ਮੁੰਬਈ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਸਫਰ ਨੂੰ ਪਰਦੇ 'ਤੇ ਉਤਾਰਨ ਦੀ ਤਿਆਰੀ ਖਿੱਚ ਲਈ ਗਈ ਹੈ। ਉਨ੍ਹਾਂ ਦੀ ਜੀਵਨੀ 'ਤੇ ਆਧਾਰਿਤ ਫਿਲਮ ‘ਮਾਂ ਵੰਦੇ’ ਦੀ ਸ਼ੂਟਿੰਗ ਅੱਜ ਮੁੰਬਈ ਵਿੱਚ ਪਰੰਪਰਾਗਤ ਪੂਜਾ ਨਾਲ ਸ਼ੁਰੂ ਹੋ ਗਈ ਹੈ। ਇਸ ਫਿਲਮ ਦਾ ਐਲਾਨ ਪਹਿਲੀ ਵਾਰ ਸਤੰਬਰ ਵਿੱਚ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਕੀਤਾ ਗਿਆ ਸੀ।
ਦੱਖਣੀ ਸਟਾਰ ਬਣਨਗੇ 'ਨਰਿੰਦਰ ਮੋਦੀ'
ਸਿਲਵਰ ਕਾਸਟ ਕ੍ਰਿਏਸ਼ਨਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿੱਚ ਮਲਿਆਲਮ ਫਿਲਮਾਂ ਦੇ ਮਸ਼ਹੂਰ ਸਟਾਰ ਉਨੀ ਮੁਕੁੰਦਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨੀ ਮੁਕੁੰਦਨ ਨੇ ਸੋਸ਼ਲ ਮੀਡੀਆ 'ਤੇ ਮਹੂਰਤ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਇਹ ਇੱਕ ਨਵਾਂ ਅਧਿਆਏ ਹੈ ਜੋ ਉਸ ਇਨਸਾਨ ਦੀ ਕਹਾਣੀ ਦੱਸੇਗਾ ਜਿਸ ਨੇ ਰਾਸ਼ਟਰ ਦੀ ਕਿਸਮਤ ਘੜੀ ਹੈ।
'ਬਾਹੁਬਲੀ' ਅਤੇ 'ਕੇਜੀਐਫ' ਦੀ ਦਿੱਗਜ ਟੀਮ ਕਰ ਰਹੀ ਹੈ ਕੰਮ
ਇਸ ਫਿਲਮ ਨੂੰ ਬਹੁਤ ਵੱਡੇ ਪੱਧਰ 'ਤੇ ਬਣਾਇਆ ਜਾ ਰਿਹਾ ਹੈ। ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਕ੍ਰਾਂਤੀ ਕੁਮਾਰ ਸੀ.ਐਚ. ਹਨ। ਫਿਲਮ ਦੀ ਸਭ ਤੋਂ ਖਾਸ ਗੱਲ ਇਸ ਦੀ ਤਕਨੀਕੀ ਟੀਮ ਹੈ, ਜਿਸ ਵਿੱਚ ਭਾਰਤੀ ਸਿਨੇਮਾ ਦੇ ਵੱਡੇ ਨਾਮ ਸ਼ਾਮਲ ਹਨ:
ਐਕਸ਼ਨ ਡਾਇਰੈਕਟਰ: ਕਿੰਗ ਸੋਲੋਮਨ
ਪ੍ਰੋਡਕਸ਼ਨ ਡਿਜ਼ਾਈਨਰ: ਸਾਬੂ ਸਿਰਿਲ (ਬਾਹੁਬਲੀ ਫੇਮ)
ਐਡੀਟਰ: ਸ਼੍ਰੀਕਰ ਪ੍ਰਸਾਦ
ਡੀ.ਓ.ਪੀ (DOP): ਕੇ.ਕੇ. ਸੇਂਥਿਲ ਕੁਮਾਰ (ਬਾਹੁਬਲੀ ਫੇਮ)
ਸੰਗੀਤ: ਰਵੀ ਬਸਰੂਰ (ਕੇਜੀਐਫ ਅਤੇ ਸਾਲਾਰ ਫੇਮ)
ਅਸਲੀ ਘਟਨਾਵਾਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰੋਡਕਸ਼ਨ
ਇਹ ਫਿਲਮ ਪ੍ਰਧਾਨ ਮੰਤਰੀ ਮੋਦੀ ਦੇ ਨਿੱਜੀ ਅਤੇ ਸਿਆਸੀ ਜੀਵਨ ਦੇ ਪਹਿਲੂਆਂ ਨੂੰ ਸੱਚਾਈ ਅਤੇ ਮਰਿਆਦਾ ਨਾਲ ਪੇਸ਼ ਕਰੇਗੀ। ਫਿਲਮ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ, ਉੱਚ ਦਰਜੇ ਦੇ ਵੀ.ਐਫ.ਐਕਸ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਪੈਨ ਇੰਡੀਆ ਭਾਸ਼ਾਵਾਂ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਰਿਲੀਜ਼ ਹੋਵੇਗੀ।
ਅਨੁਪਮ ਖੇਰ ਨੇ ਕਰੀਨਾ ਕਪੂਰ ਨਾਲ ਸਾਂਝੀਆਂ ਕੀਤੀਆਂ ਯਾਦਾ, ਦੱਸਿਆ "ਸ਼ਾਨਦਾਰ ਅਦਾਕਾਰਾ"
NEXT STORY