ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ, ਗਾਇਕ ਕਾਕਾ ਨੇ ਆਪਣੇ ਜੱਦੀ ਪਿੰਡ ਚੰਦੂਮਾਜਰਾ ਲਈ ਨੇਕ ਉਪਰਾਲਾ ਕੀਤਾ ਹੈ, ਜਿਸ ਪ੍ਰਸ਼ੰਸ਼ਾਂ ਹਰ ਪਾਸੇ ਹੋ ਰਹੀ ਹੈ। ਜੀ ਹਾਂ, ਕਾਕਾ ਨੇ ਆਪਣੇ ਪਿੰਡ 'ਚ ਸ਼ਾਨਦਾਰ ਲਾਇਬ੍ਰੇਰੀ ਬਣਾਈ ਹੈ, ਜਿਸ ਦੀ ਇਕ ਵੀਡੀਓ ਗਾਇਕ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਲਾਇਬ੍ਰੇਰੀ ਦੀ ਇਮਾਰਤ ਇੱਕ ਗਿਟਾਰ ਦੀ ਸ਼ਕਲ 'ਚ ਹੈ। ਗਿਟਾਰ ਵਰਗੀ ਲਾਇਬ੍ਰੇਰੀ ਦੀ ਇਮਾਰਤ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਕਾਕਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੇ ਪਿੰਡ ਅਤੇ ਨਵੀਂ ਲਾਇਬ੍ਰੇਰੀ ਦੀ ਇੱਕ ਝਲਕ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਲਿਖਿਆ ਸੀ, ''27 ਅਪ੍ਰੈਲ ਤੋਂ ਮੇਰੀ ਲਾਇਬ੍ਰੇਰੀ ਸਭ ਲਈ ਓਪਨ ਆ, ਆਜੋ ਕੁਝ ਕਹਾਣੀਆਂ ਪੜ੍ਹੀਏ। ਛੋਟੀ ਜਿਹੀ ਲਾਇਬ੍ਰੇਰੀ ਆ, ਪਰ ਕਾਫ਼ੀ ਆ।''
ਦੱਸ ਦਈਏ ਕਿ ਕਾਕਾ ਨੇ ਇਹ ਵੀਡੀਓ ਅੱਜ ਤੋਂ ਇਕ ਹਫ਼ਤਾ ਪਹਿਲਾਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ।
ਦੱਸਣਯੋਗ ਹੈ ਕਿ ਕਾਕਾ ਦਾ ਹਾਲ ਹੀ 'ਚ ਗੀਤ ‘ਸ਼ੇਪ’ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2017 ‘ਚ ਕੀਤੀ ਸੀ। ਬਹੁਤ ਹੀ ਥੋੜੇ ਸਮੇਂ 'ਚ ਉਹ ਗਾਇਕੀ ਦੀ ਦੁਨੀਆ ਦਾ ਚਮਕਦਾਰ ਸਿਤਾਰਾ ਬਣ ਕੇ ਉੱਭਰਿਆ ਹੈ।
ਕਰਜ਼ੇ ਦਾ ਭਾਰ ਨਹੀਂ ਝੱਲ ਸੱਕਿਆ ਕੋਰੀਓਗ੍ਰਾਫਰ ਚੈਤੰਨਿਆ, ਵੀਡੀਓ ਪੋਸਟ ਕਰਨ ਮਗਰੋਂ ਕੀਤੀ ਆਤਮ ਹੱਤਿਆ
NEXT STORY