ਮੁੰਬਈ (ਬਿਊਰੋ)– ਸੋਸ਼ਲ ਮੀਡੀਆ ਪ੍ਰਭਾਵਕ ਪ੍ਰਿਆ ਸਿੰਘ ਨੂੰ ਕਾਰ ਨਾਲ ਕੁਚਲਣ ਵਾਲੇ ਦੋਸ਼ੀ ਅਸ਼ਵਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੋ ਹੋਰ ਸਾਥੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਹ ਗੱਡੀ ਵੀ ਬਰਾਮਦ ਕਰ ਲਈ ਹੈ, ਜਿਸ ਰਾਹੀਂ ਪ੍ਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਲਹਾਲ ਪ੍ਰਿਆ ਹਸਪਤਾਲ ’ਚ ਦਾਖ਼ਲ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਸੀ ਕਿ ਪੁਲਸ ਸਹਿਯੋਗ ਨਹੀਂ ਕਰ ਰਹੀ ਹੈ। ਹੁਣ ਇਸੇ ਦੌਰਾਨ ਇਹ ਵੱਡੀ ਕਾਰਵਾਈ ਹੋਈ ਹੈ।
ਪੁਲਿਸ ਨੇ ਬਣਾਈ ਸੀ ਐੱਸ. ਆਈ. ਟੀ.
ਦੱਸ ਦੇਈਏ ਕਿ ਮੁੰਬਈ ਪੁਲਸ ਨੇ ਕੁਝ ਦਿਨ ਪਹਿਲਾਂ ਐੱਸ. ਆਈ. ਟੀ. (SIT) ਦਾ ਗਠਨ ਕੀਤਾ ਸੀ। ਉਸ SIT ਨੇ ਹੁਣ ਅਸ਼ਵਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਅਸ਼ਵਜੀਤ ਨੇ ਆਪਣੀ ਹੀ ਪ੍ਰੇਮਿਕਾ ਨਾਲ ਅਜਿਹਾ ਜ਼ੁਲਮ ਕਿਉਂ ਕੀਤਾ? ਇਹ ਵੱਖਰੀ ਗੱਲ ਹੈ ਕਿ ਅਸ਼ਵਜੀਤ ਨੇ ਉਲਟਾ ਪ੍ਰਿਆ ਨੂੰ ਫਰਜ਼ੀ ਕਹਿ ਕੇ ਪੈਸੇ ਵਸੂਲਣ ਦਾ ਦੋਸ਼ ਲਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ
ਪ੍ਰਿਆ ਸਿੰਘ ਆਪਣੇ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਕਾਫ਼ੀ ਬੋਲ ਰਹੀ ਹੈ। ਸਾਰੇ ਅਪਡੇਟਸ ਉਹ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਰਹੀ ਹੈ। ਪ੍ਰਿਆ ਨੇ ਵੀ ਇਸ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ ਸੀ। ਉਹ ਕਹਿ ਰਹੀ ਸੀ ਕਿ ਉਸ ਦੇ ਬੁਆਏਫ੍ਰੈਂਡ ਤੇ ਦੋਸਤ ਰੋਮਿਲ ਨੇ ਉਸ ਦੀ ਕੁੱਟਮਾਰ ਕੀਤੀ ਹੈ। ਬਾਅਦ ’ਚ ਉਸ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਕਈ ਥਾਵਾਂ ’ਤੇ ਸੱਟਾਂ ਵੀ ਲੱਗੀਆਂ।
ਘਟਨਾ ਵਾਲੇ ਦਿਨ ਕੀ ਹੋਇਆ ਸੀ?
