ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਬਹੁਤ ਪਸੰਦੀਦਾ ਡਾਕੂਮੈਂਟਰੀ-ਸੀਰੀਜ਼ ‘ਦਿ ਰੋਮਾਂਟਿਕਸ’ ਪਿਛਲੇ 50 ਸਾਲਾਂ ’ਚ ਪ੍ਰਸਿੱਧ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ, ਵਾਈ. ਆਰ. ਐੱਫ. ਤੇ ਭਾਰਤ ਤੇ ਭਾਰਤੀਆਂ ’ਤੇ ਇਸ ਦੇ ਸੱਭਿਆਚਾਰਕ ਪ੍ਰਭਾਵ ਨੂੰ ਦਰਸਾਉਂਦੀ ਹੈ।
ਇਹ ਸੀਰੀਜ਼ 14 ਫਰਵਰੀ ਨੂੰ ਰਿਲੀਜ਼ ਹੋਈ ਸੀ। ਇਸ ਨੂੰ ਸਾਰਿਆਂ ਵਲੋਂ ਸਰਬਸੰਮਤੀ ਨਾਲ ਪ੍ਰਸ਼ੰਸਾ ਤੇ ਪਿਆਰ ਮਿਲ ਰਿਹਾ ਹੈ। ‘ਦਿ ਰੋਮਾਂਟਿਕਸ’ ਆਪਣੀ ਰਿਲੀਜ਼ ਤੋਂ ਬਾਅਦ ਪਹਿਲੇ 48 ਘੰਟਿਆਂ ’ਚ ਨੈੱਟਫਲਿਕਸ ’ਤੇ ਨੰਬਰ 1 ’ਤੇ ਟ੍ਰੈਂਡਿੰਗ ਟਾਈਟਲ ਬਣ ਗਿਆ। ਇਕ ਡਾਕੂਮੈਂਟਰੀ ਫ਼ਿਲਮ ਲਈ ਇਹ ਇਕ ਵੱਡੀ ਪ੍ਰਾਪਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ
‘ਦਿ ਰੋਮਾਂਟਿਕਸ’ ਦਾ ਨਿਰਦੇਸ਼ਨ ਆਸਕਰ ਤੇ ਐਮੀ ਨਾਮਜ਼ਦ ਫ਼ਿਲਮ ਨਿਰਮਾਤਾ ਸਮ੍ਰਿਤੀ ਮੁੰਦਰਾ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਦਿ ਰੋਮਾਂਟਿਕਸ’ ਨੂੰ ਸ਼ਾਨਦਾਰ ਤੇ ਰੋਮਾਂਚਕ ਹੁੰਗਾਰਾ ਮਿਲਿਆ ਹੈ। ਇਸ ਲੜੀ ਦੀ ਸਫਲਤਾ ਦਰਸਾਉਂਦੀ ਹੈ ਕਿ ਫ਼ਿਲਮਾਂ ਲਈ ਪੁਰਾਣੀਆਂ ਯਾਦਾਂ ਲੋਕਾਂ ਦੇ ਦਿਲਾਂ ’ਚ ਡੂੰਘੀਆਂ ਗਈਆਂ ਹਨ ਤੇ ਸਾਡਾ ਸਮਾਜ ਅਜੇ ਵੀ ਸਿਨੇਮਾ ਨੂੰ ਪਿਆਰ ਕਰਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ
NEXT STORY