ਐਂਟਰਟੇਨਮੈਂਟ ਡੈਸਕ : ਅੱਜ ਪੰਜਾਬ 'ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖੁਸ਼ਹਾਲੀ, ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ। ਲੋਹੜੀ ਦਾ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਨਾਲ ਹਰਿਆਣਾ ਅਤੇ ਦਿੱਲੀ 'ਚ ਦੇਖਣ ਨੂੰ ਮਿਲਦਾ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਵੀ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੂਸੇਵਾਲਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ। ਇਸ ਦੌਰਾਨ ਦੀਆਂ ਕਈ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤਰ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਨਿੱਕੇ ਅਤੇ ਵੱਡੇ ਸਿੱਧੂ ਦੀ ਤਸਵੀਰ ਸ਼ੇਅਰ ਕਰਕੇ ਖ਼ਾਸ ਕੈਪਸ਼ਨ ਲਿਖਿਆ ਹੈ।
ਉਨ੍ਹਾਂ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ''ਤੇਰੇ ਮੁੜਨ ਨਾਲ ਸਿਰਫ਼ ਇਹ ਅਹਿਸਾਸ ਨਹੀ ਹੋਇਆ ਕਿ ਮੈਂ ਅਜੇ ਸਾਹ ਲੈ ਰਹੀ ਹਾਂ, ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ਚ ਸਤਿਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮਲ੍ਹਮ ਵੀ ਲਾਈ, ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ਼ ਨਾਲ ਇਹ ਤਾ ਜਾਣ ਗਈ ਹਾਂ ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆ ਜੁਗਤਾ ਇਥੋ ਤੱਕ ਹੀ ਰਹਿ ਜਾਣੀਆਂ, ਕਦੇ-ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਐ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੇ 2 ਰੂਪ ਦੇਖਣੇ ਸੀ, ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਏ, ਮੇਰੇ ਨਿੱਕੇ ਸ਼ੁੱਭ ਨੂੰ ਮੇਰੇ ਵੱਡੇ ਸ਼ੁੱਭ ਵੱਲੋਂ ਤੇ ਸਾਰੇ ਜਹਾਨ 'ਚ ਉਹ ਦੀ ਸੁੱਖ ਮੰਗਦੇ ਭੈਣ ਭਰਾਵਾਂ ਵੱਲੋਂ ਪਹਿਲੀ ਲੋਹੜੀ ਮੁਬਾਰਕ ਮੇਰੀ ਅਰਦਾਸ ਏ ਬੇਟਾ, ਤੁਸੀ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ...।''
ਮਾਤਾ ਚਰਨ ਕੌਰ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਕੁਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਫੈਨਜ਼ ਭਾਵੁਕ ਕੁਮੈਂਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਾਸ ਏਂਜਲਸ ਦੀ ਅੱਗ ਤੋਂ ਡਰੀ ਅਦਾਕਾਰਾ ਪ੍ਰੀਤੀ ਜ਼ਿੰਟਾ
NEXT STORY