ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ। ਹਜ਼ਾਰਾਂ ਲੋਕ ਉਨ੍ਹਾਂ ਦੇ ਸੰਗੀਤ ਸਮਾਰੋਹਾਂ 'ਚ ਸ਼ਾਮਲ ਹੁੰਦੇ ਹਨ। ਕਲਾਕਾਰਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਸ਼ੋਅ ਦੀਆਂ ਟਿਕਟਾਂ ਕੁਝ ਸਕਿੰਟਾਂ 'ਚ ਹੀ ਵਿਕ ਜਾਂਦੀਆਂ ਹਨ। ਇੱਕ ਇੰਟਰਵਿਊ 'ਚ ਪਲੇਬੈਕ ਗਾਇਕ ਅਭਿਜੀਤ ਭੱਟਾਚਾਰੀਆ ਨੇ ਪੰਜਾਬੀ ਗਾਇਕਾਂ 'ਤੇ ਤੰਜ ਕੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਅਭਿਜੀਤ ਨੇ ਕੀ ਕਿਹਾ?
ਅਭਿਜੀਤ ਦਾ ਦਾਅਵਾ ਹੈ ਕਿ ਦਿਲਜੀਤ ਅਤੇ ਕਰਨ ਸੰਗੀਤ ਸਮਾਰੋਹਾਂ 'ਚ ਗਾਉਣ ਦੀ ਬਜਾਏ ਨੱਚਣ 'ਤੇ ਧਿਆਨ ਦਿੰਦੇ ਹਨ। ਉਨ੍ਹਾਂ ਦੇ ਬੱਚੇ ਕਦੇ ਵੀ ਦਿਲਜੀਤ ਅਤੇ ਕਰਨ ਔਜਲਾ ਦੇ ਸੰਗੀਤ ਸਮਾਰੋਹਾਂ 'ਤੇ ਪੈਸੇ ਨਹੀਂ ਖਰਚਦੇ। ਗਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ। ਲੋਕ ਲਤਾ ਮੰਗੇਸ਼ਕਰ ਦੇ ਸ਼ੋਅ 'ਚ ਆ ਕੇ ਬੈਠਦੇ ਸਨ, ਉਨ੍ਹਾਂ ਦਾ ਹਰ ਗੀਤ ਪੂਰੇ ਧਿਆਨ ਨਾਲ ਸੁਣਦੇ ਸਨ ਅਤੇ ਉਨ੍ਹਾਂ ਦੇ ਸੰਗੀਤ 'ਚ ਗੁਆਚ ਜਾਂਦੇ ਸਨ। ਲੋਕ ਉਨ੍ਹਾਂ ਦੇ ਸ਼ੋਅ 'ਚ ਵੀ ਆਉਂਦੇ ਹਨ ਅਤੇ ਬੈਠ ਕੇ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਦੇ ਹਨ, ਤਾੜੀਆਂ ਵਜਾਉਂਦੇ ਹਨ। ਅਭਿਜੀਤ ਦੇ ਅਨੁਸਾਰ, ਇਸ ਨੂੰ ਹੀ ਕੰਸਰਟ ਕਹਿੰਦੇ ਹਨ। ਗਾਇਕ ਦਾ ਮੰਨਣਾ ਹੈ ਕਿ ਅੱਜ ਕੱਲ੍ਹ ਸੰਗੀਤ ਸਮਾਰੋਹਾਂ ਦੇ ਮਾਇਨੇ ਬਦਲ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ
ਦਿਲਜੀਤ ‘ਤੇ ਵਿੰਨ੍ਹਿਆ ਨਿਸ਼ਾਨਾ
