ਐਂਟਰਟੇਨਮੈਂਟ ਡੈਸਕ- ਬਾਲੀਵੁੱਡ 'ਚ ਕਈ ਅਜਿਹੇ ਮਸ਼ਹੂਰ ਗਾਇਕ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੈ। ਇਸ ਲਿਸਟ ਵਿੱਚ ਇੱਕ ਗਾਇਕਾ ਦਾ ਵੀ ਨਾਮ ਹੈ ਜਿਸ ਨੇ 18 ਸਾਲ ਦੀ ਉਮਰ ਵਿੱਚ ਵਿਆਹ ਕਰ ਲਿਆ ਸੀ। ਪਰ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ।
43 ਸਾਲ ਦੀ ਉਮਰ ‘ਚ ਇਹ ਗਾਇਕਾ ਫਿਰ ਤੋਂ ਦੁਲਹਨ ਬਣੀ। ਉਸ ਨੇ ਇਕ ਵਪਾਰੀ ਨਾਲ ਵਿਆਹ ਕਰਵਾ ਲਿਆ। ਆਓ ਜਾਣਦੇ ਹਾਂ ਉਨ੍ਹਾਂ ਦਾ ਨਾਂ।
ਜਿਹੜੀ ਗਾਇਕਾ ਦੀ ਇਸ ਵੇਲੇ ਗੱਲ ਹੋ ਰਹੀ ਹੈ ਉਸਦਾ ਨਾਮ ਹੈ ਕਨਿਕਾ ਕਪੂਰ। ਉਨ੍ਹਾਂ ਨੇ ਬੇਬੀ ਡੌਲ ਅਤੇ ਚਿਟੀਆ ਕਲਈਆ ਵੇ ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਦਾ ਪਹਿਲਾ ਵਿਆਹ 1988 ਵਿੱਚ 18 ਸਾਲ ਦੀ ਉਮਰ ਵਿੱਚ ਰਾਜ ਚੰਦਰਲੋਕ ਨਾਲ ਹੋਇਆ ਸੀ। ਦੋਵੇਂ 2012 ਵਿੱਚ ਵੱਖ ਹੋ ਗਏ ਸਨ। ਕਨਿਕਾ ਦੇ 3 ਬੱਚੇ ਹਨ। ਉਨ੍ਹਾਂ ਦੇ ਨਾਂ ਆਯਾਨਾ, ਸਮਰਾ ਅਤੇ ਯੁਵਰਾਜ ਹਨ।
ਤਲਾਕ ਦੇ ਕਈ ਸਾਲਾਂ ਬਾਅਦ ਕਨਿਕਾ ਕਪੂਰ ਨੇ ਇੱਕ ਵਾਰ ਫਿਰ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਸਾਲ 2022 ਵਿੱਚ, ਉਨ੍ਹਾਂ ਨੇ ਕਾਰੋਬਾਰੀ ਗੌਤਮ ਹਥੀਰਮਣੀ ਨਾਲ ਵਿਆਹ ਕੀਤਾ। ਇਸ ਲਈ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ। ਪਰ ਕਨਿਕਾ ਨੇ ਉਹੀ ਕੀਤਾ ਜੋ ਉਹ ਕਰਨਾ ਚਾਹੁੰਦੀ ਸੀ।
ਗਾਇਕਾ ਨੇ ਦੂਜਾ ਵਿਆਹ 2022 ਵਿੱਚ ਭਾਰਤ ਵਿੱਚ ਨਹੀਂ ਸਗੋਂ ਲੰਡਨ ਵਿੱਚ ਕੀਤਾ ਸੀ। ਵਿਆਹ ਦੇ ਸਾਰੇ ਫੰਕਸ਼ਨ ਬੜੀ ਧੂਮਧਾਮ ਨਾਲ ਹੋਏ। ਕਨਿਕਾ ਨੇ ਸਾਰੇ ਇਵੈਂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਸਨ। ਵਿਆਹ ਲਈ ਕਨਿਕਾ ਨੇ ਪੇਸਟਲ ਆਊਟਫਿੱਟ ਚੁਣਿਆ ਸੀ।
ਇਕ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਨਿਕਾ ਕਪੂਰ ਨੇ ਦੱਸਿਆ ਸੀ ਕਿ ਗੌਤਮ ਨਾਲ ਉਨ੍ਹਾਂ ਦੀ ਦੋਸਤੀ 15 ਸਾਲਾਂ ਤੋਂ ਸੀ। ਦੋਹਾਂ ਨੇ ਕਾਫੀ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ।
ਸਾਲ 2014 ‘ਚ ਕਨਿਕਾ ਕਪੂਰ ਨੇ ਪਹਿਲੀ ਵਾਰ ਗੌਤਮ ਨੂੰ ਵਿਆਹ ਲਈ ਪੁੱਛਿਆ ਸੀ। ਪਰ ਉਨ੍ਹਾਂ ਨੂੰ ਲੱਗਾ ਕਿ ਗਾਇਕਾ ਮਜ਼ਾਕ ਕਰ ਰਹੀ ਹੈ। ਇਸ ਤੋਂ ਬਾਅਦ 2020 ‘ਚ ਕਨਿਕਾ ਕਪੂਰ ਨੇ ਦੁਬਾਰਾ ਵਿਆਹ ਪੁੱਛਿਆ ਅਤੇ ਇਸ ਤੋਂ ਬਾਅਦ 2 ਸਾਲ ਬਾਅਦ ਉਨ੍ਹਾਂ ਦਾ ਵਿਆਹ।
ਇਹ ਵੀ ਪੜ੍ਹੋ-ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਮ੍ਰਿਤਪਾਲ ਸਿੰਘ V/S AP ਢਿੱਲੋਂ, ਜਾਣੋ ਕਿਵੇਂ ਰਾਤੋ-ਰਾਤ ਚਮਕੀ ਕਿਸਮਤ
NEXT STORY