ਐਂਟਰਟੇਨਮੈਂਟ ਡੈਸਕ : ਅੰਮ੍ਰਿਤਪਾਲ ਸਿੰਘ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ, ਜਿਸ ਨੂੰ ਅੱਜ ਸਾਰੇ AP ਢਿੱਲੋਂ ਦੇ ਨਾਂ ਨਾਲ ਜਾਣਦੇ ਹਾਂ। ਏਪੀ ਢਿੱਲੋਂ ਦੇ ਸਾਰੇ ਗੀਤ ਅੱਜ ਦੁਨੀਆ ਭਰ 'ਚ ਮਸ਼ਹੂਰ ਹਨ। ਏਪੀ ਢਿੱਲੋਂ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ 'ਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਹਾਲ ਹੀ ਵਿਚ ਢਿੱਲੋਂ ਆਪਣੇ ਚੰਡੀਗੜ੍ਹ ਕੰਸਰਟ ਦੌਰਾਨ ਓਦੋਂ ਨੈਸ਼ਨਲ ਮੀਡੀਆ ਤੱਕ ਦੀ ਸੁਰਖੀਆਂ ਬਣ ਗਏ ਜਦੋਂ ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਸਟੇਜ ਤੋਂ ਕਿਹਾ ਕਿ ਪਾਜੀ ਮੈਨੂੰ ਇੰਸਟਾਗ੍ਰਾਮ ਤੋਂ Unblock ਕਰ ਦਿਓ। ਏਪੀ ਢਿੱਲੋਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐਮਾਜ਼ਾਨ ਪ੍ਰਾਈਮ ਨੇ ਉਨ੍ਹਾਂ ਦੀ ਜ਼ਿੰਦਗੀ ‘ਤੇ ਇਕ Docuseries ਫ਼ਿਲਮ ਰਿਲੀਜ਼ ਕੀਤੀ ਸੀ। ਇਸ Docuseries ਦਾ ਨਾਂ ਸੀ 'ਏਪੀ ਢਿੱਲੋਂ - ਫਰਸਟ ਆਫ ਏ ਕਾਇਨਡ' ।
ਇਹ ਵੀ ਪੜ੍ਹੋ- ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ
ਏਪੀ ਢਿੱਲੋਂ ਦਾ ਜਨਮ ਤੇ ਕੈਨੇਡਾ ਜਾਣਾ
ਏਪੀ ਢਿੱਲੋਂ ਦਾ ਜਨਮ 10 ਜਨਵਰੀ 1993 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੱਲੀਆਂਵਾਲਾ 'ਚ ਹੋਇਆ ਸੀ। ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪੰਜਾਬ 'ਚ ਹੀ ਪੂਰੀ ਕੀਤੀ। ਇਸ ਦੌਰਾਨ ਉਸ ਦੀ ਸੰਗੀਤ 'ਚ ਰੁਚੀ ਹੋਣ ਲੱਗੀ। ਜਦੋਂਕਿ ਸਕੂਲ ਤੋਂ ਬਾਅਦ ਢਿੱਲੋਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਜ਼ਿੰਦਗੀ ਦਾ ਅਗਲਾ ਪੜਾਅ ਕੈਨੇਡਾ ਤੋਂ ਸ਼ੁਰੂ ਹੋਇਆ। ਏਪੀ ਢਿੱਲੋਂ ਨੇ ਕੈਨੇਡਾ ਦੇ ਕੋਮੋਸਨ ਕਾਲਜ 'ਚ ਦਾਖਲਾ ਲਿਆ ਅਤੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ 'ਚ ਪੋਸਟ ਗ੍ਰੈਜੂਏਸ਼ਨ ਕੀਤੀ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ, ਢਿੱਲੋਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਹੋਇਆ ਕਿ ਉਹ ਕਿਸੇ ਆਮ ਨੌਕਰੀ ਲਈ ਨਹੀਂ ਬਣਿਆ ਹੈ। ਉਹ ਸਿਰਫ਼ ਸੰਗੀਤ 'ਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ। ਹਾਲਾਂਕਿ ਹੁਣ ਤੱਕ ਉਸ ਨੂੰ ਇਹ ਨਹੀਂ ਪਤਾ ਸੀ ਕਿ ਮਿਊਜ਼ਿਕ ਇੰਡਸਟਰੀ ‘ਚ ਆਪਣੇ ਪੈਰ ਕਿਵੇਂ ਜਮਾਏ ਜਾਣ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ
ਇਲੈਕਟ੍ਰਾਨਿਕ ਕੰਪਨੀ 'ਚ ਸੇਲਜ਼ ਐਸੋਸੀਏਟ ਦੀ ਕੀਤੀ ਨੌਕਰੀ
ਇਸੇ ਦੌਰਾਨ ਢਿੱਲੋਂ ਨੇ ਕੈਨੇਡਾ ਦੇ ਵਿਕਟੋਰੀਆ 'ਚ 'ਬੈਸਟ ਗਾਈ' ਨਾਂ ਦੀ ਇਲੈਕਟ੍ਰਾਨਿਕ ਕੰਪਨੀ 'ਚ ਸੇਲਜ਼ ਐਸੋਸੀਏਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਏਪੀ ਢਿੱਲੋਂ ਆਪਣੀ ਨੌਕਰੀ ਤੋਂ ਬਹੁਤੇ ਸੰਤੁਸ਼ਟ ਨਹੀਂ ਸਨ। ਇਸ ਦੇ ਨਾਲ ਹੀ, ਕੁਝ ਸਾਲ ਇਹ ਨੌਕਰੀ ਕਰਨ ਤੋਂ ਬਾਅਦ, ਏਪੀ ਢਿੱਲੋਂ ਨੇ ਸੰਗੀਤ ਉਦਯੋਗ 'ਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਏਪੀ ਢਿੱਲੋਂ ਦੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ
ਸਾਲ 2019 'ਚ, ਏਪੀ ਢਿੱਲੋਂ ਨੇ ਆਪਣੇ ਪਹਿਲੇ ਪੰਜਾਬੀ ਟਰੈਕ ‘ਫਰਾਰ’ ਅਤੇ ‘ਟੌਪ ਬੁਆਏ’ ਰਿਲੀਜ਼ ਕੀਤੇ। ਏਪੀ ਢਿੱਲੋਂ ਦੇ ਗੀਤਾਂ ਨੂੰ ਚੰਗਾ ਹੁੰਗਾਰਾ ਵੀ ਮਿਲਿਆ। ਏਪੀ ਢਿੱਲੋਂ ਨੇ ਪੰਜਾਬੀ ਗੀਤਕਾਰੀ ਅਤੇ ਪੱਛਮੀ ਸੰਗੀਤ ਦਾ ਇੱਕ ਤਜ਼ਰਬਾ ਕੀਤਾ, ਜਿਸ ਦੀ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ। ਲੋਕ ਉਸ ਦਾ ਪੰਜਾਬੀ ਸਵਾਦ ਪਸੰਦ ਕਰਨ ਲੱਗੇ। ਇਸ ਤੋਂ ਬਾਅਦ ਏਪੀ ਢਿੱਲੋਂ ਨੇ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਭ ਤੋਂ ਹਿੱਟ ਗੀਤ ਦਿੱਤੇ।
ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ
ਇਸ ਗੀਤ ਨੇ ਬਦਲੀ ਢਿੱਲੋਂ ਦੀ ਜ਼ਿੰਦਗੀ
ਸਾਲ 2020 ਦੀ ਸ਼ੁਰੂਆਤ ਤੱਕ ਏਪੀ ਢਿੱਲੋਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਸਨ ਪਰ ਹੁਣ ਤੱਕ ਏਪੀ ਢਿੱਲੋਂ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ ਸੀ, ਜਿਸ ਦੀ ਉਹ ਉਡੀਕ ਕਰ ਰਹੇ ਸਨ। ਏਪੀ ਢਿੱਲੋਂ ਨੂੰ ਪਤਾ ਸੀ ਕਿ ਉਸ ਨੂੰ ਇੱਕ ਅਜਿਹੇ ਗੀਤ ਦੀ ਲੋੜ ਹੈ, ਜੋ ਉਸ ਨੂੰ ਸੰਗੀਤ ਉਦਯੋਗ 'ਚ ਇੱਕ ਵੱਖਰੀ ਥਾਂ ‘ਤੇ ਲੈ ਜਾਵੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਗਾਇਕ ਗੁਰਿੰਦਰ ਗਿੱਲ ਅਤੇ ਗੀਤਕਾਰ ਸ਼ਿੰਦਾ ਕਾਹਲੋਂ ਨਾਲ ਹੋਈ। ਸ਼ਿੰਦਾ ਕਾਹਲੋਂ ਨੇ ਏਪੀ ਢਿੱਲੋਂ ਲਈ ‘ਬਰਾਊਨ ਮੁੰਡੇ’ ਗੀਤ ਲਿਖਿਆ ਹੈ।
ਇਹ ਵੀ ਪੜ੍ਹੋ-ਖਨੌਰੀ ਬਾਰਡਰ ਪੁੱਜੇ ਗਾਇਕ ਰਵਿੰਦਰ ਗਰੇਵਾਲ, ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਹੋਏ ਭਾਵੁਕ
'ਬਰਾਊਨ ਮੁੰਡੇ' ਨੇ ਤੋੜੇ ਸਾਰੇ ਰਿਕਾਰਡ
ਏਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਦੀ ਆਵਾਜ਼ 'ਚ ‘ਬਰਾਊਨ ਮੁੰਡੇ’ ਗੀਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਰਾਊਨ ਮੁੰਡੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਹ ਗੀਤ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਦੇਸ਼ਾਂ 'ਚ ਪ੍ਰਸਿੱਧ ਹੋਇਆ। ਇਸ ਗੀਤ ਨੂੰ ਯੂਟਿਊਬ ‘ਤੇ ਪਿਛਲੇ 3 ਸਾਲਾਂ ‘ਚ 635 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੇ ਲੰਬੇ ਸਮੇਂ ਤੱਕ ਵਿਸ਼ਵ ਦੇ ਚੋਟੀ ਦੇ ਚਾਰਟ ‘ਤੇ ਵੀ ਰਾਜ ਕੀਤਾ। 'ਬਰਾਊਨ ਮੁੰਡੇ' ਗੀਤ ਹਿੱਟ ਹੋਣ ਤੋਂ ਬਾਅਦ ਏਪੀ ਢਿੱਲੋਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਬੈਕ ਟੂ ਬੈਕ ਗੀਤ ਜਾਰੀ ਕੀਤੇ ਅਤੇ ਲੋਕਾਂ ਨੇ ਉਸ ਦੀ ਆਵਾਜ਼ ਅਤੇ ਸੰਗੀਤ ਨੂੰ ਬਹੁਤ ਪਸੰਦ ਕੀਤਾ। ਸਾਲ 2021 'ਚ ਏਪੀ ਢਿੱਲੋਂ ਦੇ ਗੀਤ ‘ਮਾਂ ਬੇਲੇ’ ਨੇ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ‘ਮਝੈਲ’, ‘ਸਪੇਸਸ਼ਿਪ’, ‘ਤੇਰੇ ਤੇ’ ਅਤੇ ‘ਵਾਰ’ ਗੀਤਾਂ ਨੇ ਹਲਚਲ ਮਚਾ ਦਿੱਤੀ। ਏਪੀ ਢਿੱਲੋਂ ਦੀ ਹੁਣ ਬਾਲੀਵੁੱਡ 'ਚ ਵੀ ਤੂਤੀ ਬੋਲਦੀ ਹੈ। ਰਣਵੀਰ ਸਿੰਘ ਤੋਂ ਲੈ ਕੇ ਸਲਮਾਨ ਖ਼ਾਨ ਤੱਕ ਏਪੀ ਢਿੱਲੋਂ ਦੇ ਕਰੀਬੀਆਂ 'ਚੋਂ ਗਿਣੇ ਜਾਂਦੇ ਹਨ। ਕੁਝ ਮੀਡਿਆ ਰਿਪੋਰਟਾਂ 'ਚ ਬਾਲੀਵੁੱਡ ਅਦਾਕਾਰਾ ਬਨਿਤਾ ਸੰਧੂ ਨੂੰ ਏਪੀ ਢਿੱਲੋਂ ਦੀ ਗਰਲਫ੍ਰੈਂਡ ਵੀ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ
NEXT STORY