ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਖ਼ਾਸ ਜੋੜੀ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ। ਇਹ ਜੋੜੀ ਕੋਈ ਹੋਰ ਨਹੀਂ ਸਗੋਂ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਤੇ ਉਨ੍ਹਾਂ ਦੇ ਮੰਗੇਤਰ ਸਾਜ਼ ਦੀ ਹੈ। ਜਦੋਂ ਤੋਂ ਇਨ੍ਹਾਂ ਦੋਵਾਂ ਦੀ ਕੁੜਮਾਈ ਹੋਈ ਹੈ ਉਦੋਂ ਤੋਂ ਹੀ ਦੋਵਾਂ ਨੇ ਆਪਣੀ ਜੋੜੀ ਨੂੰ ਅਫਸਾਜ਼ ਦਾ ਨਾਮ ਦਿੱਤਾ ਹੈ। ਇਹ ਵਰਡ ਅੱਜ ਕੱਲ੍ਹ ਕਾਫ਼ੀ ਟਰੈਂਡਿੰਗ 'ਚ ਹੈ।
![PunjabKesari](https://static.jagbani.com/multimedia/11_56_102954357afsana4-ll.jpg)
ਅਫਸਾਨਾ ਖ਼ਾਨ ਤੇ ਸਾਜ਼ ਨੇ ਇਕ ਦੂਜੇ ਡੈਡੀਕੇਟ ਕਰਦੇ ਹੋਏ ਸੇਮ ਟੈਟੂ ਬਣਵਾਇਆ ਹੈ। ਦੋਵਾਂ ਨੇ ਆਪਣੀ-ਆਪਣੀ ਬਾਂਹ 'ਤੇ 'Blessed' ਲਿਖਵਾਇਆ ਹੈ। ਅਫਸਾਨਾ ਖ਼ਾਨ ਦੇ 'Blessed' ਟੈਟੂ ਦੇ ਨਾਲ ਤਿਤਲੀ ਬਣਾਈ ਗਈ ਹੈ ਅਤੇ ਸਾਜ਼ ਦੇ 'Blessed' ਟੈਟੂ ਨਾਲ ਸਟਾਰ ਹੈ। ਇਸ ਟੈਟੂ ਸੈਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
![PunjabKesari](https://static.jagbani.com/multimedia/11_56_101392425afsana3-ll.jpg)
ਹਾਲ ਹੀ 'ਚ ਅਫਸਾਨਾ ਖ਼ਾਨ ਤੇ ਸਾਜ਼ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸਨ, ਜਿਸ 'ਚ ਸਾਜ਼ ਨੇ ਡਿਸਕਲੋਜ਼ ਕੀਤਾ ਕਿ ਅਸੀਂ ਬਹੁਤ ਜਲਦ ਬਹੁਤ ਸਾਰੇ ਨਵੇਂ-ਨਵੇਂ ਗੀਤ ਲੈ ਕੇ ਆਉਣ ਵਾਲੇ ਹਾਂ।
![PunjabKesari](https://static.jagbani.com/multimedia/11_56_099204262afsana1-ll.jpg)
ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਅਸੀਂ ਆਪਣੇ ਨਾਮ ਅਫਸਾਜ਼ ਨਾਲ 'ਤੇ ਛੇਤੀ ਹੀ ਇਕ ਮਿਊਜ਼ਿਕ ਲੇਬਲ ਸ਼ੁਰੂ ਕਰਨ ਵਾਲੇ ਹਾਂ। ਸਾਡੇ ਅਗਲੇ ਸਾਰੇ ਪ੍ਰੋਜੈਕਟਸ ਇਸੇ ਲੇਬਲ 'ਤੇ ਹੀ ਆਉਣਗੇ।
![PunjabKesari](https://static.jagbani.com/multimedia/11_56_100455611afsana2-ll.jpg)
ਅਫਸਾਨਾ ਖ਼ਾਨ ਦੀਆਂ ਇਨ੍ਹਾਂ ਟੈਟੂ ਵਾਲੀਆਂ ਤਸਵੀਰਾਂ 'ਤੇ ਸੁਪਰਸਟਾਰ ਬੀ ਪਰਾਕ ਨੇ ਵੀ ਕੁਮੈਂਟ ਕੀਤਾ। ਬੀ ਪਰਾਕ ਨੇ ਆਪਣੇ ਕੁਮੈਂਟਸ 'ਚ ਲਿਖਿਆ ਕਿ ਅਫ਼ਸਾਜ਼ ਨਾਂ ਦਾ ਟੈਟੂ ਕਿਉਂ ਨਹੀਂ ਕਰਵਾਇਆ? ਤਾਂ ਇਸ ਦੇ ਜਵਾਬ 'ਚ ਅਫਸਾਨਾ ਖ਼ਾਨ ਨੇ ਲਿਖਿਆ ਕਿ ਉਹ ਟੈਟੂ ਅਸੀਂ ਵਿਆਹ ਤੋਂ ਬਾਅਦ ਕਰਵਾਵਾਂਗੇ।
ਇਕਾਂਤਵਾਸ ਦੌਰਾਨ ਮਾਲਦੀਵ 'ਚ ਬਿਤਾਏ ਪਲਾਂ ਨੂੰ ਯਾਦ ਕਰ ਰਹੀ ਆਲੀਆ ਭੱਟ
NEXT STORY