ਮੁੰਬਈ- ਸੋਨੂੰ ਸੂਦ ਨੇ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ’ਚ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ‘ਫਤਿਹ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਸਾਈਬਰ ਕ੍ਰਾਈਮ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਵੈਭਵ ਮਿਸ਼ਰਾ ਦੁਆਰਾ ਨਿਰਦੇਸ਼ਿਤ ਇਸ ਫਿਲਮ ’ਚ ਸੋਨੂੰ ਸੂਦ ਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾਵਾਂ ’ਚ ਹਨ। ਸੂਦ ਤੇ ਜੈਕਲੀਨ ਫਰਨਾਂਡੀਜ਼ ਨੇ ਵੱਖ-ਵੱਖ ਵਰਕਸ਼ਾਪਾਂ ’ਚ ਹਿੱਸਾ ਲਿਆ। ਉਮੀਦ ਕੀਤੀ ਜਾਂਦੀ ਹੈ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਐਥੀਕਲ ਹੈਕਰਸ ਦੁਆਰਾ ਸੈੱਟ ’ਤੇ ਉਨ੍ਹਾਂ ਨੂੰ ਟ੍ਰੇਨੰਡ ਕੀਤਾ ਜਾਵੇਗਾ। ਸੋਨੂੰ ਸੂਦ ਕਹਿੰਦੇ ਹਨ, ‘‘ਫਿਲਮ ਹਕੀਕਤ ਨਾਲ ਜੁੜੀ ਹੈ ਤੇ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜੋ ਮੈਂ ਲਾਕਡਾਊਨ ਦੌਰਾਨ ਵੀ ਲੋਕਾਂ ਨਾਲ ਵਾਪਰਦੀਆਂ ਦੇਖੀਆਂ ਹਨ।”
ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
ਜੈਕਲੀਨ ਫਰਨਾਂਡੀਜ਼ ਨੇ ਕਿਹਾ, ‘‘ਸਕ੍ਰਿਪਟ ਪਹਿਲੀ ਵਾਰ ਪੜ੍ਹਣ ਤੇ ਮੈਂ ਫੈਸਲਾ ਕੀਤਾ ਕਿ ਮੈਂ ਇਸਦਾ ਹਿੱਸਾ ਬਣਨਾ ਚਾਹੁੰਦਾ ਹਾਂ। ਜ਼ੀ ਸਟੂਡੀਓਜ਼ ਦੇ ਸੀ.ਬੀ.ਓ ਸ਼ਰੀਕ ਪਟੇਲ ਕਹਿੰਦੇ ਹਨ,‘‘ਸੋਨੂੰ ਦੇਸ਼ ਦੀਆਂ ਸਭ ਤੋਂ ਸਨਮਾਨਿਤ ਸ਼ਖਸੀਅਤਾਂ ’ਚੋਂ ਇਕ ਹੈ ਤੇ ‘ਫਤਿਹ’ ਦੇ ਨਾਲ ਅਸੀਂ ਇਕ ਅਜਿਹੀ ਕਹਾਣੀ ਦੱਸਣ ਦਾ ਇਰਾਦਾ ਰੱਖਦੇ ਹਾਂ ਜੋ ਜਨਤਾ ਨਾਲ ਜੁੜਦੀ ਹੈ ਤੇ ਸੰਭਵ ਤੌਰ ’ਤੇ ਅਸਲ ਦੁਨੀਆ ’ਤੇ ਪ੍ਰਭਾਵ ਪਾਉਂਦੀ ਹੈ।
ਇਹ ਵੀ ਪੜ੍ਹੋ- ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਜੇ ਦੇਵਗਨ ਨੇ ਮੁੰਬਈ ਤੋਂ ‘ਭੋਲਾ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
NEXT STORY