ਘਟਨਾ ਵਾਲੀ ਰਾਤ ਦੇ ਬਾਰੇ ’ਚ ਪ੍ਰਿਆ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਸੀ ਕਿ ਸੋਮਵਾਰ ਸਵੇਰੇ ਮੈਨੂੰ ਮੇਰੇ ਬੁਆਏਫ੍ਰੈਂਡ ਦੀ ਕਾਲ ਆਈ। ਇਸ ਤੋਂ ਬਾਅਦ ਮੈਂ ਉਸ ਨੂੰ ਮਿਲਣ ਗਈ, ਉਹ ਆਪਣੇ ਪਰਿਵਾਰ ਨਾਲ ਇਕ ਸਮਾਗਮ ’ਚ ਸੀ। ਉਥੇ ਸਾਡੇ ਗਰੁੱਪ ਦੇ ਕੁਝ ਸਾਂਝੇ ਦੋਸਤ ਵੀ ਮੌਜੂਦ ਸਨ। ਮੈਂ ਉਥੇ ਦੇਖਿਆ ਕਿ ਮੇਰਾ ਬੁਆਏਫ੍ਰੈਂਡ ਅਜੀਬ ਹਰਕਤਾਂ ਕਰ ਰਿਹਾ ਸੀ, ਉਸ ਦਾ ਵਿਵਹਾਰ ਆਮ ਨਹੀਂ ਲੱਗ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਸਭ ਕੁਝ ਠੀਕ ਹੈ ਤਾਂ ਮੈਂ ਉਸ ਨੂੰ ਇਕੱਲੇ ਮਿਲਣ ਲਈ ਕਿਹਾ। ਉਹ ਮੈਨੂੰ ਮਿਲਣ ਆਇਆ ਪਰ ਉਸ ਦੇ ਨਾਲ ਉਸ ਦਾ ਦੋਸਤ ਰੋਮਿਲ ਪਟੇਲ ਵੀ ਆਇਆ। ਮੈਂ ਅਸ਼ਵਜੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਦੋਸਤ ਮੈਨੂੰ ਵਾਰ-ਵਾਰ ਪ੍ਰੇਸ਼ਾਨ ਕਰਦਾ ਰਿਹਾ, ਉਸ ਨੇ ਮੈਨੂੰ ਕਈ ਵਾਰ ਜ਼ਲੀਲ ਵੀ ਕੀਤਾ।
ਪ੍ਰਿਆ ਨੇ ਕੀ ਦੱਸਿਆ?
ਪ੍ਰਿਆ ਨੇ ਅੱਗੇ ਦੱਸਿਆ ਕਿ ਮੇਰਾ ਬੁਆਏਫ੍ਰੈਂਡ ਵੀ ਗਾਲ੍ਹਾਂ ਕੱਢਣ ਲੱਗਾ, ਮੈਂ ਉਸ ਨੂੰ ਅਜਿਹੀ ਭਾਸ਼ਾ ’ਚ ਗੱਲ ਨਾ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਜੋ ਹੋਇਆ, ਮੈਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ। ਉਸ ਨੇ ਮੈਨੂੰ ਥੱਪੜ ਮਾਰਿਆ, ਮੇਰਾ ਗਲਾ ਘੁੱਟਿਆ। ਜਦੋਂ ਮੈਂ ਉਸ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰਾ ਹੱਥ ਕੱਟਿਆ ਤੇ ਫਿਰ ਮੇਰੇ ਵਾਲ ਫੜ ਲਏ। ਉਸ ਦੇ ਦੂਜੇ ਦੋਸਤ ਨੇ ਫਿਰ ਦਖ਼ਲ ਦਿੱਤਾ ਤੇ ਮੈਨੂੰ ਧੱਕਾ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦੀ, ਇਹ ਲੋਕ ਆਪਣੀ ਕਾਰ ਵੱਲ ਭੱਜਣ ਲੱਗੇ। ਮੈਂ ਤੁਰੰਤ ਉਸ ਕਾਰ ਵੱਲ ਗਈ ਕਿਉਂਕਿ ਮੈਨੂੰ ਮੇਰੇ ਫ਼ੋਨ ਤੇ ਪਰਸ ਦੀ ਲੋੜ ਸੀ। ਅਸਲ ’ਚ ਮੇਰੇ ਬੁਆਏਫ੍ਰੈਂਡ ਨੇ ਲੜਾਈ ਦੌਰਾਨ ਮੇਰਾ ਫ਼ੋਨ ਤੇ ਪਰਸ ਆਪਣੀ ਕਾਰ ’ਚ ਸੁੱਟ ਦਿੱਤਾ ਸੀ।
ਇਸ ਤੋਂ ਬਾਅਦ ਹੀ ਪ੍ਰਿਆ ਦੇ ਉੱਪਰ ਗੱਡੀ ਚੜ੍ਹ ਗਈ ਤੇ ਫਿਰ ਉਹ ਜ਼ਖ਼ਮੀ ਹਾਲਤ ’ਚ ਚਲੀ ਗਈ। ਹੁਣ ਜਦੋਂ ਪੁਲਸ ਨੇ ਇਸ ਮਾਮਲੇ ’ਚ ਮੁੱਖ ਗ੍ਰਿਫ਼ਤਾਰੀ ਕੀਤੀ ਹੈ ਤਾਂ ਅਗਲੇਰੀ ਜਾਂਚ ਵੀ ਉਸੇ ਦਿਸ਼ਾ ’ਚ ਅੱਗੇ ਵਧਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ
NEXT STORY