ਉਨ੍ਹਾਂ ਨੇ ਕਿਹਾ, ''ਜਿਨ੍ਹਾਂ ਦੀ ਗੱਲ ਹੋ ਰਹੀ ਹੈ (ਦਿਲਜੀਤ, ਕਰਨ) ਉਹ ਗਾਉਂਦੇ ਨਹੀਂ ਹਨ। ਬਸ ਨੱਚਦੇ ਹਨ, ਪਹਿਲਾਂ ਸੁਪਰਸਟਾਰ ਮੇਰੇ ਗੀਤਾਂ ‘ਤੇ ਨੱਚਦੇ ਸਨ, ਹੁਣ ਅਮਰੀਕੀ ਸਟਾਰ ਵੀ ਅਜਿਹਾ ਕਰਦੇ ਹਨ। ਇਨ੍ਹਾਂ ਸ਼ੋਅ ਦੌਰਾਨ ਆਡੀਟੋਰੀਅਮ ਹਾਊਸਫੁੱਲ ਹੁੰਦੇ ਸਨ।'' ਗਾਇਕ ਨੇ ਦਿਲਜੀਤ ਅਤੇ ਕਰਨ ਔਜਲਾ ਨੂੰ ਚੈਂਲੇਂਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕੰਸਰਟ ਕੋਲਹਾਪੁਰ 'ਚ ਕਰਕੇ ਦਿਖਾਉਣ, ਕੋਈ ਵੀ ਟਿਕਟਾਂ ਨਹੀਂ ਖਰੀਦੇਗਾ। ਇਨ੍ਹਾਂ ਦਾ ਨਾਮ ਹੀ ਨਹੀਂ ਸੁਣਿਆ ਹੋਵੇਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਪਛੜੇ ਹੋਏ ਹਨ? ਮੇਰੇ ਘਰ 'ਚ ਇਨ੍ਹਾਂ ਦੇ ਸੰਗੀਤ ਸਮਾਰੋਹਾਂ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਹਨ। ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਹਨ। ਮੇਰੇ ਬੱਚੇ ਕਦੇ ਪੈਸਿਆਂ ਨਾਲ ਟਿਕਟਾਂ ਨਹੀਂ ਖਰੀਦਦੇ। ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ ਟ੍ਰੈਂਡ ਕਰ ਰਿਹਾ ਹੈ, ਤਾਂ ਕੱਲ੍ਹ ਨੂੰ ਕੋਈ ਹੋਰ ਕਰੇਗਾ। ਇਸ ਵੇਲੇ ਐਵੋਕਾਡੋ ਚੱਲ ਰਿਹਾ ਹੈ, ਕੱਲ ਮੂਵੀ ਚੱਲੇਗੀ।
ਇਹ ਖ਼ਬਰ ਵੀ ਪੜ੍ਹੋ - ਧਾਕੜ ਕ੍ਰਿਕਟਰ ਦੀ ਪਤਨੀ ਪੰਜਾਬੀ ਫ਼ਿਲਮ 'ਚ ਪਾਵੇਗੀ ਧੂੰਮਾਂ
ਅਭਿਜੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਹਿੱਟ ਗੀਤ ਗਾਏ ਹਨ। ਅਭਿਜੀਤ ਨੇ 'ਬਾਦਸ਼ਾਹ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਰਾਜ਼', 'ਜੋੜੀ ਨੰਬਰ 1', 'ਤੁਮ ਬਿਨ', 'ਧੜਕ', 'ਜੋਸ਼' ਵਰਗੀਆਂ ਸੁਪਰਹਿੱਟ ਫ਼ਿਲਮਾਂ 'ਚ ਗੀਤ ਗਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਗਾਇਕ ਆਪਣੇ ਬੇਬਾਕ ਬਿਆਨਾਂ ਲਈ ਸੁਰਖੀਆਂ 'ਚ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੌਕਰਾਣੀ ਨੂੰ ਬਚਾਉਣ ਕਾਰਨ ਦਾਅ 'ਤੇ ਲਗਾਈ ਅਦਾਕਾਰ ਨੇ ਆਪਣੀ ਜ਼ਿੰਦਗੀ
NEXT STORY