ਫਰੀਦਾਬਾਦ (ਏਜੰਸੀ)– ਯੂਟਿਊਬਰ ਅਤੇ ਬਿਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਸ਼ਾਮਲ ਇੱਕ ਸ਼ੂਟਰ ਨੂੰ ਪੁਲਸ ਨੇ ਫਰੀਦਾਬਾਦ ਦੇ ਫਰੀਦਪੁਰ ਪਿੰਡ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ, ਗ੍ਰਿਫ਼ਤਾਰ ਸ਼ੂਟਰ ਦੀ ਪਛਾਣ ਇਸ਼ਾਂਤ ਗਾਂਧੀ ਉਰਫ਼ ਇਸ਼ੂ ਵਜੋਂ ਹੋਈ ਹੈ, ਜੋ ਕਿ ਫਰੀਦਾਬਾਦ ਦਾ ਰਹਿਣ ਵਾਲਾ ਹੈ। ਉਸਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਸੋਗ 'ਚ ਡੁੱਬੀ ਪੰਜਾਬੀ ਇੰਡਸਟਰੀ, ਗਿੱਪੀ ਗਰੇਵਾਲ ਤੇ ਹਾਰਬੀ ਸੰਘਾ ਨੇ ਜਤਾਇਆ ਦੁੱਖ
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਲਗਭਗ 4:30 ਵਜੇ ਕਰਾਈਮ ਬ੍ਰਾਂਚ ਦੀ ਟੀਮ ਨੇ ਉਸਨੂੰ ਮੋਟਰਸਾਈਕਲ ਚਲਾਉਂਦੇ ਹੋਏ ਰੋਕਣ ਦੀ ਕੋਸ਼ਿਸ਼ ਕੀਤੀ। ਰੋਕਣ ਦੇ ਇਸ਼ਾਰੇ 'ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਪੁਲਸ ਨੇ ਉਸਦੇ ਪੈਰ ਵਿੱਚ ਗੋਲੀ ਮਾਰੀ ਅਤੇ ਉਸਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਨਹੀਂ ਰਹੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ, ਕੱਲ ਮੋਹਾਲੀ 'ਚ ਹੋਵੇਗਾ ਅੰਤਿਮ ਸੰਸਕਾਰ
ਡਿਪਟੀ ਕਮਿਸ਼ਨਰ ਆਫ ਪੁਲਸ (ਕ੍ਰਾਈਮ) ਮੁਕੇਸ਼ ਮਲਹੋਤਰਾ ਨੇ ਕਿਹਾ, “ਗਾਂਧੀ ਉਹਨਾਂ ਸ਼ੂਟਰਾਂ ਵਿੱਚੋਂ ਇੱਕ ਹੈ ਜਿਸਨੇ 17 ਅਗਸਤ ਨੂੰ ਗੁਰੂਗ੍ਰਾਮ 'ਚ ਐਲਵਿਸ਼ ਯਾਦਵ ਦੇ ਘਰ ਬਾਹਰ ਗੋਲੀਆਂ ਚਲਾਈਆਂ ਸਨ। ਉਸਦੀ ਹਾਲਤ ਸਥਿਰ ਹੈ ਅਤੇ ਸਿਹਤ ਸੁਧਾਰ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।” ਪੁਲਸ ਦੇ ਅਨੁਸਾਰ, ਸੀਸੀਟੀਵੀ ਫੁਟੇਜ 'ਚ ਗਾਂਧੀ ਗੋਲੀਆਂ ਚਲਾਉਂਦਾ ਕੈਮਰੇ 'ਚ ਕੈਦ ਹੋਇਆ ਹੈ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
ਦੱਸ ਦੇਈਏ ਕਿ 17 ਅਗਸਤ ਦੀ ਸਵੇਰ ਲਗਭਗ 5:30 ਵਜੇ 3 ਬਾਈਕ ਸਵਾਰ ਹਮਲਾਵਰਾਂ ਨੇ ਗੁਰੂਗ੍ਰਾਮ ਦੇ ਸੈਕਟਰ 57 'ਚ ਯਾਦਵ ਦੇ ਘਰ ਬਾਹਰ 20 ਤੋਂ ਵੱਧ ਰਾਉਂਡ ਫਾਇਰ ਕੀਤੇ ਸਨ। ਹਮਲੇ ਸਮੇਂ ਐਲਵਿਸ਼ ਯਾਦਵ ਘਰ 'ਚ ਮੌਜੂਦ ਨਹੀਂ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ‘ਭਾਉ ਗੈਂਗ’ ਨੇ ਲਈ ਸੀ ਅਤੇ ਯਾਦਵ 'ਤੇ ਬੈਟਿੰਗ ਐਪ ਦੇ ਪ੍ਰਚਾਰ ਦੇ ਦੋਸ਼ ਲਗਾਏ ਸਨ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਤੋਂ ਪਹਿਲਾਂ ਛੁੱਟੇ ਪਸੀਨੇ, ਸੈੱਟ 'ਤੇ ਹੀ ਰੋਣ ਲੱਗੀ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਮੰਗਭਾਗੀ ਖ਼ਬਰ; ਜਸਵਿੰਦਰ ਭੱਲਾ ਤੋਂ ਬਾਅਦ ਮਸ਼ਹੂਰ Singer ਦੀ ਹੋਈ ਸੜਕ ਹਾਦਸੇ 'ਚ ਮੌਤ
NEXT STORY