ਮੁੰਬਈ (ਏਜੰਸੀ)– ਸਿਧਾਰਥ ਮਲਹੋਤਰਾ ਅਤੇ ਜਾਹਨਵੀ ਕਪੂਰ ਦੀ ਮੁੱਖ ਭੂਮਿਕਾਵਾਂ ਵਾਲੀ ਰੋਮਾਂਟਿਕ ਫਿਲਮ ‘ਪਰਮ ਸੁੰਦਰੀ’ ਹੁਣ 29 ਅਗਸਤ 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਪਹਿਲਾਂ ਇਹ ਫਿਲਮ 25 ਜੁਲਾਈ ਨੂੰ ਆਉਣੀ ਸੀ, ਪਰ ਹੁਣ ਨਵੀਂ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਬੁਧਵਾਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਇਸਦਾ ਮੋਸ਼ਨ ਪੋਸਟਰ ਜਾਰੀ ਕੀਤਾ, ਜਿਸ ਵਿੱਚ ਸਿਧਾਰਥ ਇੱਕ ਕੈਜੁਅਲ ਲੁੱਕ ਵਿੱਚ ਦਿਖਾਈ ਦੇ ਰਹੇ ਹਨ। ਦੂਜੇ ਪਾਸੇ, ਜਾਹਨਵੀ ਇੱਕ ਭਾਰਤੀ ਸੁੰਦਰੀ ਵਾਂਗ ਸਾੜੀ ਪਹਿਨ ਕੇ ਰਵਾਇਤੀ ਨ੍ਰਿਤ ਕਰਦੀ ਨਜ਼ਰ ਆ ਰਹੀ ਹੈ।
ਮੋਸ਼ਨ ਪੋਸਟਰ ਦੇ ਅਖੀਰ ਵਿਚ ਲਿਖਿਆ ਗਿਆ, "ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ। 29 ਅਗਸਤ 2025। ਮੈਡੌਕ ਫਿਲਮਜ਼ ਪ੍ਰੋਡਕਸ਼ਨ।" ਇਸਦੇ ਨਾਲ ਇਹ ਵੀ ਐਲਾਨ ਹੋਇਆ ਕਿ ਫਿਲਮ ਦਾ ਪਹਿਲਾ ਗੀਤ “ਪਰਦੇਸੀਆ” ਬੁਧਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ, "ਦਿਨੇਸ਼ ਵਿਜ਼ਨ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ #ਪਰਮ ਸੁੰਦਰੀ 29 ਅਗਸਤ ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ।" ਫਿਲਮ ਦੀ ਕਹਾਣੀ ਇੱਕ ਉੱਤਰੀ ਭਾਰਤੀ ਲੜਕੇ ਅਤੇ ਦੱਖਣੀ ਭਾਰਤ ਦੀ ਲੜਕੀ ਵਿਚਕਾਰ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ, ਜਿਸਦੀ ਸ਼ੂਟਿੰਗ ਕੇਰਲਾ ਵਿੱਚ ਕੀਤੀ ਗਈ ਹੈ।
ਪਾਵਨ ਕਲਿਆਣ ਨੇ ‘ਉਸਤਾਦ ਭਗਤ ਸਿੰਘ’ ਦੇ ਐਕਸ਼ਨ ਨਾਲ ਭਰਪੂਰ ਕਲਾਈਮੈਕਸ ਦੀ ਸ਼ੂਟਿੰਗ ਕੀਤੀ ਪੂਰੀ
NEXT STORY