ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕਈ ਮਹੀਨਿਆਂ ਤੋਂ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਦੀ ਵਜ੍ਹਾ ਨਾਲ ਖਬਰਾਂ 'ਚ ਬਣੀ ਹੋਈ ਹੈ। ਜਦ ਤੋਂ ਰਾਜ ਕੁੰਦਰਾ ਦੀ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਅਪਲੋਡ ਕਰਨ 'ਚ ਗ੍ਰਿਫਤਾਰੀ ਹੋਈ ਹੈ ਉਦੋਂ ਤੋਂ ਹੀ ਸ਼ਿਲਪਾ ਸ਼ੈੱਟੀ ਲੋਕਾਂ ਦੇ ਨਿਸ਼ਾਨੇ 'ਤੇ ਹੈ। ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਬੁਰੀ ਤਰ੍ਹਾਂ ਨਾਲ ਟੁੱਟ ਗਈ ਸੀ ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਨੂੰ ਸੰਭਾਲ ਲਿਆ ਹੈ। ਸ਼ਿਲਪਾ ਕਦੇ ਯੋਗਾ ਤਾਂ ਕਦੇ ਕਿਤਾਬਾਂ ਪੜ੍ਹ ਕੇ ਖੁਦ ਨੂੰ ਪਾਜ਼ੇਟਿਵ ਰੱਖ ਰਹੀ ਹੈ।
ਤਮਾਮ ਮੁਸ਼ਕਿਲਾਂ ਵਿਚਾਲੇ ਸ਼ਿਲਪਾ ਨੇ ਇਕ ਮੋਟੀਵੇਟਿੰਗ ਬੁੱਕ ਦੇ ਪੰਨੇ ਨੂੰ ਸ਼ੇਅਰ ਕਰ ਆਪਣੇ ਵੀਕਐਂਡ ਦੀ ਸ਼ੁਰੂਆਤ ਕੀਤੀ ਹੈ। ਸ਼ਿਲਪਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਜੋ ਪੇਜ ਸ਼ੇਅਰ ਕੀਤਾ ਹੈ ਉਸ 'ਚ ਲਿਖਿਆ ਹੈ 'ਹਾਲਾਂਕਿ ਕੋਈ ਵੀ ਵਾਪਸ ਨਹੀਂ ਜਾ ਸਕਦਾ ਪਰ ਇਕ ਨਵੀਂ ਸ਼ੁਰੂਆਤ ਕਰ ਸਕਦਾ ਹੈ। ਕੋਈ ਵੀ ਹੁਣੇ ਤੋਂ ਸ਼ੁਰੂ ਕਰਕੇ ਬ੍ਰਾਂਡ ਨਿਊ ਐਂਡਿੰਗ ਕਰ ਸਕਦਾ ਹੈ।
ਸ਼ਿਲਪਾ ਦਾ ਇਹ ਨੋਟ ਦੇਖ ਕੇ ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਰਾਜ ਕੁੰਦਰਾ ਤੋਂ ਦੂਰ ਆਪਣੀ ਨਵੀਂ ਦੁਨੀਆ ਵਸਾਉਣ ਦੇ ਬਾਰੇ 'ਚ ਸੋਚ ਰਹੀ ਹੈ। ਸ਼ਿਲਪਾ ਵਲੋਂ ਸ਼ੇਅਰ ਕੀਤੇ ਇਸ ਨੋਟ 'ਚ ਲਿਖਿਆ ਹੈ-'ਇਨਸਾਨ ਆਪਣਾ ਕਾਫੀ ਸਮਾਂ ਆਪਣੇ ਖਰਾਬ ਫੈਸਲਿਆਂ ਅਤੇ ਗਲਤੀਆਂ ਦੇ ਬਾਰੇ 'ਚ ਸੋਚਣ 'ਚ ਬਿਤਾ ਦਿੰਦਾ ਹੈ। ਅਸੀਂ ਆਪਣਾ ਕਾਫੀ ਸਮਾਂ ਇਹ ਐਨੇਲਾਈਜ਼ ਕਰਨ 'ਚ ਬਰਬਾਦ ਕਰ ਦਿੰਦੇ ਹਾਂ ਕਿ ਅਸੀਂ ਗਲਤ ਫੈਸਲੇ ਕੀਤੇ। ਕਾਸ਼ ਅਸੀਂ ਸਮਾਰਟ ਹੁੰਦੇ, ਸੰਜਮ ਵਾਲੇ ਹੁੰਦੇ ਜਾਂ ਬਹੁਤ ਚੰਗੇ ਹੁੰਦੇ।
ਅਸੀਂ ਆਪਣੇ ਬੀਤੇ ਹੋਏ ਕੱਲ ਨੂੰ ਬਦਲ ਨਹੀਂ ਸਕਦੇ ਚਾਹੇ ਜਿੰਨਾ ਵੀ ਸੋਚ ਵਿਚਾਰ ਕਰ ਲੇਈਏ ਪਰ ਅਸੀਂ ਸਹੀਂ ਫੈਸਲੇ ਲੈਂਦੇ ਹੋਏ ਅੱਗੇ ਵੱਧ ਸਕਦੇ। ਪੁਰਾਣੀਆਂ ਗਲਤੀਆਂ ਨੂੰ ਨਾ ਦੋਹਰਾਉਂਦੇ ਹੋਏ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਚੰਗੇ ਰਹੇ। ਸਾਡੇ ਕੋਲ ਖੁਦ ਨੂੰ ਬਦਲਣ ਜਾਂ ਮੁੜਨ ਦੇ ਕਈ ਮੌਕੇ ਹਨ'।
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ 'ਚ ਮੱਥਾ ਟੇਕਣ ਪਹੁੰਚੀ ਸੀ। ਰਾਜ ਕੁੰਦਰਾ ਕੇਸ ਦੀ ਗੱਲ ਕਰੀਏ ਤਾਂ ਮੁੰਬਈ ਪੁਲਸ ਨੇ ਚਾਰਜਸ਼ੀਟ 'ਚ 43 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਹਨ। ਇਨ੍ਹਾਂ 43 ਗਵਾਹਾਂ 'ਚ ਸ਼ਿਲਪਾ ਸ਼ੈੱਟੀ ਵੀ ਸ਼ਾਮਲ ਹੈ। ਇਕ ਰਿਪੋਰਟ ਮੁਤਾਬਕ ਸ਼ਿਲਪਾ ਸ਼ੈੱਟੀ ਨੇ ਮੁੰਬਈ ਪੁਲਸ ਨੂੰ ਦੱਸਿਆ ਕਿ ਆਪਣੇ ਕੰਮ 'ਚ ਬਹੁਤ ਰੁੱਝੀ ਸੀ ਨਹੀਂ ਜਾਣਦੀ ਸੀ ਕਿ ਰਾਜ ਕੁੰਦਰਾ ਕੀ ਕਰ ਰਹੇ ਸਨ।
ਸਰਦੂਲ ਸਿਕੰਦਰ ਦਾ ਆਖਰੀ ਗੀਤ 'ਕਿਸਾਨੀ' ਰਿਲੀਜ਼, ਡਾਕਟਰ ਦੇ ਮਨ੍ਹਾ ਕਰਨ ਦੇ ਬਾਵਜੂਦ ਪਹੁੰਚੇ ਸਨ ਕਿਸਾਨੀ ਅੰਦੋਲਨ 'ਚ
NEXT STORY