ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਕੰਪੋਜ਼ਰ ਅਖਿਲ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਤਾਨਿਆ ਗੁੱਲਾ ਦੇ ਘਰ ਵਿਆਹ ਦੇ ਪੰਜ ਸਾਲਾਂ ਬਾਅਦ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਸ ਖੁਸ਼ਖਬਰੀ ਨੂੰ ਸੁਣ ਕੇ ਇੰਡਸਟਰੀ ਦੇ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਜੋੜੇ ਨੂੰ ਵਧਾਈਆਂ ਦਿੱਤੀਆਂ ਹਨ।
ਅਖਿਲ ਸਚਦੇਵਾ, ਜੋ ਆਪਣੇ ਰੋਮਾਂਟਿਕ ਟਰੈਕਸ ਲਈ ਮਸ਼ਹੂਰ ਹਨ, ਨੇ ਸੋਮਵਾਰ ਨੂੰ ਇੱਕ ਪਿਆਰੇ ਜਿਹੇ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ। ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੀ ਨਵਜੰਮੀ ਧੀ ਦੇ ਨੰਨ੍ਹੇ ਹੱਥ ਦੀ ਤਸਵੀਰ ਸਾਂਝੀ ਕੀਤੀ। ਅਖਿਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਧੀ ਨੇ 6 ਨਵੰਬਰ 2025 ਨੂੰ ਉਨ੍ਹਾਂ ਦੇ ਜੀਵਨ ਵਿੱਚ ਪ੍ਰਵੇਸ਼ ਕੀਤਾ।

"ਮੇਰੀ ਮਾਂ ਮੇਰੀ ਧੀ ਦੇ ਰੂਪ ਵਿੱਚ ਵਾਪਸ ਆਈ ਹੈ"
ਅਖਿਲ ਸਚਦੇਵਾ ਨੇ ਆਪਣੀ ਧੀ ਦੇ ਆਗਮਨ 'ਤੇ ਬੇਹੱਦ ਭਾਵੁਕ ਨੋਟ ਲਿਖਿਆ, ਜਿਸ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਦਿਲ ਛੂਹ ਲਿਆ। ਉਨ੍ਹਾਂ ਨੇ ਲਿਖਿਆ, "ਸਾਡਾ ਛੋਟਾ ਜਿਹਾ ਖੁਸ਼ੀਆਂ ਦਾ ਚਮਤਕਾਰ 6 ਨਵੰਬਰ 2025 ਨੂੰ ਸਾਡੇ ਜੀਵਨ ਵਿੱਚ ਆਇਆ"। ਸਭ ਤੋਂ ਵੱਧ ਭਾਵੁਕ ਲਾਈਨ ਸੀ, "ਮਾਂ ਮੇਰੇ ਕੋਲ ਮੇਰੀ ਧੀ ਦੇ ਰੂਪ ਵਿੱਚ ਵਾਪਸ ਆ ਗਈ ਹੈ। ਜੈ ਹਨੂੰਮਾਨ ਮਹਾਰਾਜ ਕੀ"।
ਦੋਸਤੀ ਤੋਂ ਵਿਆਹ ਤੱਕ ਦਾ ਸਫ਼ਰ
ਅਖਿਲ ਅਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਦਾ ਰਿਸ਼ਤਾ ਵਿਆਹ ਤੋਂ ਕਈ ਸਾਲ ਪਹਿਲਾਂ ਦੋਸਤੀ ਵਜੋਂ ਸ਼ੁਰੂ ਹੋਇਆ ਸੀ ਅਤੇ ਉਹ ਲਗਭਗ ਪੰਜ ਤੋਂ ਛੇ ਸਾਲ ਤੱਕ ਪੱਕੇ ਦੋਸਤ ਰਹੇ। ਅਖਿਲ ਨੇ ਦੱਸਿਆ ਸੀ ਕਿ ਤਾਨਿਆ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਮਝਣ ਵਾਲੀ ਇਨਸਾਨ ਹੈ। ਉਨ੍ਹਾਂ ਦੀ ਪਹਿਲੀ ਮੁਲਾਕਾਤ ਇੱਕ ਕੰਸਰਟ ਦੌਰਾਨ ਹੋਈ ਸੀ, ਜਦੋਂ ਤਾਨਿਆ ਸਿਰਫ਼ 19 ਸਾਲਾਂ ਦੀ ਸੀ। ਤਾਨਿਆ ਨੇ ਅਖਿਲ ਨੂੰ ਸਟੇਜ 'ਤੇ ਗਾਉਂਦੇ ਦੇਖਿਆ ਅਤੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਵੱਡੀ ਹੋ ਕੇ ਉਨ੍ਹਾਂ ਨਾਲ ਹੀ ਵਿਆਹ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਮੁਲਾਕਾਤਾਂ ਵਧੀਆਂ, ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਆਖਰਕਾਰ ਦਸੰਬਰ 2020 ਵਿੱਚ ਦੋਵਾਂ ਨੇ ਜੈਪੁਰ ਵਿੱਚ ਵਿਆਹ ਕਰਵਾ ਲਿਆ। ਅਖਿਲ ਸਚਦੇਵਾ ਨੂੰ 'ਤੇਰਾ ਬਨ ਜਾਊਂਗਾ', 'ਸੁਨ ਮੇਰੇ ਹਮਸਫ਼ਰ' ਅਤੇ 'ਚੰਨਾ ਵੇ' ਵਰਗੇ ਦਿਲ ਨੂੰ ਛੂਹ ਲੈਣ ਵਾਲੇ ਰੋਮਾਂਟਿਕ ਗੀਤਾਂ ਲਈ ਜਾਣਿਆ ਜਾਂਦਾ ਹੈ। ਹੁਣ ਉਨ੍ਹਾਂ ਦੀ ਧੀ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਹੋਈ ਹੈ।
ਦਿੱਲੀ ’ਚ ‘120 ਬਹਾਦੁਰ’ ਦੇ ਮੇਕਰਸ ਰੇਜਾਂਗ ਲਾਅ ਸ਼ਹੀਦ ਪਰਿਵਾਰਾਂ ਲਈ ਰੱਖਣਗੇ ਸਪੈਸ਼ਲ ਸਕ੍ਰੀਨਿੰਗ
NEXT STORY