ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਰੈਪਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਸ਼ਖਸ ਨੇ ਬਾਦਸ਼ਾਹ ‘ਤੇ ਹੱਥ ਚੁੱਕ ਦਿੱਤਾ। ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਮਾਮਲਾ ਕੀ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਇਸ ਵੀਡੀਓ ਦੀ ਸੱਚਾਈ।
ਵਾਇਰਲ ਹੋਈ ਵੀਡੀਓ
ਜੋ ਰੈਪਰ ਦੀ ਵੀਡੀਓ ਸਾਹਮਣੇ ਆਈ ਹੈ, ਉਸ 'ਚ ਉਹ ਕਿਸੇ ਨਾਲ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਿਸ 'ਚ ਸ਼ਖਸ ਕਹਿੰਦਾ ਹੈ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਅਜਿਹਾ ਨਾ ਕਰਨ ਦੀ ਗੱਲ ਕੀਤੀ ਸੀ। ਜਿਸ ‘ਤੇ ਬਾਦਸ਼ਾਹ ਕਹਿੰਦੇ ਹਨ, ‘ਤੁਸੀਂ ਹਰ ਵਾਰ ਉਹੀ ਬਕਵਾਸ ਕਰ ਰਹੇ.. ਹਰ ਵਾਰ ਉਹੀ ਗੱਲ’, ਜਿਸ ‘ਤੇ ਸਾਹਮਣੇ ਵਾਲਾ ਸ਼ਖਸ ਉੱਚੀ ਆਵਾਜ਼ ਵਿੱਚ ਬੋਲਦਾ ਹੈ ਅਤੇ ਕਹਿੰਦਾ ਹੈ ਕਿ ‘ਹਰ ਵਾਰ ਜੋ ਵੀ ਕਹੋ, ਅਜਿਹਾ ਨਹੀਂ ਹੋਵੇਗਾ’। ਜਿਸ ਤੋਂ ਬਾਅਦ ਬਾਦਸ਼ਾਹ ਗਾਲ੍ਹਾਂ ਕੱਢਦੇ ਹਨ ਅਤੇ ਕਹਿੰਦੇ ਹਨ ਹੈ ਕਿ ਮੈਂ ਕੀ ਕਰਾਂ ਯਾਰ ਇਹ ਮੇਰੀ ਸਮੱਸਿਆ ਨਹੀਂ ਹੈ…।’

ਸ਼ਖਸ ਨੇ ਚੁੱਕਿਆ ਬਾਦਸ਼ਾਹ ‘ਤੇ ਹੱਥ
ਅਜਿਹਾ ਕਹਿਣ ਤੋਂ ਬਾਅਦ ਬਾਦਸ਼ਾਹ ਨਾਲ ਕੀ ਹੁੰਦਾ ਹੈ, ਇਹ ਦੇਖ ਕੇ, ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ ਸਗੋਂ ਬਾਦਸ਼ਾਹ ਖੁਦ ਵੀ ਹੈਰਾਨ ਹੋ ਜਾਂਦੇ ਹਨ। ਸਾਹਮਣੇ ਬੈਠਾ ਸ਼ਖਸ ਗੁੱਸੇ ਵਿੱਚ ਉਸ ਨੂੰ ਥੱਪੜ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸਦੇ ਚਿਹਰੇ ‘ਤੇ ਕੁਝ ਲੱਗ ਜਾਂਦਾ ਹੈ। ਇਸ ਹਰਕਤ ਤੋਂ ਬਾਦਸ਼ਾਹ ਹੈਰਾਨ ਹੋ ਜਾਂਦੇ ਹਨ ਹੈ। ਹੁਣ ਬਾਦਸ਼ਾਹ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਦਸ਼ਾਹ ਵਿਵਾਦਾਂ 'ਚ ਘਿਰੇ ਰਹੇ ਹਨ। ਇਹ ਵਿਵਾਦ 6 ਜੂਨ ਨੂੰ ਸ਼ੁਰੂ ਹੋਇਆ ਸੀ, ਜਦੋਂ ਬਾਦਸ਼ਾਹ ਨੇ ਰੈੱਡ ਹਾਰਟ ਵਾਲੇ ਇਮੋਜੀ ਨਾਲ “ਦੁਆ ਲੀਪਾ” ਲਈ ਟਵੀਟ ਕੀਤਾ ਸੀ। ਪ੍ਰਸ਼ੰਸਕਾਂ ਨੇ ਦੋਵਾਂ ਕਲਾਕਾਰਾਂ ਵਿਚਕਾਰ ਕੋਲੈਬਰੇਸ਼ਨ ਬਾਰੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਹਾਲਾਂਕਿ ਬਾਦਸ਼ਾਹ ਨੇ ਸਪੱਸ਼ਟ ਕੀਤਾ, “ਮੈਂ ਉਨ੍ਹਾਂ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ।” ਜਿਸ ਕਾਰਨ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ।
ਭਾਰ ਘਟਾਉਣ ਲਈ ਵੀ ਚਰਚਾ 'ਚ ਰਹੇ ਬਾਦਸ਼ਾਹ
ਇਸ ਦੌਰਾਨ ਬਾਦਸ਼ਾਹ ਵੀ ਆਪਣੇ ਬਾਡੀ ਟ੍ਰਾਂਸਫਾਰਮੇਂਸ਼ਨ ਕਾਰਨ ਚਰਚਾ ਵਿੱਚ ਆਏ। ਮਈ 'ਚ ਰੈਪਰ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਬਹੁਤ ਜ਼ਿਆਦਾ ਭਾਰ ਘਟਾ ਚੁੱਕੇ ਦਿਖਾਈ ਦੇ ਰਹੇ ਸਨ। ਉਨ੍ਹਾਂ ਦੇ ਫੈਨ ਇਹੀ ਜਾਣਨਾ ਚਾਹੁੰਦੇ ਸਨ ਕਿ ਬਾਦਸ਼ਾਹ ਨੇ ਇੰਨਾ ਭਾਰ ਕਿਵੇਂ ਘਟਾ ਲਿਆ ਹੈ।
ਸ਼ੈਫਾਲੀ ਜ਼ਰੀਵਾਲਾ ਤੋਂ ਬਾਅਦ ਇਕ ਹੋਰ ਮਸ਼ਹੂਰ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ, ਇੰਡਸਟਰੀ 'ਚ ਪਸਰਿਆ ਮਾਤਮ
NEXT STORY