ਮੁੰਬਈ- ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ (Neha Kakkar) ਨੇ ਅਚਾਨਕ ਆਪਣੇ ਕੰਮ ਅਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਬ੍ਰੇਕ ਲੈਣ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਮਵਾਰ ਨੂੰ ਨੇਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਨੂੰ ਉਨ੍ਹਾਂ ਨੇ ਕੁਝ ਹੀ ਦੇਰ ਬਾਅਦ ਡਿਲੀਟ ਵੀ ਕਰ ਦਿੱਤਾ, ਪਰ ਉਦੋਂ ਤੱਕ ਇਸ ਦੇ ਸਕ੍ਰੀਨਸ਼ੌਟ ਵਾਇਰਲ ਹੋ ਚੁੱਕੇ ਸਨ।
"ਇੰਡਸਟਰੀ ਦਾ ਦਬਾਅ ਅਤੇ ਨੈਗੇਟੀਵਿਟੀ" ਬਣੀ ਵਜ੍ਹਾ
ਨੇਹਾ ਕੱਕੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਬ੍ਰੇਕ ਲੈਣ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਮਾਨਸਿਕ ਪਰੇਸ਼ਾਨੀ , ਨਕਾਰਾਤਮਕਤਾ ਅਤੇ ਇੰਡਸਟਰੀ ਦੇ ਵਧਦੇ ਦਬਾਅ ਨੂੰ ਮੁੱਖ ਵਜ੍ਹਾ ਦੱਸਿਆ ਹੈ। ਨੇਹਾ ਨੇ ਲਿਖਿਆ, "ਹੁਣ ਜ਼ਿੰਮੇਵਾਰੀਆਂ, ਰਿਸ਼ਤਿਆਂ, ਕੰਮ ਅਤੇ ਹਰ ਉਸ ਚੀਜ਼ ਤੋਂ ਬ੍ਰੇਕ ਲੈਣ ਦਾ ਸਮਾਂ ਹੈ, ਜਿਸ ਬਾਰੇ ਮੈਂ ਸੋਚ ਸਕਦੀ ਹਾਂ। ਪੱਕਾ ਨਹੀਂ ਪਤਾ ਕਿ ਮੈਂ ਵਾਪਸ ਆਵਾਂਗੀ ਜਾਂ ਨਹੀਂ। ਸ਼ੁਕਰੀਆ,"।


ਪੈਪਰਾਜ਼ੀ ਨੂੰ ਕੀਤੀ ਖ਼ਾਸ ਗੁਜਾਰਿਸ਼: "ਕੈਮਰਾ ਨਹੀਂ ਪਲੀਜ਼"
ਗਾਇਕਾ ਨੇ ਮੀਡੀਆ ਅਤੇ ਪੈਪਰਾਜ਼ੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਕਰਨ। ਉਨ੍ਹਾਂ ਲਿਖਿਆ, "ਮੈਂ ਬੇਨਤੀ ਕਰਦੀ ਹਾਂ ਕਿ ਕਿਤੇ ਵੀ ਮੇਰੀਆਂ ਤਸਵੀਰਾਂ ਕੈਪਚਰ ਨਾ ਕੀਤੀਆਂ ਜਾਣ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਇਸ ਦੁਨੀਆ ਵਿੱਚ ਆਜ਼ਾਦੀ ਨਾਲ ਜਿਉਣ ਦਿਓਗੇ। ਕੋਈ ਕੈਮਰਾ ਨਹੀਂ ਪਲੀਜ਼,"।
ਪਹਿਲਾਂ ਵੀ ਲੈ ਚੁੱਕੀ ਹੈ ਬ੍ਰੇਕ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਹਾ ਨੇ ਕੰਮ ਤੋਂ ਦੂਰੀ ਬਣਾਈ ਹੋਵੇ। ਇਸ ਤੋਂ ਪਹਿਲਾਂ ਸਾਲ 2020 ਵਿੱਚ ਵੀ ਜਦੋਂ ਇੰਡਸਟਰੀ ਵਿੱਚ 'ਨੇਪੋਟਿਜ਼ਮ' (ਭਾਈ-ਭਤੀਜਾਵਾਦ) ਦੀ ਬਹਿਸ ਤੇਜ਼ ਸੀ, ਉਦੋਂ ਵੀ ਉਨ੍ਹਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ।
ਲੋਕਾਂ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ
ਨੇਹਾ ਦੀ ਇਸ ਪੋਸਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ। ਜਿੱਥੇ ਕੁਝ ਪ੍ਰਸ਼ੰਸਕ ਨੇਹਾ ਨੂੰ ਸਪੋਰਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਰਚਨਾਤਮਕ ਕਰਨ ਦੀ ਸਲਾਹ ਦੇ ਰਹੇ ਹਨ, ਉੱਥੇ ਹੀ ਕਈ ਯੂਜ਼ਰਸ ਇਸ ਨੂੰ ਮਹਿਜ਼ ਇੱਕ 'ਪੀ.ਆਰ ਸਟੰਟ' ਦੱਸ ਰਹੇ ਹਨ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ
NEXT STORY