ਮੁੰਬਈ (ਬਿਊਰੋ)– 11 ਅਪ੍ਰੈਲ ਦੇ ਦਿਨ ਦੀ ਸ਼ੁਰੂਆਤ ਬੇਹੱਦ ਦੁਖਭਰੀ ਖ਼ਬਰ ਨਾਲ ਹੋਈ। ਮਸ਼ਹੂਰ ਅਦਾਕਾਰ ਤੇ ਸਕ੍ਰੀਨਰਾਈਟਰ ਸ਼ਿਵ ਕੁਮਾਰ ਸੁਬ੍ਰਮਣਯਮ ਦਾ ਦਿਹਾਂਤ ਹੋ ਗਿਆ ਹੈ। ਸ਼ਿਵ ਕੁਮਾਰ ਬਾਲੀਵੁੱਡ ’ਚ ਖ਼ਾਸ ਪਛਾਣ ਰੱਖਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਉਦਾਸ ਕਰ ਦਿੱਤਾ ਹੈ।
ਸ਼ਿਵ ਕੁਮਾਰ ਸੁਬ੍ਰਮਣਯਮ ਕੁਝ ਸਮਾਂ ਪਹਿਲਾਂ ਹੀ ਫ਼ਿਲਮ ‘ਮੀਨਾਕਸ਼ੀ ਸੁੰਦਰੇਸ਼ਵਰ’ ’ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਆਲੀਆ ਭੱਟ ਦੀ ਫ਼ਿਲਮ ‘2 ਸਟੇਟਸ’ ’ਚ ਵੀ ਨਜ਼ਰ ਆ ਚੁੱਕੇ ਹਨ। ਇਸ ਫ਼ਿਲਮ ’ਚ ਉਨ੍ਹਾਂ ਦੀ ਅਦਾਕਾਰੀ ਤੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਅਦਾਕਾਰ ਦੇ ਅਚਾਨਕ ਦਿਹਾਂਤ ਦਾ ਕਾਰਨ ਕੀ ਹੈ, ਇਹ ਅਜੇ ਸਾਫ ਨਹੀਂ ਹੋਇਆ ਹੈ ਪਰ ਉਨ੍ਹਾਂ ਦੇ ਇੰਝ ਅਚਾਨਕ ਜਾਣ ਨਾਲ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ
ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਅਦਾਕਾਰ ਸ਼ਿਵ ਕੁਮਾਰ ਨੇ 2 ਮਹੀਨੇ ਪਹਿਲਾਂ ਹੀ ਆਪਣੇ ਪੁੱਤਰ ਨੂੰ ਖੋਇਆ ਸੀ। ਉਨ੍ਹਾਂ ਦੇ ਪੁੱਤਰ ਨੂੰ ਬ੍ਰੇਨ ਟਿਊਮਰ ਸੀ, ਜਿਸ ਕਾਰਨ ਅਦਾਕਾਰ ਦੇ ਪੁੱਤਰ ਦਾ ਦਿਹਾਂਤ ਹੋ ਗਿਆ ਸੀ।
ਪੁੱਤਰ ਦੀ ਮੌਤ ਦੇ 2 ਮਹੀਨਿਆਂ ਬਾਅਦ ਹੁਣ ਸ਼ਿਵ ਕੁਮਾਰ ਨੇ ਵੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਦੇ ਦਿਹਾਂਤ ’ਤੇ ਹਰ ਕੋਈ ਦੁੱਖ ਜ਼ਾਹਿਰ ਕਰ ਰਿਹਾ ਹੈ। ਫ਼ਿਲਮਸਾਜ਼ ਹੰਸਲ ਮਹਿਤਾ ਤੇ ਅਸ਼ੋਕ ਪੰਡਿਤ ਨੇ ਵੀ ਸ਼ਿਵ ਕੁਮਾਰ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਸੁਨੀਲ ਗਰੋਵਰ ਨੇ ਕੀਤਾ ਲਾਈਵ ਸ਼ੋਅ
NEXT STORY