ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਬਾਨੀ ਸੰਧੂ ਨੇ ਹਾਲ ਹੀ 'ਚ ਆਪਣੀ ਨਵੀਂ ਵਿਆਹੀ ਭਾਬੀ ਨਾਲ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਾਨੀ ਸੰਧੂ ਨੇ ਲਿਖਿਆ 'ਭਾਬੀ',ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਦੱਸ ਦਈਏ ਕਿ ਬਾਨੀ ਸੰਧੂ ਦੇ ਭਰਾ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਇਸ ਵਿਆਹ 'ਚ ਗਾਇਕਾ ਕੌਰ ਬੀ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਕੌਰ ਬੀ ਆਪਣੇ ਗੀਤਾਂ ਅਤੇ ਗਿੱਧੇ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੌਰਾਨ ਦੇ ਕੁਝ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੇ ਕੀਤੇ ਸਨ। ਬਾਨੀ ਸੰਧੂ ਦੀ ਭਰਜਾਈ ਨੂੰ ਵੇਖ ਕੇ ਪ੍ਰਸ਼ੰਸਕ ਵੀ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇੱਕ ਨੇ ਲਿਖਿਆ ਕਿ, 'ਮੈਨੂੰ ਲੱਗਿਆ ਵੱਡੀ ਭੈਣ ਹੈ।' ਇੱਕ ਪ੍ਰਸ਼ੰਸਕ ਨੇ ਇਸ ਤਸਵੀਰ 'ਤੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਬਾਨੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਛੋਟੀ ਬੱਚੀ ਨੇ ਬੀ ਪਰਾਕ ਸਾਹਮਣੇ ਗਾਇਆ ‘ਮਨ ਭਰਿਆ’ ਗੀਤ, ਗਾਇਕ ਨੇ ਵੀਡੀਓ ਸਾਂਝੀ ਕਰਦਿਆਂ ਆਖੀ ਇਹ ਗੱਲ
NEXT STORY