ਐਂਟਰਟੇਨਮੈਂਟ ਡੈਸਕ- ਇੰਡੀਅਨ ਆਈਡਲ ਦਾ ਗ੍ਰੈਂਡ ਪ੍ਰੀਮੀਅਰ ਇਕ ਸ਼ਾਨਦਾਰ ਪਲ ਲੈ ਕੇ ਆਇਆ ਹੈ ਜਦੋਂ ਸ਼੍ਰੇਆ ਘੋਸ਼ਾਲ ਅਤੇ ਜਸਪਿੰਦਰ ਨਰੂਲਾ ਨੇ 23 ਸਾਲਾਂ ਬਾਅਦ ਆਪਣੀ ਕਲਾਸਿਕ ਜੋੜੀ ਨੂੰ ਦੁਹਰਾਉਂਦੇ ਹੋਏ ਫਿਲਮ ‘ਦੇਵਦਾਸ’ ਦਾ ਮਸ਼ਹੂਰ ਗੀਤ ‘ਮੋਰੇ ਪੀਆ’ ਇਕੱਠੇ ਗਾਇਆ।
ਇਸਮਾਈਲ ਦਰਬਾਰ ਦੁਆਰਾ ਰਚਿਤ ‘ਮੋਰੇ ਪੀਆ’ ਅਤੇ ਸਮੀਰ ਅੰਜਾਨ ਦੁਆਰਾ ਲਿਖੇ ਗਏ ਗੀਤਾਂ ਨੂੰ ਅਜੇ ਵੀ ਫਿਲਮ ‘ਦੇਵਦਾਸ’ (2002) ਦੇ ਸਭ ਤੋਂ ਪਿਆਰੇ ਗੀਤਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸ਼੍ਰੇਆ ਘੋਸ਼ਾਲ ਨੇ ਇਸ ਫਿਲਮ ਨਾਲ ਪਲੇਅਬੈਕ ਸਿੰਗਰ ਵਜੋਂ ਆਪਣੀ ਪਛਾਣ ਬਣਾਈ। ਇਨ੍ਹਾਂ ਦੋ ਸ਼ਕਤੀਸ਼ਾਲੀ ਆਵਾਜ਼ਾਂ ਨੇ ਸਟੇਜ ’ਤੇ ਸਦੀਵੀ ਧੁੰਨ ਨੂੰ ਮੁੜ ਸੁਰਜੀਤ ਕੀਤਾ, ਪੁਰਾਣੀਆਂ ਯਾਦਾਂ ਦੀ ਛੋਹ ਨਾਲ ਲਾਈਵ ਸੰਗੀਤ ਦੇ ਜਾਦੂ ਨੂੰ ਇਕੱਠਾ ਕੀਤਾ।
ਗ੍ਰੈਂਡ ਪ੍ਰੀਮੀਅਰ ਐਪੀਸੋਡ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਵਾਲੀ ਜਸਪਿੰਦਰ ਨਰੂਲਾ ਨੇ ਕਿਹਾ, ‘‘ਜਿਹੜੇ ਕਹਿੰਦੇ ਹਨ ਕਿ ਅਸਲ ਗਾਇਕੀ ਹੁਣ ਟੀ.ਵੀ. ’ਤੇ ਨਹੀਂ ਰਹੀ, ਉਨ੍ਹਾਂ ਨੇ ਸ਼ਾਇਦ ਇੰਡੀਅਨ ਆਈਡਲ ਨਹੀਂ ਦੇਖਿਆ ਹੋਵੇਗਾ। ਇੰਡੀਅਨ ਆਈਡਲ ਹਮੇਸ਼ਾ ਮੇਰਾ ਪਸੰਦੀਦਾ ਗਾਇਕੀ ਰਿਐਲਿਟੀ ਸ਼ੋਅ ਰਿਹਾ ਹੈ। ਹਰ ਸੀਜ਼ਨ ਵਿਚ ਇਹ ਸ਼ੋਅ ਅਜਿਹੀਆਂ ਸ਼ਾਨਦਾਰ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਂਦਾ ਹੈ ਕਿ ਮੈਂ ਹੈਰਾਨ ਰਹਿ ਜਾਂਦੀ ਹਾਂ। ਸਟੇਜ ਨੂੰ ਸਾਂਝਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।’’ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 8 ਵਜੇ ਇੰਡੀਅਨ ਆਈਡਲ ਦੇ ਸ਼ਾਨਦਾਰ ਪ੍ਰੀਮੀਅਰ ਨੂੰ ਦੇਖਣਾ ਨਾ ਭੁੱਲਣਾ।
ਦੁਖਦਾਇਕ ! ਡਰੱਗ ਦੀ ਓਵਰਡੋਜ਼ ਨੇ ਲੈ ਲਈ ਸੀ ਮਸ਼ਹੂਰ ਹਾਲੀਵੁੱਡ ਅਦਾਕਾਰ ਦੀ ਜਾਨ
NEXT STORY