ਲੱਗਾ ਹੈ। ਅਦਾਕਾਰ-ਪ੍ਰੋਡਿਊਸਰ ਸਚਿਨ ਜੋਸ਼ੀ ਨਾਲ ਬੰਬੇ ਹਾਈਕੋਰਟ ’ਚ ਚੱਲ ਰਹੇ ਗੋਲਡ ਸਕੈਮ ਕੇਸ ਨੂੰ ਲੈ ਕੇ ਲੰਬੀ ਲੜਾਈ ਨੂੰ ਸਚਿਨ ਨੇ ਜਿੱਤ ਲਿਆ ਹੈ ਤੇ ਇਹ ਕੇਸ ਰਾਜ ਤੇ ਸ਼ਿਲਪਾ ਹਾਰ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਰੱਜ ਕੇ ਕੀਤਾ ਜਾ ਰਿਹੈ ਟਰੋਲ, ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਫਨੀ ਮੀਮਜ਼
ਰਾਜ ਕੁੰਦਰਾ ਤੇ ਸਤਯੁਗ ਗੋਲਡ ਦੇ ਖ਼ਿਲਾਫ਼ ਗੋਲਡ ਸਕੈਮ ਕੇਸ ਨੂੰ ਸਚਿਨ ਜੋਸ਼ੀ ਨੇ ਜਿੱਤ ਲਿਆ ਹੈ। ਇੰਨਾ ਹੀ ਨਹੀਂ, ਕੋਰਟ ਨੇ ਸਤਯੁਗ ਗੋਲਡ ਨੂੰ ਸਚਿਨ ਨੂੰ ਇਕ ਕਿਲੋ ਸੋਨਾ ਤੇ 3 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਸ ਜਿੱਤਣ ਤੋਂ ਬਾਅਦ ਸਚਿਨ ਨੇ ਕਿਹਾ, ‘ਮੇਰੀ ਲੜਾਈ ਉਨ੍ਹਾਂ ਸਾਰਿਆਂ ਲਈ ਸੀ, ਜਿਨ੍ਹਾਂ ਨੇ ਸਤਯੁਗ ਗੋਲਡ ਦੀ ਇਸ ਸਕੀਮ ’ਚ ਇਨਵੈਸਟ ਕੀਤਾ ਸੀ ਤੇ ਉਨ੍ਹਾਂ ਨੂੰ ਕਦੇ ਸੋਨਾ ਨਹੀਂ ਮਿਲਿਆ।’
ਦੱਸ ਦੇਈਏ ਕਿ ਸਾਲ 2020 ਦੀ ਸ਼ੁਰੂਆਤ ’ਚ ਸਚਿਨ ਨੇ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕੀਤੀ ਸੀ, ਜਿਸ ’ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨਾਲ ਸ਼ਿਲਪਾ ਤੇ ਰਾਜ ਦੀ ਅਗਵਾਈ ਵਾਲੀ ਸੋਨੇ ਦੀ ਟਰੇਡਿੰਗ ਕੰਪਨੀ ਸਤਯੁਗ ਗੋਲਡ ਪ੍ਰਾਈਵੇਟ ਲਿਮਟਿਡ ਵਲੋਂ ਧੋਖਾਧੜੀ ਕੀਤੀ ਗਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਹਰਨੂਰ ਦਾ ਸੈਡ-ਰੋਮਾਂਟਿਕ ਗੀਤ ‘It's All Done’ ਰਿਲੀਜ਼, ਦੇਖੋ ਵੀਡੀਓ
NEXT STORY